ਆਇਰਲੈਂਡ (ਰਿੰਪੀ ਪੰਜਾਬੀ)

ਆਇਰਲੈਂਡ ਦੇ ਪ੍ਧਾਨ ਮੰਤਰੀ ਇੱਕ ਦਿਨ ਡਾਕਟਰ ਵਜੋਂ ਹਫ਼ਤੇ ਵਿੱਚ ਇੱਕ ਦਿਨ ਡਾਕਟਰ ਦੇ ਤੌਰ ਤੇ ਕੰਮ ਕਰਨਗੇ । ਬਹੁਤ ਸਾਰੇ ਲੋਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਇਰਲੈਂਡ ਦੇ ਪ੍ਧਾਨ ਮੰਤਰੀ ਨੇ ਆਪਣੇ ਰਾਜਨੀਤਿਕ ਜੀਵਨ ਤੋਂ ਪਹਿਲਾਂ 7 ਸਾਲ ਡਾਕਟਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਈਆਂ ਸਨ । ਹੁਣ ਇਕ ਵਾਰੀ ਫਿਰ ਕੋਵਿਡ-19 ਦੇ ਚਲਦਿਆਂ ਹਫ਼ਤੇ ਵਿੱਚ ਇੱਕ ਦਿਨ ਡਾਕਟਰ ਵਜੋਂ ਆਪਣੀਆਂ ਸੇਵਾਵਾਂ ਆਇਰਲੈਂਡ ਦੇ ਸਿਹਤ ਵਿਭਾਗ ਨੂੰ ਦੇਣਗੇ । ਪ੍ਧਾਨ ਮੰਤਰੀ ਨੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ । ਤੁਹਾਨੂੰ ਇਹ ਵੀ ਜਾਣਕਾਰੀ ਹੋਵੇਗੀ ਕਿ ਪ੍ਧਾਨ ਮੰਤਰੀ ਬਣਨ ਤੋਂ ਪਹਿਲਾਂ Leo Varadkar ਪੇਸ਼ੇਵਰ ਡਾਕਟਰ ਸੀ । ਇਸ ਤੋਂ ਇਲਾਵਾ ਉਸਨੇ ਹੈਲਥ ਵਿਭਾਗ ਆਇਰਲੈਂਡ ਦੇ ਸਾਰੇ ਵਿਭਾਗਾਂ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਵੀ ਕੀਤੀ । ਜੇ ਗੱਲ ਕਰੀਏ ਆਪਣੀ ਪੰਜਾਬੀ ਕੰਮਊਨਿਟੀ ਦੀ ਤਾਂ ਬਹੁਤ ਸਾਰੇ ਸਾਲ ਡਾਕਟਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਚੁਕੇ ਡਾਕਟਰ ਜਸਬੀਰ ਸਿੰਘ ਪੂਰੀ ਜੋ ਇਸ ਵਕਤ ਰਿਟਾਅਰਡ ਹਨ ਪਰ ਉਹਨਾਂ ਨੇ ਇਸ ਮੁਸ਼ਕਲ ਦੀ ਘੜੀ ਵਿੱਚ ਦੁਬਾਰਾ ਆਪਣੀਆਂ ਸੇਵਾਵਾਂ ਦੇਣ ਵਾਸਤੇ ਸਿਹਤ ਵਿਭਾਗ ਨੂੰ ਅਰਜ਼ੀ ਭੇਜੀ ਹੋਈ ਹੈ । ਇਸ ਦੇ ਨਾਲ-ਨਾਲ ਗੁਰੂ ਨਾਨਕ ਦਰਬਾਰ ਡਬਲਿਨ ਦੇ ਸੇਵਾਦਾਰ ਹਰ ਰੋਜ਼ ਡਬਲਿਨ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਲੋਕਾਂ ਨੂੰ ਅਤੇ ਹਸਪਤਾਲ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਗੁਰੂ ਘਰ ਵਲੋਂ ਤਿਆਰ ਕੀਤਾ ਗਿਆ ਲੰਗਰ ਇਹਨਾਂ ਸੇਵਾਵਾਂ ਦੁਆਰਾ ਪੰਹੁਚਾਇਆ ਜਾ ਰਿਹਾ ਹੈ ।