3.5 C
United Kingdom
Sunday, March 8, 2026

More

    ਗ਼ਜ਼ਲ- ਖ਼ਾਮੋਸ਼ ਨਹੀਂ

    ਮੈਂ ਵਾਅਦਾ ਫਰੋਸ਼ ਹਾਂ, ਵਾਅਦਾ ਫਰਾਮੋਸ਼ ਨਹੀਂ,
    ਜਿਉਂਦਾ ਹਾਂ ਚੁਪ ਵਿਚ, ਲੇਕਿਨ ਖ਼ਾਮੋਸ਼ ਨਹੀਂ।

    ਕੁੱਝ ਮੇਰਾ ਹੁਲੀਆ ਹੀ ਨਾਸਮਝਾਂ ਵਰਗਾ ਸੀ,
    ਉਸ ਦੇ ਅੰਦਾਜ਼ੇ ਲਈ,ਉਸਦਾ ਕੋਈ ਦੋਸ਼ ਨਹੀਂ।

    ਦੋ ਇਲਮ ਕਿਤਾਬਾਂ ਪੜ੍ਹ ਉਹ ਹੋ ਗਏ ਫਾਜ਼ਲ,
    ਕੀ ਬਾਹਰ ਹੈ ਦੁਨੀਆ , ਓਹਨਾ ਨੂੰ ਹੋਸ਼ ਨਹੀਂ।

    ਤਵਾਰੀਖ ਗਵਾਹ ਬਣ ਕੇ, ਦੱਸਦੀ ਖ਼ਲਕਤ ਨੂੰ,
    ਨਾ ਹਸਤੀ ਮਿੱਟਣੀ ਏ, ਮੁਕਦਾ ਵੀ ਜੋਸ਼ ਨਹੀਂ।

    ਸਭ ਕੁੱਝ ਜਿੱਤ ਲਿਆ, ਜ੍ਹਿਨੇ ਮਨ ਮਾਰ ਲਿਆ,
    ਉਹ ਸਮਝੋ ਜਾਗ ਰਿਹਾ,ਬਲਕਿ ਮਦਹੋਸ਼ ਨਹੀਂ।

    ਕੋਈ ਤਾਂ ਗ਼ਲਤੀ ਵੀ , ਕੀਤੀ ਹੀ ਹੋਣੀ ਏ,
    ਜੇ “ਅਮਨ” ਕਹੇਂ ਤੂੰ ਵੀ ਪੂਰਾ ਬੇਦੋਸ਼ ਨਹੀਂ।

    ਪ੍ਰੀਤ”ਅਮਨ”, ਮੋਰਿੰਡਾ।।
    6280932905

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!