24.1 C
United Kingdom
Wednesday, June 24, 2026

More

    ਗਮਾਂ ਦੇ ਸਮੁੰਦਰ

    ਦੁੱਖਭੰਜਨ ਰੰਧਾਵਾ
    0351920036369

    ਗਮਾਂ ਦੇ ਸਮੁੰਦਰਾਂ ਚ,
    ਤਾਰੀ ਇੱਕ ਲਾਉਣੀਂ ਏ |
    ਸੀਪ ਤੇਰੇ ਨਾ ਦੀ ਜਿਹੜੀ,
    ਫੜਕੇ ਲਿਆਉਣੀ ਏ |
    ਗਮਾਂ ਦੇ ਸਮੁੰਦਰਾਂ ਚ,
    ਤਾਰੀ ਇੱਕ ਲਾਉਣੀਂ ਏ |

    ਮੇਰੀ ਬਣਦੀ ਏ ਬਹੁਤ,
    ਏਨਾਂ ਹੰਝੂਆਂ ਦੇ ਨਾਲ ਨੀ |
    ਰੋਦਿਆਂ ਨੂੰ ਵੇਖ ਮੈਨੂੰ,
    ਰੋਂਦੇ ਮੇਰੇ ਨਾਲ ਨੀ |
    ਜਾਪਦਾ ਏ ਹੁਣ ਤੋਂ ਮੈਂ,
    ਜਿੰਦਗੀ ਘਟਾਉਣੀਂ ਏ |
    ਗਮਾਂ ਦੇ ਸਮੁੰਦਰਾਂ ਚ,
    ਤਾਰੀ ਇੱਕ ਲਾਉਣੀਂ ਏ |

    ਨੀ ਸਿਵਾ ਜਦੋਂ ਮੱਚਣਾਂ,
    ਮੈਂ ਤੂੰਬਾ-ਤੂੰਬਾ ਹੋਣਾ ਏ |
    ਦੋ-ਚਾਰ ਜਿਹੜੇ ਚਾਹੁੰਦੇ,
    ਨੇ ਉਹਨਾਂ ਬੜਾ ਰੋਣਾ ਏ |
    ਬਲ-ਬਲ ਕੇ ਸਿਵੇ ਵਾਂਗੂ,
    ਜੂਨ ਵੀ ਹੰਢਾਉਣੀਂ ਏ |
    ਗਮਾਂ ਦੇ ਸਮੁੰਦਰਾਂ ਚ,
    ਤਾਰੀ ਇੱਕ ਲਾਉਣੀਂ ਏ |

    ਹੌਕਿਆਂ ਦੀ ਭਾਨ ਕਰ,
    ਸਾਹਾਂ ਨੂੰ ਛੁਡਾਉਣਾ ਏ |
    ਰੱਖੀ ਗਹਿਣੇ ਜਿੰਦਗੀ ਨੂੰ,
    ਤੇਰੇ ਲਈ ਬਚਾਉਣਾ ਏ |
    ਸਾਹਾਂ ਚ ਸਾਹ ਭਰ ਰਾਜੀ,
    ਰੂਹ ਕਰਾਉਣੀਂ ਏ |
    ਗਮਾਂ ਦੇ ਸਮੁੰਦਰਾਂ ਚ,
    ਤਾਰੀ ਇੱਕ ਲਾਉਣੀਂ ਏ |

    ਮੋਏ ਚਾਵਾਂ ਦੀ ਪਤੰਗ ਏਨੀ,
    ਦੂਰ ਲੈ ਕੇ ਜਾਵਾਂਗਾ |
    ਬਹਿਕੇ ਬਿਰਹੋਂ ਦੇ ਕੀੜਿਅਾਂ,
    ਨਾ ਖੁਦ ਨੂੰ ਹੀ ਖਾਵਾਂਗਾ |
    ਹੱਥੀਂ ਚਾੜ ਗੁੱਡੀ ਆਪ,
    ਹੱਥੀਂ ਮੈਂ ਕਟਾਉਣੀਂ ਏ |
    ਗਮਾਂ ਦੇ ਸਮੁੰਦਰਾਂ ਚ,
    ਤਾਰੀ ਇੱਕ ਲਾਉਣੀਂ ਏ |

    ਨੀ ਹੁਣ ਚੈਨ ਤੇ ਆਰਾਮ,
    ਗਿਆ ਤੇਰਾ ਵੀ ਤੇ ਮੇਰਾ ਵੀ |
    ਸਾਡਾ ਟਿੱਲਾ ਵੀ ਨਾ ਰਿਹਾ,
    ਤੇ ਲੁੱਟ ਹੋਇਆ ਡੇਰਾ ਵੀ |
    ਅਸਾਂ ਬੁਝੀ ਹੋਈ ਦਿਲਾਂ ਵਿੱਚ,
    ਜੋਤ ਜੋ ਜਗਾਉਣੀਂ ਏ |
    ਗਮਾਂ ਦੇ ਸਮੁੰਦਰਾਂ ਚ,
    ਤਾਰੀ ਇੱਕ ਲਾਉਣੀਂ ਏ |

    ਸੀਨੇ ਇਸ਼ਕੇ ਨੇ ਜਿਹੜੀ,
    ਚਲਾਈ ਅੱਜ ਛੁਰੀ ਏ |
    ਦੁੱਖਭੰਜਨਾ ਓਏ ਨਾਲ ਤੇਰੇ,
    ਹੋਈ ਕਿੰਨੀ ਬੁਰੀ ਏ |
    ਲੂਹਣਾ ਏ ਲੂੰ-ਲੂੰ ਤੇ,
    ਜਾਨ ਤੜਫਾਉਣੀਂ ਏ |
    ਗਮਾਂ ਦੇ ਸਮੁੰਦਰਾਂ ਚ,
    ਤਾਰੀ ਇੱਕ ਲਾਉਣੀਂ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!