ਮਾਨਸਾ (ਕਰਨ ਸਿੰਘ)

ਸ੍ਰੋਮਣੀ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਦੇ ਿਦਸ਼ਾ ਿਨਰਦੇਸ ਅਨੁਸਾਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭੀਖੀ ਵੱਲੋਂ ਗੁਰਪੁਰਬ ਕਮੇਟੀ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਦੀ ਭਿਆਨਕ ਮਹਾਮਾਰੀ ਅਤੇ ਕਰਫਿਊ ਦੇ ਚਲਦਿਆਂ ਹਰ ਰੋਜ ਗੁਰਦੁਆਰਾ ਸਾਹਿਬ ਤੋਂ ਲੰਗਰ ਤਿਆਰ ਕਰਕੇ ਭੀਖੀ ਕਸਬੇ ਦੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣ ਦੀ ਸੇਵਾ ਨਿਰੰਤਰ ਜਾਰੀ ਹੈ। ਲੰਗਰ ਵਰਤਾਉਣ ਸਮੇਂ ਮੈਨੇਜਰ ਅਜੈਬ ਸਿੰਘ ਜੋਗਾ, ਬਾਬਾ ਅਜੈਬ ਸਿੰਘ ਕਾਰ ਸੇਵਾ ਵਾਲੇ,ਭਾਈ ਨਿਰਮਲ ਸਿੰਘ ,ਰਾਜ ਸਿੰਘ, ਦਿਆ ਸਿੰਘ, ਮੇਲਾ ਸਿੰਘ, ਡਾਕਟਰ ਸੁਰਿੰਦਰ ਸਿੰਘ, ਹਰਬੰਤ ਸਿੰਘ ਸਿੱਧੂ, ਸ਼ੈਂਟੀ ਸਿੰਘ, ਕੁਲਵੰਤ ਸਿੰਘ ਕਾਕਾ, ਇੰਦਰਜੀਤ ਸਿੰਘ, ਬੱਬੂ ਸਿੰਘ, ਗੁਰਜੀਤ ਸਿੰਘ, ਨਿਰਭੈ ਸਿੰਘ, ਸਰਬਣ ਸਿੰਘ ਆਦਿ ਹਾਜ਼ਰ ਸਨ।