3.5 C
United Kingdom
Sunday, March 8, 2026

More

    “ਅਜ਼ਾਦੀ”

    ਤਿਹੱਤਰ ਸਾਲ ਲੋਕੋ ਬੀਤ ਗਏ,
    ਜਦ ਵਤਨ ਅਜ਼ਾਦ ਹੋਇਆ ਸੀ।
    ਮੁਲਕ ਕਰ ਗਿਆ ਬਹੁਤ ਤਰੱਕੀ,
    ਪਰ ਮਹਾਤੜ ਬਰਬਾਦ ਹੋਇਆ ਸੀ।
    ਵੱਡੇ ਵੱਡੇ ਬੁੱਤ ਸੀ ਗੲੇ ਉਸਾਰੇ,
    ਡੇਰਾ ਮਜ਼੍ਹਬਾਂ ਦਾ ਅਬਾਦ ਹੋਇਆ ਸੀ।
    ਜੋ ਸਾਡੇ ਸ਼ਹੀਦਾਂ ਸੀ ਲੲੇ ਸੁਪਨੇ,
    ਨਹੀਂ ਉਹ ਪੂਰਾ ਖ਼ਾਬ ਹੋਇਆ ਸੀ।
    ਪੜ੍ਹ ਲਿਖ ਜਵਾਨੀ ਫਿਰੇ ਵਿਹਲੀ,
    ਅਨਪੜ੍ਹ ਨੇਤਾ ਨਵਾਬ ਹੋਇਆ ਸੀ।
    ਤਕੜਿਆਂ ਦਾ ਸੱਤੀ ਵੀਹੀਂ ਸੌ,
    ਕਿਰਤੀ ਦਾ ਨਾ ਹਿਸਾਬ ਹੋਇਆ ਸੀ।
    ਨਹੀਂ ਪਿਆ ਕਦੇ ਗ਼ਦਰੀਆਂ ਦਾ ਮੁੱਲ,
    ਸਾਡੇ ਨੇਤਾ ਦਾ ਦੂਣਾ ਤਾਬ ਹੋਇਆ ਸੀ।
    ਲਹਿਰੀ ਕੀ ਦੋਸ਼ ਦੇਈਏ ਹਾਕਮਾਂ ਨੂੰ,
    ਵੋਟਰਾਂ ਦਾ ਹੀ ਖ਼ਾਨਾ ਖਰਾਬ ਹੇਇਆ ਸੀ।
    ਵਿਕ ਜਾਂਦੇ ਸਾਰੇ ਸ਼ਰਾਬ ਦੀਆਂ ਧਾਰਾਂ ਤੇ,
    ਕਬਾਬ ਦੇ ਨਾਲ ਸ਼ਬਾਬ ਹੋਇਆ ਸੀ।
    ਸਾਡੇ ਕਾਲੇ ਨੇ ਕਰ ਬੈਠੇ ਕਬਜ਼ਾ,
    ਚਿੱਟਿਆਂ ਤੋਂ ਦੇਸ਼ ਅਜ਼ਾਦ ਹੋਇਆ ਸੀ।
    ਬਲਬੀਰ ਸਿੰਘ ਲਹਿਰੀ
    ਪਿੰਡ ਮੀਆਂ ਪੁਰ
    ਜ਼ਿਲ੍ਹਾ ਤਰਨ ਤਾਰਨ
    ਮੋਬਾਈਲ 9815467002

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!