4.4 C
United Kingdom
Saturday, March 7, 2026

More

    ਵਿੱਤ ਮੰਤਰੀ ਦੇ ਘਰ ਵੱਲ ਮਾਰਚ ਕਰਨ ਲਈ ਲਾਮਬੰਦੀ ਮੀਟਿੰਗ

    ਅਸ਼ੋਕ ਵਰਮਾ
    ਬਠਿੰਡਾ,13 ਅਗਸਤ। ਮਾਈਕਰੋਫਾਈਨਾਸ ਕੰਪਨੀਆਂ ਦੀ ਅੰਨੀ ਸੂਦਖੋਰੀ ਲੁੱਟ ਨੂੰ ਨੱਥ ਪਾਉਣ, ਪੇਂਡੂ ਤੇ ਖੇਤ ਮਜਦੂਰਾਂ ਸਿਰ ਚੜੇ ਸਾਰੇ ਕਰਜੇ ਖਤਮ ਕਰਨ ਅਤੇ ਬਿਜਲੀ ਬਿੱਲਾਂ ਦੀ ਮੁਆਫੀ ਸਮੇਤ ਹੋਰ ਭਖਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਖੇਤ ਮਜਦੂਰ ਯੂਨੀਅਨ ਤੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ (ਪੰਜਾਬ ) ਦੇ ਸੂਬਾਈ ਸੱਦੇ ਤੇ25 ਅਗਸਤ ਨੂੰ  ਕਾਂਗਰਸ ਸਰਕਾਰ ਦੇ ਖਜਾਨਾ ਮੰਤਰੀ ਦੇ ਘਰ  ਵੱਲ ਮਾਰਚ ਕਰਕੇ  ਰੋਸ ਪ੍ਰਦਰਸਨ  ਕਰਨ ਦੇ ਸੱਦੇ ਨੂੰ ਕਾਮਯਾਬ ਕਰਨ ਸਬੰਧੀ ਪਿੰਡ ਖੁੰਡੇ ਹਲਾਲ ਚ ਮੀਟਿੰਗ ਕੀਤੀ ਗਈ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿੱਲਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਤੇ ਬਲਾਕ ਪਰਧਾਨ ਕਾਕਾ ਸਿੰਘ ਖੁੰਡੇ ਹਲਾਲ ਨੇ  ਆਖਿਆ ਕਿ ਮਾਈਕਰੋਫਾਈਨਾਸ ਕੰਪਨੀਆਂ ਮਜਦੂਰ ਔਰਤਾਂ ਨੂੰ ਕਰਜਾ ਉਗਰਾਹੀ ਲਈ ਜਲੀਲ ਕਰਨ ਤੋਂ ਇਲਾਵਾ ਕਾਨੂੰਨੀ ਚੱਕਰਾਂ ਚ ਉਲਝਾ ਰਹੀਆਂ ਹਨ ਪਰ ਸਰਕਾਰ ਦੇ ਕੰਨਾਂ ਤੇ ਜੂੰਅ ਨਹੀਂ ਸਰਕ ਰਹੀ ਹੈ। ਉਨਾਂ ਆਖਿਆ ਕਿ ਬੇਲਗਾਮ ਮਹਿੰਗਾਈ ਖੇਤ ਮਜਦੂਰਾਂ ਨੂੰ ਰੋਟੀ ਦਾ ਜੁਗਾੜ ਹੀ ਨਹੀਂ ਕਰਨ ਦੇ ਰਹੀ ਹੈ ਹੋਰ ਖਰਚਿਆਂ ਦੀ ਭਰਪਾਈ ਤਾਂ ਦੂਰ ਦੀ ਗੱਲ ਹੈ।
                ਉਨਾਂ ਆਖਿਆ ਕਿ ਅਮੀਰ ਘਰਾਣਿਆਂ ਦੇ ਹਰ ਸਾਲ ਲੱਖਾਂ ਰੁਪਏ ਮੁਆਫ ਕੀਤੇ ਜਾ ਰਹੇ ਹਨ ਪਰ ਗਰੀਬਾਂ ਵਾਰੀ ਸਰਕਾਰ ਦਾ ਖਜਾਨਾ ਖਾਲੀ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ 25 ਅਗਸਤ ਨੂੰ ਖਜਾਨਾ ਮੰਤਰੀ ਦੇ ਜੱਦੀ   ਪਿੰਡ ਬਾਦਲ ਘਰ ਅੱਗੇ ਕੀਤੇ ਜਾਣ ਵਾਲੇ ਪ੍ਰਦਰਸਨ ਸਮੇਂ ਕਰਜਾ ਮੁਆਫੀ ਤੇ ਬਿਜਲੀ ਬਿੱਲਾਂ ਦੀ ਮੁਆਫੀ ਤੋਂ ਇਲਾਵਾ   ਮਜਦੂਰਾਂ ਨੂੰ ਬਿਨਾਂ ਵਿਆਜ ਕਰਜੇ ਦੇਣ,ਮਨਰੇਗਾ ਤਹਿਤ ਸਾਲ ਭਰ ਦੇ ਰੁਜਗਾਰ ਦੀ ਗਰੰਟੀ ਕਰਨ,ਮਜਦੂਰਾਂ ਦੇ ਕੱਟੇ ਰਾਸਨ ਕਾਰਡ ਬਹਾਲ ਕਰਕੇ ਜਨਤਕ ਵੰਡ ਪ੍ਰਣਾਲੀ ਤਹਿਤ ਰਸੋਈ ਤੇ ਘਰੇਲੂ ਵਰਤੋਂ ਦੀਆਂ ਵਸਤਾਂ ਸਸਤੇ ਭਾਅ ਦੇਣ , ਜਮੀਨੀ ਸੁਧਾਰ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵਾਧੂ ਜਮੀਨਾਂ ਦੀ ਵੰਡ ਪੇਂਡੂ ਤੇ ਖੇਤ ਮਜਦੂਰਾਂ ਚ ਕਰਨ , ਕਰੋਨਾ ਦੀ ਆੜ ਚ ਲੋਕਾਂ ਦੇ ਸੰਘਰਸ ਕਰਨ ਦੇ ਹੱਕ ‘ਤੇ ਮੜੀਆਂ ਪਾਬੰਦੀਆਂ ਖਤਮ ਕਰਨ, ਗਿਰਫਤਾਰ ਕੀਤੇ ਬੁੱਧੀਜੀਵੀਆਂ ਨੂੰ ਰਿਹਾਅ ਕਰਨ, ਬਿਜਲੀ ਸੋਧ ਬਿੱਲ 2020 ਅਤੇ ਖੇਤੀ ਆਰਡੀਨੈਂਸ ਰੱਦ ਕਰਨ ਦੀ ਮੰਗ ਵੀ ਕੀਤੀ ਜਾਵੇਗੀ। ਇਸ ਸਮੇ ਸਿਮਰਜੀਤ ਕੌਰ,ਭਜਨ ਕੌਰ,ਹਰਜੀਤ ਸਿੰਘ,ਡਾ ਕਿੰਦਾ ਸਿੰਘ ਆਦਿ ਸਾਮਿਲ ਸਨ।               

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!