9.8 C
United Kingdom
Monday, June 8, 2026

More

    ਡਾਕਾ ਮਾਰਨ ਦੀ ਤਿਆਰੀ ਕਰ ਰਹੇ ਗਿਰੋਹ ਦੇ ਚਾਰ ਮੈਂਬਰ ਕਾਬੂ

    ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ

    ਅਸ਼ੋਕਵਰਮਾ
    ਬਠਿੰਡਾ, 25 ਅਗਸਤ। ਬਠਿੰਡਾ ਪੁਲਿਸ ਦੇ ਸੀ.ਆਈ.ਏ.ਸਟਾਫ (ਵਨ) ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਲੁੱਟਾਂ ਖੋਹਾਂ ਕਰਨ ਅਤੇ ਡਾਕਾ ਆਦਿ ਮਾਰਨ ਦੀ ਨੀਅਤ ਨਾਲ ਇਕੱਤਰ ਹੋਏ ਇੱਕ ਗਿਰੋਹ ਦੇ 4 ਮੈਂਬਰਾਂ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।  ਪੁਲਿਸ ਨੇ ਮੁਲਜਮਾਂ ਤੋਂ 12 ਬੋਰ ਦਾ ਇੱਕ ਪਿਸਤੌਲ ਤੇ ਦੋ ਜਿੰਦਾ ਕਾਰਤੂਸ,315 ਬੋਰ ਦਾ ਪਿਸਤੌਲ ਤੇ ਦੋ ਕਾਰਤੂਸ, 3 ਮੋਟਰਸਾਈਕਲ, ਕਹੀ ਦੇ ਤਿੰਨ ਬਾਹੇਂ, ਇੱਕ ਕਿਰਪਾਲ, ਅਤੇ 7 ਮੋਬਾਇਲ ਫੋਨ ਬਰਾਮਦ ਕੀਤੇ ਹਨ। ਦਰਅਸਲ ਇਸ ਗਿਰੋਹ ਦੇ ਮੈਂਬਰ ਸ਼ਾਰਟਕੱਟ  ਰਾਹੀਂ ਜਲਦੀ ਤੋਂ ਜਲਦੀ ਅਮੀਰ ਬਣਨਾ ਚਾਹੁੰਦੇ ਸਨ ਪਰ ਪਰ ਪੁਲਿਸ ਦੇ ਹੱਥੇ ਚੜ ਗਏ।
                            ਮੁਢਲੀ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਨੇ ਕਰੀਬ ਡੇਢ ਦਰਜਨ ਵਾਰਦਾਤਾਂ ਕੀਤੀਆ ਹਨ। ਹੁਣ ਵੀ ਇਹ ਲੋਕ ਬੈਂਕ ਦੀ ਕੈਸ਼ ਵੈਨ, ਅਸਲੇ ਦੀ ਦੁਕਾਨ ਤੋਂ ਅਸਲਾ ਲੁੱਟਣਾ ਤੇ ਕਾਰ ਆਦਿ ਖੋਹਣ ਦੀ ਤਿਆਰੀ ’ਚ ਸਨ। ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਨੇ ਅੱਜ ਇਸ ਗਿਰੋਹ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਰਾਮਪੁਰਾ ਮਹਿਰਾਜ ਵਿਚਕਾਰ ਸਥਿਤ ਝਿੜੀ ਵਿੱਚ ਬੈਠ ਕੇ ਇਹ ਲੋਕ  ਵਾਰਦਾਤ ਕਰਨ ਦੀ ਵਿਉਂਤਬੰਦੀ ਕਰ ਰਹੇ ਸਨ ਤਾਂ ਸਬ ਇੰਸਪੈਕਟਰ ਗੁਰਿੰਦਰ ਸਿੰਘ ਦੀ ਅਗਵਾਈ ਵਾਲੀ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਨੇ ਕੁਲਵਿੰਦਰ ਸਿੰਘ ਉਰਫ ਰਿੰਕੂ ਪੁੱਤਰ ਬਲਦੇਵ ਸਿੰਘ ਵਾਸੀ ਸੇਲਬਰਾਹ,ਤਰਸੇਮ ਸਿੰਘ ਉਰਫ ਸੇਮਾ ਪੁੱਤਰ ਬੂਟਾ ਸਿੰਘ ਵਾਸੀ ਨਿਉਰ, ਗਗਲਦੀਪ ਸਿਘ ਉਰਫ ਕਾਲਾ ਪੁੱਤਰ ਬਲਬੀਰ ਸਿੰਘ ਵਾਸੀ ਕਾਂਗੜ ਅਤੇ ਕੁਲਦੀਪ ਸਿੰਘ ਉਰਫ ਮੋਨੀ ਪੁੱਤਰ ਭੂਰਾ ਸਿੰਘ ਵਾਸੀ ਬੁਰਜਗਿੱਲ ਜਿਲਾ ਬਠਿੰਡਾ ਨੂੰ ਗਿ੍ਰਫਤਾਰ ਕਰ ਲਿਆ।
                ਉਨਾਂ ਦੱਸਿਆ ਕਿ ਇਸ ਗਿਰੋਹ ਦੇ ਮੈਂਬਰ ਸੁਨੱਖਾ ਸਿੰਘ ਵਾਸੀ ਸੈਦੋਕੇ ,ਲਾਡੀ,ਸਿੰਧ, ਰੁਪਿੰਦਰ ਉਰਫ ਗਾਂਧੀ, ਗੁਰੀ, ਅਤੇ ਸੱਤੂ ਬਾਂਊਸਰ ਵਾਸੀਅਨ ਸੇਲਬਰਾਹ ਫਰਾਰ ਹਨ ਜਿੰਨਾਂ ਨੂੰ ਗਿ੍ਰਫਤਾਰ ਕਰਨ ਲਈ ਯਤਨ ਜਾਰੀ ਹਨ। ਥਾਣਾ ਰਾਮੁਪਰਾ ਸਿਟੀ ਪੁਲਿਸ ਨੇ ਇੰਨਾਂ ਸਾਰੇ ਮੁਲਜਮਾਂ ਖਿਲਾਫ ਧਾਰਾ 399,402 ,411।212,216 ਅਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਵਾਰਦਾਤਾਂ ਸਬੰਧੀ ਕਾਫੀ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਏਗੀ।
     ਮੁਲਜਮਾਂ ਦਾ ਅਪਰਾਧਿਕ ਪਿਛੋਕੜ
    ਪੁਲਿਸ ਅਨੁਸਾਰ ਕੁਲਵਿੰਦਰ ਸਿੰੰਘ ਉਰਫ ਰਿੰਕੂ ਖਿਲਾਫ ਨਜਾਇਜ ਅਸਲਾ ਰੱਖਣ ਅਤੇ ਚੋਰੀ ਦੇ ਛੇ ਮੁਕੱਦਮੇ ਦਰਜ ਹਨ। ਇਸੇ ਤਰਾਂ ਹੀ ਤਰਸੇਮ ਉਰਫ ਸੇਮਾਂ ਖਿਲਾਫ ਚੋਰੀ ਦੇ ਦੋ ਅਤੇ ਬਲਾਤਕਾਰ ਦਾ ਇੱਕ ਕੇਸ ਦਰਜ ਹੈ।
                             

