3.5 C
United Kingdom
Sunday, March 8, 2026

More

    ਯੂਕੇ- ਮੀਟ ਫੈਕਟਰੀ ਦੇ 75 ਕਾਮੇ ਆਏ ਕੋਰੋਨਾ ਵਾਇਰਸ ਪਾਜ਼ੀਟਿਵ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਨਾਰਫੋਕ ਵਿੱਚ ਇੱਕ ਚਿਕਨ ਫੈਕਟਰੀ ਦੇ 75 ਕਾਮਿਆਂ ਦੇ ਕੋਰੋਨਵਾਇਰਸ ਲਈ ਸਕਾਰਾਤਮਕ ਟੈਸਟ ਹੋਣ ‘ਤੇ ਇਸ ਫੈਕਟਰੀ ਨੂੰ ਅੰਸ਼ਕ ਤੌਰ ‘ਤੇ ਬੰਦ ਕੀਤਾ ਗਿਆ ਹੈ । ਨਾਰਫੋਕ ਵਿਚ ਬੈਨਹੈਮ ਪੋਲਟਰੀ ਫੈਕਟਰੀ ਦੇ 1100 ਕਰਮਚਾਰੀਆਂ ਵਿਚ ਪਹਿਲਾਂ ਵਾਇਰਸ ਦਾ ਮਾਮਲਾ ਸ਼ੱਕਰਵਾਰ ਨੂੰ ਸਾਹਮਣੇ ਆਇਆ ਸੀ  ਉਸ ਤੋਂ ਬਾਅਦ ਸਟਾਫ ਦੇ 347 ਹੋਰ ਮੈਂਬਰਾਂ ‘ਤੇ ਟੈਸਟ ਕੀਤੇ ਗਏ ਸਨ। ਜਿਹਨਾਂ ਵਿੱਚੋਂ 75 ਵਾਇਰਸ ਤੋਂ ਪੀੜਿਤ ਪਾਏ ਗਏ ਹਨ। ਉਨ੍ਹਾਂ ਨੂੰ ਨੌਰਫੋਕ ਅਤੇ ਨੌਰਵਿਚ ਯੂਨੀਵਰਸਿਟੀ ਹਸਪਤਾਲ ਵਿੱਚ ਲਿਜਾਇਆ ਗਿਆ।  ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸੈਂਕੜੇ ਹੋਰ ਕਾਮੇ ਹੁਣ ਸਵੈ ਆਈਸੋਲੇਟ ਕੀਤਾ ਗਿਆ ਹੈ ਜਿਸ ਕਾਰਨ ਫੈਕਟਰੀ ਦਾ ਇੱਕ ਹਿੱਸਾ ਅਸਥਾਈ ਤੌਰ ‘ਤੇ  ਬੰਦ ਹੋ ਗਿਆ ਹੈ।ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਫੈਕਟਰੀ ਵਿਚ ਜ਼ਿਆਦਾਤਰ ਕੇਸ ਮਾਸ ਕੱਟਣ ਵਾਲੇ ਕਮਰੇ ਵਿਚ ਕੰਮ ਕਰਨ ਵਾਲੇ ਸਟਾਫ ਵਿਚ ਹੋਏ ਹਨ,  ਦੂਜੇ ਖੇਤਰਾਂ ਵਿਚਾਲੇ ਕੇਸ ਘੱਟ ਦੱਸੇ ਜਾ ਰਹੇ ਹਨ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!