ਸਿੱਕੀ ਝੱਜੀ ਪਿੰਡ ਵਾਲਾ (ਇਟਲੀ)
ਬਾਲੀਵੁੱਡ ਪੰਜਾਬੀ ਗਾਇਕ ਲੇਂਹਿੰਬਰ ਹੂਸੈਨਪੁਰੀ ਦੇ ਗੀਤਾਂ ਦਾ ਸਰੋਤੇ ਅਕਸਰ ਇੰਤਜ਼ਾਰ ਕਰਦੇ ਰਹਿੰਦੇ ਹਨ। ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ, ਬਣ ਗਈ ਆ ਜੋੜੀ, ਫੁੱਲਾਂ ਵਾਲਾ ਸੂਟ, ਮਣਕੇ,ਵਿੱਚ ਪਿੜਾਂ ਦੇ, ਅਤੇ ਮਣਕੇ 2 ਜਿਹੇ ਲੇੰਹਿੰਬਰ ਹੂਸੈਨਪੁਰੀ ਦੇ ਅਨੇਕਾਂ ਗੀਤਾਂ ਨੂੰ ਦੁਨੀਆਂ ਭਰ ਦੇ ਸਰੋਤਿਆਂ ਤੋਂ ਬੇਹੱਦ ਪਿਆਰ ਮਿਲਿਆ। ਬੀਤੇ ਦਿਨੀਂ ਆਪਣੇ ਨਵੇਂ ਗੀਤ ਦੀ ਵੀਡੀਓ ਸ਼ੂਟਿੰਗ ਮੁਕੰਮਲ ਹੋਣ ਤੇ ਫੋਨ ਰਾਂਹੀ ਗੱਲਬਾਤ ਦੌਰਾਨ ਲੇੰਹਿੰਬਰ ਹੂਸੈਨਪੁਰੀ ਨੇ ਆਪਣੇ ਸਰੋਤਿਆਂ ਲਈ ਖੁਸ਼ਬਰੀ ਸਾਂਝੀ ਕਰਦਿਆਂ ਕਿਹਾ ਕਿ ਗੀਤਕਾਰ ਜੁਬੀ ਮਾਨ ਦਾ ਲਿਖਿਆ ਤੇ ਸੰਗੀਤਕਾਰ ਜਸਕੀਰਤ ਦੇ ਸੰਗੀਤ ਚ ਸ਼ਿੰਗਾਰਿਆ ਇਹ ਗੀਤ ਜਲਦ ਸੁਨਣ ਤੇ ਵੇਖਣ ਨੂੰ ਮਿਲੇਗਾ। ਵਿਸ਼ਵ ਪ੍ਰਸਿੱਧ ਸੰਗੀਤਕ ਕੰਪਨੀ ਵਾਲ ਸਟਰੀਟ ਸਟੂਡੀਓ ਵਲੋਂ ਰਿਲੀਜ਼ ਕੀਤੇ ਜਾ ਰਿਹੇ ਇਸ ਗੀਤ ਦਾ ਟਾਈਟਲ “ਬੀਟ ਕਰੇਜੀ” ਰੱਖਿਆ ਗਿਆ ਹੈ।ਵੀਡੀਓ ਡਾਇਰੈਕਟਰ ਗੁਰਅਮਾਨਤ ਸਿੰਘ ਪਤੰਗਾ ਤੇ ਸਹਾਇਕ ਗੁਰਦਾਸ ਗਿੱਲ ਦੇ ਬਣਾਏ ਇਸ ਗੀਤ ਦੇ ਵੀਡੀਓ ਵਿੱਚ ਮਾਡਲ ਵਜੋਂ ਅਦਾਕਾਰੀ ਕਰਨ ਵਾਲਿਆਂ ਚ ਪ੍ਰੀਤ ਕਮਲ, ਗੋਲਡੀ ਸੰਧੂ ,ਜਗਮੋਹਨ, ਸੁਪਨੀਤ ਸਿੰਘ ਅਤੇ ਜਿੰਮੀ ਧਮਾਨ ਦੇ ਨਾਲ ਛੋਟੀ ਜਿਹੀ ਉਮਰ ਦਾ ਲੜਕਾ ਨਿਧਾਨ ਓਬਰਾਏ ਜੋ ਮਾਡਲ ਦਾ ਰੋਲ ਨਿਭਾ ਰਿਹਾ ਹੈ ਨੇ ਵੀ ਬਹੁਤ ਹੀ ਕਮਾਲ ਦੀ ਅਦਾਕਾਰੀ ਕੀਤੀ ਹੈ। ਪ੍ਰੋਡਿਊਸਰ ਪਰਮ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਲੇੰਹਿੰਬਰ ਹੂਸੈਨਪੁਰੀ ਨੇ ਇਸ ਗੀਤ ਦਾ ਵੀਡੀਓ ਬਣਾਉਣ ਵਾਲੀ ਸਾਰੀ ਟੀਮ ਜਿਸ ਵਿੱਚ ਕੌਸਟਿਊਮ ਰਾਬੀਆ ਰਟੌਲ, ਕੈਮਰਾਮੈਨ ਨੇਨੀ ਗਿੱਲ ਅਤੇ ਕੋਰੀਓਗ੍ਰਾਫਰ ਅਭੀਮੰਨਿਊ ਦਾ ਵੀ ਧੰਨਵਾਦ ਕੀਤਾ।