ਦਿਲ ਹੋਵੇ ਤਾਂ ਸ਼ੀਸ਼ੇ ਵਰਗਾ,
ਮਿੱਠਾ ਕਿਸੇ ਪਤੀਸੇ ਵਰਗਾ।
ਨਾਜ਼ੁਕ ਜ਼ਰਾ ਮਿਜਾਜ਼ ਵੀ ਹੋਵੇ,
ਮਾਹਰ ਕਲਮ ਨਫੀਸੇ ਵਰਗਾ।
ਸੀਰਤ ਤੋਂ ਬੱਚਾ ਕੋਈ ਜਾਪੇ,
ਰੂਹ ਤੋਂ ਕਿਸੇ ਖ਼ਲੀਫ਼ੇ ਵਰਗਾ।
ਜ਼ਿੰਦਗੀ ਵਿੱਚ ਹੱਸਣਾ ਵੀ ਦੱਸੇ,
ਖੁਸ਼ਗਵਾਰ ਲਤੀਫ਼ੇ ਵਰਗਾ।
ਮੇਰੇ ਲਈ ਜੋ ਸਦਾ ਹੈ ਭਰਿਆ,
ਬਾਪੂ ਦੇ ਉੱਧੜੇ ਖੀਸੇ ਵਰਗਾ।
ਬੇਸ਼ਕੀਮਤੀ ਹੋਵੇ ਐਦਾਂ,
ਵਕਤੀਂ ਮਿਲੇ ਵਜ਼ੀਫੇ ਵਰਗਾ।
“ਅਮਨ” ਭਜਾਵੇ ਜੋ ਹਰ ਡਰ ਨੂੰ,
ਹਨੂਮਾਨ ਚਲੀਸੇ ਵਰਗਾ।
ਪ੍ਰੀਤ “ਅਮਨ” , ਮੋਰਿੰਡਾ ।
+916280932905