    ਮੁਲਜਮਾਂ ਵੱਲੋਂ  ਮੰਨੀਆਂ ਵਾਰਦਾਤਾਂ
    ਪੁਲਿਸ ਅਨੁਸਾਰ ਲੰਘੀ 27 ਜੁਲਾਈ ਨੂੰ ਮੁਲਜਮਾਂ ਨੈ ਰਾਮਪੁਰਾ ਕੋਲੋਂ ਸਵਿਫਟ ਕਾਰ ਖੋਹੀ ਸੀ ਜਿਸ ਤੇ ਜਾਕੇ ਉਨਾਂ ਨੇ ਪਿੰਡ ਨਿਉਰ ਵਿਖੇ ਕੌਰੀ ਸਿੰਘ ਪੁੱਛਰ ਮੁਕੰੰਦ ਸਿੰਘ ਦੇ ਸੱਟਾਂ ਮਾਰੀਆਂ ਸਨ। ਇਸੇ ਸਵਿਫਟ ਤੇ ਗਿਰੋਹ ਨੇ ਲੰਘੀ 10 ਅਗਸਤ ਨੂੰ ਜਲਾਲ ਵਿਖੇ ਫੈਸ਼ਨ ਹੱਟ ਤੋਂ ਪਿਸਤੌਲ ਦੀ ਨੋਕ ਤੇ 12-13 ਹਜਾਰ ਰੁਪਏ ਦਾ ਕੱਪੜਾ ਲੁੱਟ ਲਿਆ ਸੀ। ਇਸੇ ਕਾਰ ਤੇ ਹੀ ਉਨਾਂ ਨੇ ਪਿੰਡ ਸੈਦੋਕੇ ਤੋਂ ਪਿਸਤੌਲ ਦੀ ਨੋਕ ਤੇ 4200 ਰੁਪਏ ਦਾ ਕੱਪੜਾ ਲੁੱਟਿਆ ਸੀ। ਇਸੇ ਕਾਰ ’ਚ ਦੋ ਵੱਖ ਵੱਖ ਪੈਟਰੋਲ ਪੰਪਾਂ ਤੋਂ ਤੇਲ ਪਵਾਕੇ ਬਿਨਾਂ ਪੈਸੇ ਦਿੱਤਿਆਂ ਕਾਰ ਭਜਾ ਕੇ ਲੈਗਏ ਸਨ। ਲੰਘੀ 14 ਅਗਸਤ ਨੂੰ ਰਾਮਪੁਰਾ ’ਚ ਖਿੱਪਲ ਗੰਨ ਹਾਊਸ ਦੇ ਤਾਲੇ ਗੈਸ ਕੱਟਰ ਨਾਲ ਤਾਲੇ ਤੋੜ ਕੇ ਅਸਲਾ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਰਾਮਪੁਰਾ ਇਨਾਕੇ ’ਚ ਗਿਰੋਹ ਨੇ ਲੁੱਟਾਂ ਖੋਹਾਂ ਦੀਆਂ 7 ਵਾਰਦਾਤਾਂ ਕੀਤੀਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!