13.7 C
United Kingdom
Monday, June 22, 2026

More

    ਨਹਿਰੂ ਯੁਵਾ ਕੇਦਰ ਵੱਲੋਂ ਅਜਾਦੀ ਦਿਵਸ ਸਬੰਧੀ ਜਾਗਰੂਕਤਾ ਮੁਹਿੰਮ

    ਅਸ਼ੋਕ ਵਰਮਾ
    ਮਾਨਸਾ,16 ਅਗਸਤ।

    ਨਹਿਰੂ ਯੂਵਾ ਕੇਂਦਰ ਮਾਨਸਾ ਦੀ ਅਗਵਾਈ ਹੇਠ ਵਲੰਟੀਅਰ ਨੇ ਘਰ ਘਰ ਘਰ ਜਾਕੇ ਅਜਾਦੀ ਦਿਵਸ ਦੀ ਮਹੱਤਤਾ ਦੇ ਨਾਲ ਨਾਲ ਸਰਕਾਰ ਦੀਆਂ ਸਕੀਮਾ ਅਤੇ ਨਸ਼ਿਆਂ ਸਬੰਧੀ ਜਾਗਰੂਕ ਕੀਤਾ।ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਇਸ ਵਾਰ ਵਲੰਟੀਅਰਾਂ ਨੇ ਅਜਾਦੀ ਦਿਵਸ ਦੀ ਮਹੱਤਤਾ ਬਾਰੇ ਚਾਣਨਾ ਪਾਇਆ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਕੀਮਾਂ,ਨਸ਼ਿਆਂ ਤੋ ਦੂਰ ਰਹਿਣ ਲਈ ਪੈਂਫਲਿਟ ਆਦਿ ਵੰਡੇ । ਉਨਾਂ ਕਿਹਾ ਕਿ ਅਜਾਦੀ ਦਾ ਮਤਲਬ ਇਹ ਹੀ ਹੈ ਕਿ ਸਾਨੂੰ ਲੋਕਾਂ ਨੂੰ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦੇ ਸਕੀਏ ਤਾਂ ਜੋ ਵੱਧ ਤੋ ਵੱਧ ਲੋਕ ਇਹਨਾਂ ਸਕੀਮਾਂ ਦਾ ਲਾਭ ਲੈ ਸਕਣ।
                     ਉਹਨਾਂ ਇਹ ਵੀ ਕਿਹਾ ਕਿ ਲੋਕਾਂ ਦੀ ਅਗਾਅਨਿਤਾ ਕਾਰਨ ਦੀ ਉਹਨਾਂ ਕੋਲ ਸਰਕਾਰੀ ਸਕੀਮਾਂ ਨਹੀ ਪੁਹੰਚ ਸਕਦੀਆਂ ਜਿਸ ਕਾਰਨ ਉਹ ਸਰਕਾਰ ਦੀਆਂ ਚਲ ਰਹੀਆਂ ਲੋਕ ਭਲਾਈ ਸਕੀਮਾਂ ਤੋ ਵਾਝੇ ਰਹਿ ਜਾਂਦੇ ਹਨ।ਉਹਨਾਂ ਕਿਹਾ ਕਿ ਫਿੱਟ ਇੰਡੀਆ ਮੁਹਿੰਮ ਵਿੱਚ ਵੀ ਕਲੱਬ ਮੈਬਰਾਂ ਨੂੰ ਸਵੇਰ ਦੀ ਸੈਰ,ਦੌੜ ਅਤੇ ਸਾਈਕਲ ਚਲਾਉਣ ਲਈ ਪ੍ਰਰੇਤਿ ਕੀਤਾ ਜਾ ਰਹਾ ਹੈ। ਉਨਾਂ ਕਿਹਾ ਕਿ ਕਰੋਨਾ ਦੇ ਵਧ ਰਹੇ ਪ੍ਰਭਾਵ ਕਾਰਨ ਵਲੰਟੀਅਰ ਸਿਹਤ ਵਿਭਾਗ ਵੱਲੋ ਦਿੱਤੀਆਂ ਸਾਰੀਆਂ ਸਾਵਧਾਨੀਆਂ ਜਿਵੇਂ ਵਾਰ ਵਾਰ ਹੱਥ ਧੋਣਾ,ਮਾਸਕ ਪਹਿਨਣਾ,ਇੱਕ ਮੀਟਰ ਦੀ ਦੂਰੀ ਬਣਾਈ ਰੱਖਣ ਅਤੇ ਵੱਧ ਤੋ ਵੱਧ ਘਰ ਵਿੱਚ ਹੀ ਰਹਿਣ ਨੂੰ ਮੰਨਦੇ ਰਹਾਗੇ ਤਾਂ ਅਸੀ ਕੋਰੋਨਾ ਤੋਂ ਬੱਚੇ ਰਹਿ ਸਕਦੇ ਹਾਂ।
                        ਸ਼੍ਰੀ ਘੰਡ ਨੇ ਕਿਹਾ ਕਿ ਕਲੱਬਾਂ ਵੱਲੋ ਕੋਰੋਨਾ ਸਮੇਂ ਤੋਂ ਹੀ ਸ਼ਾਨਦਾਰ ਕੰਮ ਕੀਤਾ ਗਿਆ ਹੈ ਜਿਲੇ ਦੀਆਂ ਕਈ ਕਲੱਬਾਂ ਨੇ ਹੁੱਣ ਤੱਕ ਲਗਾਤਾਰ ਮਾਸਕ ਬਣਾ ਕੇ ਵੰਡੇ,ਲੋੜਵੰਦਾਂ ਨੂੰ ਰਾਸ਼ਨ ਵੰਡਣ ਤੋ ਇਲਾਵਾ ਬਲੱਡ ਬੈਕ ਵਿੱਚ ਖੁਨ ਦੀ ਕਮੀ ਨੂੰ ਪੂਰਾ ਕਰਨ ਹਿੱਤ ਖੂਨਦਾਨ ਕੈਂਪ ਲਾਏ ਜਾ ਰਹੇ ਹਨ ।ਇਸ ਤੋ ਇਲਾਵਾ ਵਾਤਾਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਪੌਦੇ ਲਾਏ ਜਾ ਰਹੇ ਹਨ।ਇਸ ਮੁਹਿੰਮ ਵਿੱਚ ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰਜ ਤੋ ਇਲਾਵਾ ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ,ਸੁਖਜੀਤ ਸਿੰਘ ਗਲਾਸ ਫਾਊਡੇਸ਼ਨ ਮੋਹਾਲੀ ਅਤੇ ਡਿੰਪਲ ਫਰਵਾਹੀ ਆਦਿ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!