ਨਵੀਂ ਰਾਸ਼ਟਰੀ ਸਿੱਖਿਆ ਨੀਤੀ-2020 ਤੇ ਹੋਵੇਗੀ ਚਰਚਾ
ਅਸ਼ੋਕ ਵਰਮਾ
ਬਠਿੰਡਾ ,25 ਅਗਸਤ। ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਜ਼ (ਜੈਕ) ਵੱਲੋਂ 27 ਅਗਸਤ ਨੂੰ ਨਵੀਂ ਰਾਸ਼ਟਰੀ ਸਿੱਖਿਆ ਨੀਤੀ-2020 ਤੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਸਿੱਖਿਆ ਸੰਵਾਦ ਕਰਵਾਇਆ ਜਾ ਰਿਹਾ ਹੈ । ਇਸ ਪੋ੍ਰਗਰਾਮ ਦੇ ਮੁੱਖ ਮਹਿਮਾਨ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰੀਅਲ ਨਿਸ਼ਾਂਕ ਅਤੇ ਕੇਂਦਰੀ ਸਿੱਖਿਆ ਰਾਜ ਮੰਤਰੀ ਸੰਜੇ ਸ਼ਮਰਾਓ ਧੋਤਰੇ, ਵਿਸ਼ੇਸ਼ ਮਹਿਮਾਨ ਹੋਣਗੇੇ । ਇਸ ਪੋ੍ਰਗਰਾਮ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਚਾਂਸਲਰ, ਵਾਈਸ ਚਾਂਸਲਰ ਜਿੰਨਾਂ ਵਿੱਚ ਸ. ਸਤਨਾਮ ਸਿੰਘ ਸੰਧੂ (ਚਾਂਸਲਰ , ਚੰਡੀਗੜ ਯੂਨੀਵਰਸਿਟੀ), ਅਸ਼ੋਕ ਮਿੱਤਲ (ਚਾਂਸਲਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ), ਪੋ. ਰਾਜ ਕੁਮਾਰ (ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ), ਡਾ. ਮਧੂ ਚਿਤਕਾਰਾ ( ਪ੍ਰੋ ਚਾਂਸਲਰ, ਚਿਤਕਾਰਾ ਯੂਨੀਵਰਸਿਟੀ), ਡਾ. ਜੀ. ਵਿਸ਼ਵਨਾਥਨ (ਸੰਸਥਾਪਕ ਅਤੇ ਚਾਂਸਲਰ, ਵੀ.ਆਈ.ਟੀ.) ਤੋਂ ਇਲਾਵਾ ਡਾ. ਐਚ. ਚਤੁਰਵੇਦੀ (ਡਾਇਰੈਕਟਰ, ਬੀ.ਆਈ.ਐਮ.ਟੈਕ.), ਡਾ. ਪ੍ਰਸ਼ਾਂਤ ਭੱਲਾ ( ਪ੍ਰਧਾਨ, ਐਮ.ਆਰ. ਈ. ਆਈ.), ਪ੍ਰੋ. ਸਰਿਤ ਕੁਮਾਰ ਦਾਸ ਸ਼ੰਕਰ (ਡਾਇਰੈਕਟਰ, ਆਈ.ਆਈ.ਟੀ. ਰੋਪੜ) ਅਤੇ ਸ਼ੰਕਰ ਵਨਵਰਿਆਰ (ਜਾਇੰਟ ਕੋਰਸਪੋਡੈਂਟ, ਕੁਮਾਰਾ ਗੁਰੂ ਕਾਲਜ ਆਫ਼ ਟੈਕਨਾਲੋਜੀ) ਸਿੱਖਿਆ ਨੀਤੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਨਗੇ।
ਜੈਕ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ( ਪ੍ਰਧਾਨ, ਪੁਟੀਆ) ਨੇ ਪੰਜਾਬ ਦੇ ਸਾਰੀਆਂ ਸਿੱਖਿਆਂ ਸੰਸਥਾਵਾਂ ਦੇ ਪ੍ਰਬੰਧਕਾਂ, ਸਿੱਖਿਆ ਸ਼ਾਸ਼ਤਰੀਆਂ, ਵਿਦਵਾਨਾਂ , ਪਿ੍ਰੰਸੀਪਲਾਂ , ਅਧਿਆਪਕਾਂ ਤੋਂ ਇਲਾਵਾ ਸਿੱਖਿਆ ਜਗਤ ਨਾਲ ਜੁੜੀਆਂ ਸਾਰੀਆਂ ਸਖਸ਼ੀਅਤਾਂ ਨੂੰ ਅਪੀਲ ਕੀਤੀ ਕਿ ਉਹ 27 ਅਗਸਤ ਦਿਨ ਵੀਰਵਾਰ ਨੂੰ 12.30 ਤੋਂ ਲੈ ਕੇ 4.00 ਵਜੇ ਸ਼ਾਮ ਤੱਕ ਚਲਣ ਵਾਲੇ ਸਿੱਖਿਆ ਸੰਵਾਦ ਪੋ੍ਰਗਰਾਮ ਵਿੱਚ ਹਿੱਸਾ ਜਰੂਰ ਲੈਣ। ਜੈਕ ਦੇ ਜਨਰਲ ਸਕੱਤਰ ਸ. ਸੁਖਮੰਦਰ ਸਿੰਘ ਚੱਠਾ (ਪ੍ਰਧਾਨ, ਪੁਡਕਾ) ਨੇ ਦੱਸਿਆ ਕਿ ਜੈਕ ਦੇ ਪ੍ਰਧਾਨ ਜਗਜੀਤ ਸਿੰਘ ਇਸ ਪੂਰੇ ਪੋ੍ਰਗਰਾਮ ਦਾ ਸੰਚਾਲਨ ਕਰਨਗੇ ਅਤੇ ਜੈਕ ਦੇ ਕੋ-ਚੇਅਰਮੈਨ ਡਾ. ਅੰਸ਼ੂ ਕਟਾਰੀਆ ਸਹਿ-ਸੰਚਾਲਕ ਦੀ ਭੂਮਿਕਾ ਨਿਭਾਉਣਗੇ। ਪ੍ਰੋਗਰਾਮ ਦੇ ਦੋਵਾਂ ਸੈਸ਼ਨਾਂ ਦੌਰਾਨ ਵਿਚਾਰ ਪ੍ਰਗਟ ਕਰਨ ਵਾਲੀਆਂ ਸਖਸ਼ੀਅਤਾਂ ਦਾ ਜੈਕ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਧੰਨਵਾਦ ਕਰਨਗੇ।