9.8 C
United Kingdom
Monday, June 8, 2026

More

    ਸਰਕਾਰੀ ਪਾਲੀਟੈਕਨਿਕ ਕਾਲਜ ’ਚ ਕਵਿਤਾ ਗਾਇਨ ਮੁਕਾਬਲਾ ਕਰਵਾਇਆ

    ਅਸ਼ੋਕ ਵਰਮਾ
    ਬਠਿੰੰਡਾ,26 ਅਗਸਤ। ਸਰਕਾਰੀ ਪਾਲੀਟੈਕਨਿਕ ਕਾਲਜ, ਬਠਿੰਡਾ ਕਾਲਜ ਵੱਲੋੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਵਿਭਾਗੀ ਆਨ ਲਾਈਨ ਕਵਿਤਾ ਗਾਇਨ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿੰਨਾਂ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸਬੰਧਤ ਕਵਿਤਾ ਗਾਇਨ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਇਲੈਕਟ੍ਰੀਕਲ ਇੰਜੀ: ਵਿਭਾਗ ਦੀ ਵਿਦਿਆਰਥਣ ਬੱਬਲਦੀਪ ਕੌੌਰ ਨੇ ਪਹਿਲਾ,  ਫਾਰਮੇਸੀ ਵਿਭਾਗ ਦੀ ਵਿਦਿਆਰਥਣ ਮਨਦੀਪ ਕੌੌਰ ਨੇ ਦੂਜਾ ਅਤੇ ਆਈ.ਟੀ. ਵਿਭਾਗ ਦੇ ਵਿਦਿਆਰਥੀ ਸੁਖਵਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉਨਾਂ ਦੱਸਿਆ ਕਿ ਕਾਲਜ ਲਗਾਤਾਰ ਆਨ ਲਾਈਨ ਗਤੀਵਿਧੀਆਂ ਕਰਵਾ ਰਿਹਾ ਹੈ ਤਾਂ ਜੋੋ ਵਿਦਿਆਰਥੀ ਕੋਵਿਡ-19 ਦੇ ਸਮੇਂ ਦੌੌਰਾਨ ਆਨਲਾਈਨ ਪੜਾਈ ਤੋੋਂ ਇਲਾਵਾ ਗਤੀਵਿਧੀਆਂ ਰਾਹੀਂ ਕਾਲਜ ਨਾਲ ਜੁੜੇ ਰਹਿ ਸਕਣ ।
    ਉਹਨਾਂ ਵਿਦਿਆਰਥੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਘਰ ਦੇ ਅੰਦਰ ਰਹਿ ਕੇ ਸਮਾਜਿਕ ਦੂਰੀ ਨਿਯਮ ਦੀ ਪਾਲਣਾ ਕਰਦੇ ਹੋੋਏ ਸਰਕਾਰ ਨੂੰ ਸਹਿਯੋਗ ਦੇਣ ਤਾਂ ਜੋੋ ਇਸ ਮਹਾਂਮਾਰੀ ਤੋੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਉਹਨਾਂ ਵਿਦਿਆਰਥੀਆਂ ਨੂੰ ਚੰਗੀ ਸੁਤੰਲਤ ਖੁਰਾਕ ਖਾਣ ਦੇ ਨਾਲ-ਨਾਲ ਕਸਰਤ ਜਾਂ ਯੋਗਾ ਆਦਿ ਕਰਨ ਲਈ ਵੀ ਪ੍ਰੇਰਿਆ ਤਾਂ ਕਿ ਉਹ ਸਰੀਰਕ ਅਤੇ ਮਾਨਸਿਕ ਤੌੌਰ ਤੇ ਤੰਦਰੁਸਤ ਰਹਿ ਸਕਣ।ਇਹ ਮੁਕਾਬਲਾ ਕਾਲਜ ਦੇ ਲਿਟਰੇਰੀ ਕੱਲਬ ਦੀ ਇੰਚਾਰਜ ਸ੍ਰੀਮਤੀ ਮੀਨਾ ਗਿੱਲ, ਲੈਕਚਰਾਰ ਅਤੇ ਮਿਸ ਨਵਰੀਤ ਕੌੌਰ ਗਰੇਵਾਲ, ਲੈਕਚਰਾਰ ਦੀ ਦੇਖ ਰੇਖ ਹੇਠ ਸਫਲਤਾਪੂਰਵਕ ਕਰਵਾਇਆ ਗਿਆ। ਇਸ ਮੁਕਾਬਲੇ ਦੀ ਜੱਜਮੈਂਟ ਸ੍ਰੀਮਤੀ ਸਰਬਜੀਤ ਕੌੌਰ, ਸੀਨੀਅਰ ਲੈਕਚਰਾਰ, ਸ੍ਰੀ ਵਰਿੰਦਰ ਸਿੰਘ, ਲੈਕਚਰਾਰ ਅਤੇ ਸ੍ਰੀ ਰਮਨਦੀਪ ਸਿੰਘ, ਲੈਕਚਰਾਰ ਨੇ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!