10.9 C
United Kingdom
Sunday, September 6, 2026

More

    ਦੁੱਖ

    ਦੁੱਖਭੰਜਨ ਰੰਧਾਵਾ
    0351920036369

    ਤੂੰ ਦੁਖੀ ਏਂ ਤੇ ਮੈਂ ਏਥੇ,
    ਦੁੱਖ ਜਰੀ ਜਾਨਾਂ ਵਾਂ |
    ਮੰਗਾਂ ਖੈਰਾਂ ਤੇਰੀਆਂ ਤੇ,
    ਬਾਜੀ ਹਰੀ ਜਾਨਾ ਵਾਂ |
    ਤੂੰ ਦੁਖੀ ਏਂ ਤੇ ਮੈਂ ਏਥੇ,
    ਦੁੱਖ ਜਰੀ ਜਾਨਾ ਵਾਂ |

    ਦੁੱਖ ਤੇਰੇ ਵੱਲ ਆਉਣੋਂ ਪਹਿਲਾਂ,
    ਮੇਰੇ ਘਰ ਆਉਣ ਨੀ |
    ਮੈਂ ਮੰਗਾਂ ਖੈਰਾਂ ਦੀ ਖੈਰ ਤੇਰੀ,
    ਮੈਨੂੰ ਆ ਸਤਾਉਣ ਨੀ |
    ਜਿਉਂਦਾ ਕਾਹਦਾ ਰਹਿ,
    ਗਿਆ ਮੈਂ ਮਰੀ ਜਾਨਾਂ ਵਾਂ |
    ਤੂੰ ਦੁਖੀ ਏਂ ਤੇ ਮੈਂ ਏਥੇ,
    ਦੁੱਖ ਜਰੀ ਜਾਨਾ ਵਾਂ |

    ਲਗ ਜਾਣ ਸੁੱਖੀ ਸਾਂਦੀ,
    ਮੈਨੂੰ ਤੇਰੇ ਦੁੱਖ ਨੀ |
    ਮੈਂ ਖੜਾ-ਖੜਾ ਮੁੱਕ ਜਾਵਾਂ,
    ਜਾਂ ਹੋ ਜਾਵਾਂ ਰੁੱਖ ਨੀ |
    ਮੈਂ ਅੱਗਾਂ ਦੇ ਸਮੁੰਦਰਾਂ,
    ‘ਚ ਤਰੀ ਜਾਨਾਂ ਵਾਂ |
    ਤੂੰ ਦੁਖੀ ਏਂ ਤੇ ਮੈਂ ਏਥੇ,
    ਦੁੱਖ ਜਰੀ ਜਾਨਾ ਵਾਂ |

    ਮੈਂ ਤੇਰਿਆਂ ਹੀ ਦੁੱਖਾਂ ਨਾਲ,
    ਲੜ-ਲੜ ਮਰਜਾਂ |
    ਚਾੜ੍ਹਾਂ ਖੁਦ ਨੂੰ ਕਟਹਿਰੇ,
    ਤੇ ਹਰ ਬਾਜੀ ਹਰਜਾਂ |
    ਮੈਂ ਗਰਮੀਂ ਦੇ ਮੌਸਮ,
    ‘ਚ ਠਰੀ ਜਾਨਾਂ ਵਾਂ |
    ਤੂੰ ਦੁਖੀ ਏਂ ਤੇ ਮੈਂ ਏਥੇ,
    ਦੁੱਖ ਜਰੀ ਜਾਨਾ ਵਾਂ |

    ਮੈਂ ਸਿਖਰ ਦੁਪਹਿਰ ‘ਚ,
    ਵਗਦੀ ਹੋਈ ਲੂਅ ਨੀ |
    ਜੇ ਵੱਟਾਂ ਤੈਥੋਂ ਪਾਸਾ,
    ਮੈਨੂੰ ਸੁੱਟੀਂ ਵਿੱਚ ਖੂਹ ਨੀਂ l
    ਨੀ ਮੇਰਾ ਡੋਲੇ ਨਾ ਇਮਾਨ,
    ਚੌਂਕੀ ਭਰੀ ਜਾਨਾਂ ਵਾਂ |
    ਤੂੰ ਦੁਖੀ ਏਂ ਤੇ ਮੈਂ ਏਥੇ,
    ਦੁੱਖ ਜਰੀ ਜਾਨਾ ਵਾਂ |

    ਮੈਂ ਦੰਦੀਆਂ ਨਾ ਵੱਢ-ਵੱਢ,
    ਬੁਰਾ ਹਾਲ ਕਰ’ਤਾ |
    ਖੁਦ ਨੂੰ ਕੋਸਦਾ ਰਿਹਾ ਤੇ,
    ਫਿਰ ਹੌਕਾ ਭਰ’ਤਾ |
    ਕਰ ਹੰਝੂਆਂ ਨਾ ਗਾਗਰ,
    ਨੂੰ ਖਰੀ ਜਾਨਾ ਵਾਂ |
    ਤੂੰ ਦੁਖੀ ਏਂ ਤੇ ਮੈਂ ਏਥੇ,
    ਦੁੱਖ ਜਰੀ ਜਾਨਾ ਵਾਂ |

    ਦੁੱਖਭੰਜਨਾ ਹੋ ਗਈ ਏ,
    ਅਖੀਰ ਸਬਰਾਂ ਦੀ ਪੱਕੀ |
    ਭੱਠ ਬਲਦੀ ਦੇ ਵਿੱਚ ਹੁਣ,
    ਰੀਝ ਜਾਣੀਂ ਧੱਕੀ |
    ਖੁਦ ਨੂੰ ਅੱਗ ਦੀਆਂ ਆਂਦਰਾਂ,
    ‘ਤੇ ਧਰੀ ਜਾਨਾਂ ਵਾਂ |
    ਤੂੰ ਦੁਖੀ ਏਂ ਤੇ ਮੈਂ ਏਥੇ,
    ਦੁੱਖ ਜਰੀ ਜਾਨਾ ਵਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!