ਮਹਿਲ ਕਲਾਂ 23 ਅਗਸਤ (ਜਗਸੀਰ ਸਿੰਘ ਸਹਿਜੜਾ)
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਤਬਾ ਦੇ ਅਰੁਣਾਚਲ ਪ੍ਦੇਸ ਵਿੱਚ ਡਿਊਟੀ ਕਰਦੇ ਸਮੇਂ ਲਾਪਤਾ ਹੋਏ ਫੌਜੀ ਸਤਵਿੰਦਰ ਸਿੰਘ ਦੇ ਪਰਿਵਾਰ ਨੂੰ ਮਿਲਣ ਆਏ। ਦੱਸਿਆ ਜਾ ਰਿਹਾ ਹੈ ਕਿ ਸਤਵਿੰਦਰ ਸਿੰਘ 23 ਜੁਲਾਈ ਨੂੰ ਭਾਰਤ ਤੇ ਚੀਨ ਦੀ ਸਰਹੱਦ ਤੇ ਗਸ਼ਤ ਕਰਨ ਜਾ ਰਹੇ ਸਨ ਤਾ ਰਸਤੇ ਵਿੱਚ ਇੱਕ ਨਦੀ ਤੋਂ ਲੰਘਣ ਸਮੇਂ ਅਚਾਨਕ ਨਦੀ ਤੇ ਬਣਿਆ ਲੱਕੜ ਦਾ ਪੁਲ ਟੁੱਟਣ ਕਾਰਨ ਲਾਪਤਾ ਹੋ ਗਏ ਸਨ। ਫੌਜੀ ਜਵਾਨ ਸਤਵਿੰਦਰ ਸਿੰਘ ਦੇ ਲਾਪਤਾ ਹੋਣ ਤੋ ਬਾਅਦ ਪਿੰਡ ਕੁਤਬਾ ਵਿਖੇ ਵਿਸ਼ੇਸ਼ ਤੌਰ ਤੇ ਪੁੱਜ ਕੇ ਪਰਿਵਾਰਕ ਮੈਂਬਰਾਂ ਤੋਂ ਪੂਰੀ ਜਾਣਕਾਰੀ ਹਾਸਲ ਕਰਨ ਉਪਰੰਤ ਆਪਣੇ ਵੱਲੋਂ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਉਹ ਕੇਂਦਰੀ ਮੰਤਰੀ ਰਾਜਨਾਥ ਸਿੰਘ ਨਾਲ ਮਿਲ ਕੇ ਗੱਲਬਾਤ ਕਰਕੇ ਲਾਪਤਾ ਹੋਏ ਫੌਜੀ ਜਵਾਨ ਦਾ ਪਤਾ ਲਗਾਉਣ ਲਈ ਪੂਰੇ ਯਤਨ ਕਰਨਗੇ । ਇਸ ਮੌਕੇ ਆਮ ਆਦਮੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੀ ਰੱਖਿਆ ਕਰਦੇ ਸੁਰੱਖਿਆ ਜਵਾਨਾਂ ਤੇ ਸਾਨੂੰ ਪੂਰਾ ਮਾਣ ਹੈ ਉਨ੍ਹਾਂ ਕਿਹਾ ਕਿ 23 ਜੁਲਾਈ ਨੂੰ ਭਾਰਤ ਤੇ ਚੀਨ ਦੀ ਸਰਹੱਦ ਤੇ ਡਿਊਟੀ ਕਰਨ ਜਾ ਰਹੇ ਫੌਜੀ ਜਵਾਨ ਦੇ ਰਸਤੇ ਵਿੱਚ ਨਦੀ ਦਾ ਪੁਲ ਟੁੱਟਣ ਕਾਰਨ ਤਿਲਕ ਕੇ ਨਦੀ ਵਿੱਚ ਡਿੱਗ ਕੇ ਲਾਪਤਾ ਹੋਏ ਫੌਜੀ ਜਵਾਨ ਨੂੰ ਸਤਵਿੰਦਰ ਸਿੰਘ ਕੁਤਬਾ ਅਤੇ ਓੁਸ ਦਾ ਸਾਥੀ ਫੌਜੀ ਜਵਾਨ ਲਖਵੀਰ ਸਿੰਘ ਨਦੀ ਵਿੱਚ ਤਿਲਕ ਕੇ ਡਿੱਗਣ ਤੋਂ ਬਾਅਦ ਨਦੀ ਦੇ ਤੇਜ਼ ਵਹਾਅ ਪਾਣੀ ਵਿੱਚ ਦੋਵੇਂ ਜਵਾਨ ਲਾਪਤਾ ਹੋ ਗਏ ਸੀ ਪਰ ਦੋਨਾਂ ਵਿਚੋਂ ਇੱਕ ਜ਼ਿਲ੍ਹਾ ਮੋਗਾ ਨਾਲ ਸਬੰਧਤ ਪਿੰਡ ਡੇਮਰੂ ਦਾ ਲਾਪਤਾ ਹੋਇਆ ਫ਼ੌਜੀ ਜਵਾਨ ਲਖਵੀਰ ਸਿੰਘ ਸ਼ਹੀਦ ਹੋ ਗਿਆ ਸੀ ਜਦ ਕਿ ਫੌਜੀ ਜਵਾਨ ਸਤਵਿੰਦਰ ਸਿੰਘ ਕੁਤਬਾ ਦੇ ਲਾਪਤਾ ਹੋਣ ਸਬੰਧੀ ਅਜੇ ਤੱਕ ਕੋਈ ਉੱਘ ਸੁਘ ਨਹੀਂ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨਾਲ ਮਿਲ ਕੇ ਲਾਪਤਾ ਹੋਏ ਫੌਜੀ ਜਵਾਨ ਦਾ ਪਤਾ ਲਗਾਉਣ ਲਈ ਲਗਾਤਾਰ ਯਤਨ ਕੀਤੇ ਜਾਣਗੇ। ਉਨ੍ਹਾਂ ਡਿਊਟੀ ਦੌਰਾਨ ਲਾਪਤਾ ਹੋਏ ਫ਼ੌਜੀ ਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਕਿ ਲਾਪਤਾ ਹੋਇਆ ਫ਼ੌਜੀ ਜਵਾਨ ਸੁਤਵਿੰਦਰ ਸਿੰਘ ਕੁਤਬਾ ਸਹੀ ਸਲਾਮ ਤੋਂ ਪਰਿਵਾਰ ਨੂੰ ਮਿਲ ਜਾਵੇ।ਉਨ੍ਹਾਂ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਸਮੇਤ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਕੇ ਲਾਪਤਾ ਹੋਏ ਫੌਜੀ ਜਵਾਨ ਸਤਵਿੰਦਰ ਸਿੰਘ ਦਾ ਪਤਾ ਲਗਾਉਣ ਲਈ ਪੂਰੇ ਯਤਨ ਕਰਨਗੇ ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪਰਿਵਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਲਾਪਤਾ ਹੋਏ ਫੌਜੀ ਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਪਰਿਵਾਰ ਨੂੰ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਲਾਪਤਾ ਸਿਪਾਹੀ ਸਤਵਿੰਦਰ ਸਿੰਘ ਦੇ ਭਰਾ ਮਨਜਿੰਦਰ ਸਿੰਘ, ਮਾਤਾ ਸੁਖਵਿੰਦਰ ਸਿੰਘ,ਸਮਾਜ ਸੇਵੀ ਦਵਿੰਦਰ ਸਿੰਘ ਧਨੋਆ, ਹਰਮੇਸ਼ ਸਿੰਘ ਮੇਸ਼ੀ ,ਸਿਕੰਦਰ ਸਿੰਘ ਧਨੋਆ, ਪ੍ਰਦੀਪ ਸਿੰਘ ਸਰਾਂ, ਪੰਡੋਰੀ ਪੀ ਏ ਬਿੰਦਰ ਸਿੰਘ ਖ਼ਾਲਸਾ, ਬੰਤ ਸਿੰਘ ਕੁਤਬਾ, ਉਜਾਗਰ ਸਿੰਘ ਕੁਤਬਾ, ਅਵਤਾਰ ਸਿੰਘ ਫੌਜੀ, ਬਲਜੀਤ ਸਿੰਘ ,ਦਲਜੀਤ ਸਿੰਘ ਧਨੋਆ ਪੰਚ ਤਰਸੇਮ ਸਿੰਘ ਆਦਿ ਵੀ ਹਾਜ਼ਰ ਸਨ।