ਦੁੱਖਭੰਜਨ ਰੰਧਾਵਾ
0351920036369
ਨੀ ਮੈਨੂੰ ਤੈਥੋਂ ਚੰਗੇ,
ਸਾਹ ਨਈਂ ਮੇਰੇ |
ਤੂੰ ਮੈਨੂੰ ਰੂਹ ਸਮਝੇਂ,
ਮੈਂ ਬਲਿਹਾਰੀ ਤੇਰੇ |
ਨੀ ਮੈਨੂੰ ਤੈਥੋਂ ਚੰਗੇ,
ਸਾਹ ਨਈਂ ਮੇਰੇ |
ਮੈਂ ਤੇਰੇ ਵਿੱਚ ਵਸੇਂਦਾ,
ਤੈਨੂੰ ਤਾਂ ਹੀ ਕਹਿੰਦਾ |
ਤੂੰ ਖੜੇਂ ਤਾਂ ਖੜਦਾ,
ਤੂੰ ਬਹੇਂ ਤਾਂ ਬਹਿੰਦਾ |
ਨੀਂ ਮੈਂ ਲੂੰ-ਲੂੰ ਕੋਹ ਲਾਂ ,
ਮੇਰੇ ਵੇਖ ਤੂੰ ਜੇਰੇ |
ਨੀ ਮੈਨੂੰ ਤੈਥੋਂ ਚੰਗੇ,
ਸਾਹ ਨਈਂ ਮੇਰੇ |
ਉਹਦੀ ਰਜ਼ਾ ਸੀ ਜਿਹੜੀ,
ਮਿਲੀ ਸਜ਼ਾ ਸੀ ਕਿਹੜੀ |
ਨੀ ਮੈਂ ਬੇਗੁਨਾਹਾਂ ਵਿੱਚ,
ਡੁੱਬ ਗਿਅਾ ਬੇੜੀ |
ਮੇਰੇ ਸਾਹਾਂ ਦੀ ਮਾਲਾ,
ਕੋਈ ਪੁੱਠੀ ਫੇਰੇ |
ਨੀ ਮੈਨੂੰ ਤੈਥੋਂ ਚੰਗੇ,
ਸਾਹ ਨਈਂ ਮੇਰੇ |
ਨੀਂ ਹੁਣ ਸੁੱਕੀ ਜਾਵੇ,
ਮੈਨੂੰ ਸਮਝ ਨਾ ਆਵੇ |
ਮੇਰੇ ਦਿਲ ਦਾ ਬੰਜਰ,
ਕੋਈ ਰੰਗ ਲਿਆਵੇ |
ਮੈਂ ਅਾਪਣੇਂ ਹੰਝੂਅਾਂ ਦੇ,
ਸਨ ਦਾਣੇਂ ਕੇਰੇ |
ਨੀ ਮੈਨੂੰ ਤੈਥੋਂ ਚੰਗੇ,
ਸਾਹ ਨਈਂ ਮੇਰੇ |
ਮੈਂ ਵਗਿਅਾ ਓਥੇ,
ਜਿੱਥੇ ਲੋੜ ਨਹੀਂ ਸੀ |
ਮੈਂ ਰੱਖਿਆ ਗਿਆ ਓਥੇ,
ਜਿੱਥੇ ਥੋੜ ਨਹੀਂ ਸੀ |
ਮੇਰੇ ਭਾਉਂਦੀ ਹੋਣੀਂ,
ਅੱਜ ਚਾਰ ਚੁਫੇਰੇ |
ਨੀ ਮੈਨੂੰ ਤੈਥੋਂ ਚੰਗੇ,
ਸਾਹ ਨਈਂ ਮੇਰੇ |
ਮੈਂ ਕਿੰਨਾਂ ਦੇ ਕਰਕੇ,
ਕਿੰਨਾਂ ਕੁਝ ਹੋ ਗਿਆ |
ਚੁੱਪ ਕਰਕੇ ਸਹਿ ਲਿਆ,
ਜਿੰਨਾਂ ਕੁਝ ਹੋ ਗਿਆ |
ਹਾਏ ਗਮ ਕੋਸੇ-ਕੋਸੇ,
ਦੇਵਣ ਦੁੱਖ ਨਵੇਂ ਨਵੇਰੇ |
ਨੀ ਮੈਨੂੰ ਤੈਥੋਂ ਚੰਗੇ,
ਸਾਹ ਨਈਂ ਮੇਰੇ |
ਜਿੰਨੇਂ ਸਮਝਿਅਾਂ ਮੈਨੂੰ,
ਉਹਨੇਂ ਦੁੱਖ ਵੰਡਾਏ |
ਦੁੱਖਭੰਜਨ ਉਸ ਤੋਂ,
ਵਾਰੇ ਵਾਰੇ ਜਾਏ |
ਤੈਨੂੰ ਪਾ ਪੂਰਾ ਹੋ ਗਿਅਾ,
ਤੇਰੇ ਸਿਰ ਤੇ ਸਿਹਰੇ |
ਨੀ ਮੈਨੂੰ ਤੈਥੋਂ ਚੰਗੇ,
ਸਾਹ ਨਈਂ ਮੇਰੇ