23.1 C
United Kingdom
Sunday, June 21, 2026

More

    ਅਮਰੀਕਾ ਵਿੱਚ ਟਰੱਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ..!

    ਅਮਰੀਕਾ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਅਮਰੀਕਾ ਤੋਂ ਇੱਕ ਤੋਂ ਬਾਅਦ ਇੱਕ ਉਦਾਸ ਕਰਨ ਵਾਲੀਆ ਖ਼ਬਰਾਂ ਆ ਰਹੀਆ ਹਨ। ਇੱਥੇ ਬੰਦਾ ਪੈਸੇ ਖਰਚਕੇ ਚੰਗੇ ਭਵਿੱਖ ਦੀ ਤਲਾਸ਼ ਵਿੇਚ ਰੋਜੀ-ਰੋਟੀ ਕਮਾਉਣ ਲਈ ਅਮਰੀਕਾ ਆਉਦਾ ਹੈ। ਲੇਕਿਨ ਜਦੋਂ ਬੰਦਾ ਇੱਥੋ ਲਾਸ਼ ਬਣਕੇ ਡੱਬੇ ਵਿੇਚ ਪੈਕੇ ਆਪਣੇ ਮੁੱਲਕ ਪਹੁੰਚਦਾ ਹੈ ‘ਤਾਂ ਉਸ ਵਕਤ ਮਾਪਿਆ ਤੇ ਜੋ ਬੀਤਦੀ ਹੈ ਉਸਤੋਂ ਆਪਾ ਸਾਰੇ ਭਲੀ ਭਾਂਤ ਜਾਣੂ ਹੀ ਹਾਂ। ਮਨਜੀਤ ਸਿੰਘ ਅਤੇ ਜਤਿੰਦਰ ਸਿੰਘ ਦੀ ਮੌਤ ਦੀਆਂ ਮਨਹੂਸ ਖ਼ਬਰਾਂ ਦੀ ਹਾਲੇ ਸਿਆਹੀ ਨਹੀਂ ਸੁੱਕੀ ਸੀ ਕਿ ਕੈਲੇਫੋਰਨੀਆਂ ਸਟੇਟ ਦੇ ਸ਼ਹਿਰ ਫਰਿਜ਼ਨੋ ਤੋ ਇੱਕ ਹੋਰ ਪੰਜਾਬੀ ਨੌਜਵਾਨ ਮੁੱਖਤਿਆਰ ਸਿੰਘ ਧਾਲੀਵਾਲ ਦੀ ਟਰੱਕ ਹਾਦਸੇ ਵਿੱਚ ਹੋਈ ਮੌਤ ਨੇ ਪੰਜਾਬੀ ਭਾਈਚਾਰੇ ਦੇ ਕਾਲਜੇ ਵਲੂੰਧਰ ਸੁੱਟੇ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖਤਿਆਰ ਸਿੰਘ ਧਾਲੀਵਾਲ ਦੀ ਉਮਰ ਕਰੀਬ 38 ਸਾਲ ਸੀ ਅਤੇ ਇਹ ਫਰਿਜ਼ਨੋ ਸ਼ਹਿਰ ਵਿੱਚ ਪਿਛਲੇ ਲੰਮੇ ਸਮੇਂ ਤੋ ਪਰਿਵਾਰ ਸਮੇਤ ਕਹਿ ਰਿਹਾ ਸੀ ਅਤੇ ਟਰੱਕ ਚਲਾਉਣ ਦਾ ਕਿੱਤਾ ਕਰਦਾ ਸੀ। ਮੁੱਖਤਿਆਰ ਸਿੰਘ ਧਾਲੀਵਾਲ ਪਿਛਲੇ ਦਿਨੀਂ ਜਦੋਂ ਅਮਰੀਕਾ ਦੀ ਐਰੀਜੋਨਾ ਸਟੇਟ ਵਿੇਚ ਫਰੀਵੇਅ 40 ਦੇ 39 ਮੀਲ ਮਾਰਕਰ ਲਾਗੇ ਡੈਲਸ ਨੂੰ ਲੋਡ ਲੈਕੇ ਜਾ ਰਿਹਾ ਸੀ ‘ਤਾਂ ਅਚਾਨਕ ਟਰੱਕ ਦਾ ਅਗਲਾ ਟਾਇਰ ਫਟ ਗਿਆ ਜਿਸ ਕਾਰਨ ਟਰੱਕ ਘਸੜਦਾ ਹੋਇਆ ਫਰੀਵੇਅ ਦੇ ਵਿਚਾਲੇ ਖਤਾਨਾਂ ਵਿੇਚ ਜਾ ਡਿਗਿਆ ਅਤੇ ਇੰਨੇ ਵਿੱਚ ਟਰੱਕ ਦੇ ਡੀਜ਼ਲ ਟੈਂਕ ਫਟ ਗਏ ‘ਤੇ ਟਰੱਕ ਨੂੰ ਅੱਗ ਪੈ ਗਈ ਅਤੇ ਮੁਖ਼ਤਿਆਰ ਸਿੰਘ ਧਾਲੀਵਾਲ ਇਸ ਹਾਦਸੇ ਵਿੱਚ ਆਪਣੀ ਜਾਨ ਤੋਂ ਹੱਥ ਧੋ ਬੈਠਾ। ਮ੍ਰਿਤਕ ਮੁੱਖਤਿਆਰ ਸਿੰਘ ਧਾਲੀਵਾਲ ਦਾ ਪਿਛਲਾ ਪਿੰਡ ਲੋਪੋ ਜਿਲ੍ਹਾ ਮੋਗਾ ਵਿੱਚ ਪੈਂਦਾ ਹੈ, ਉਹ ਆਪਣੇ ਪਿੱਛੇ ਪਤਨੀ, ਦੋ ਬੱਚੇ, ਪਿਤਾ ਅਤੇ ਭਰਾ ਨੂੰ ਛੱਡ ਗਿਆ ਹੈ। ਇਸ ਦੁੱਖਦਾਈ ਖ਼ਬਰ ਕਾਰਨ ਜਿੱਥੇ ਉਸਦੇ ਸਹੁਰਾ ਪਰਿਵਾਰ (ਸੰਘਾ ਪਰਿਵਾਰ) ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਉੱਥੇ ਫਰਿਜ਼ਨੋ ਦਾ ਪੂਰਾ ਪੰਜਾਬੀ ਭਾਈਚਾਰਾ ਵੀ ਸੋਗ ਵਿੱਚ ਡੁੱਬਿਆ ਹੋਇਆ ਹੈ।
    ਦੁੱਖ ਸਾਂਝਾ ਕਰਨ ਲਈ – ਅਜਾਇਬ ਸਿੰਘ ਸੰਘਾ (559) 892-8172 ਜਾਂ ਕਰਮ ਸਿੰਘ ਸੰਘਾ ਨਾਲ (559) 892-6230 ਤੇ ਸੰਪਰਕ ਕਰ ਸਕਦੇ ਹੋ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!