ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬਰਤਾਨੀਆ ਵਿੱਚ ਪਿਛਲੇ 24 ਘੰਟਿਆਂ ‘ਚ 917 ਨਵੀਆਂ ਮੌਤਾਂ ਹੋਣ ਦਾ ਸਮਾਚਾਰ ਹੈ। ਦੇਸ਼ ਭਰ ਵਿੱਚ ਕੁੱਲ ਮੌਤਾਂ ਦੀ ਗਿਣਤੀ 9875 ‘ਤੇ ਪਹੁੰਚ ਗਈ ਹੈ। 24 ਘੰਟਿਆਂ ਦੌਰਾਨ ਇੰਗਲੈਂਡ ਵਿੱਚ 823 ਮੌਤਾਂ ਹੋਈਆਂ ਹਨ।
ਸਕਾਟਲੈਂਡ ਵਿੱਚ 47 ਨਵੀਆਂ ਮੌਤਾਂ ਹੋਣ ਨਾਲ ਕੁੱਲ ਗਿਣਤੀ 542 ਹੋ ਗਈ ਹੈ।
ਉੱਤਰੀ ਆਇਰਲੈਂਡ ਵਿਚ 15 ਨਵੀਆਂ ਮੌਤਾਂ ਹੋਣ ਨਾਲ ਕੁੱਲ ਗਿਣਤੀ 107 ਹੋ ਗਈ ਹੈ।
ਦੇਸ਼ ਭਰ ਵਿੱਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ 78991 ‘ਤੇ ਪਹੁੰਚ ਗਈ ਹੈ।
19 ਐੱਨ ਐੱਚ ਐੱਸ ਕਾਮਿਆਂ ਨੇ ਮਨੁੱਖਤਾ ਦੀ ਸੇਵਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।