ਰਜਨੀ ਵਾਲੀਅਾ, ਕਪੂਰਥਲਾ
ਕਿਵੇਂ ਦੱਸ ਛੱਡ ਦਿਅਾਂ ਸਾਹਵਾਂ ਵਿੱਚ ਰਹਿੰਨਾ ਏ,
ਚੱਤੋ ਪੈਰ ਰੂਹ ਦੀਅਾਂ ਬਾਹਵਾਂ ਵਿੱਚ ਰਹਿੰਨਾ ਏ,
ਕਿਵੇਂ ਦੱਸ ਛੱਡ ਦਿਅਾਂ ਸਾਹਵਾਂ ਵਿੱਚ ਰਹਿੰਨਾ ਏ |
ਤੂੰ ਦਿਲ ਵਿੱਚ ਧੜਕੇਂ ਤੇ ਦਿਲ ਸਾਰਾ ਫੋਲਦਾ,
ਫੁੱਲਾਂ ਵਾਂਗੂ ਮਹਿਕੇਂ ਤੇ ਮਿੱਟੀ ਵਿੱਚੋਂ ਬੋਲਦਾ,
ਤੂੰ ਮੇਰੇ ਅਹਿਸਾਸ ਹਾਵ ਭਾਵਾਂ ਚ ਰਹਿੰਨਾ ਏਂ |
ਕਿਵੇਂ ਦੱਸ ਛੱਡ ਦਿਅਾਂ ਸਾਹਵਾਂ ਵਿੱਚ ਰਹਿੰਨਾ ਏਂ
ਤੂੰ ਫੱਕਰਾਂ ਦੇ ਟਿੱਲੇ ਉੱਤੇ ਹੁੰਦੀ ਹੋਈ ਕਵਾਲੀ ਏਂ,
ਵੇ ਤੂੰ ਹੀ ਮੇਰਾ ਮਹਿਰਮ ਤੇ ਤੂੰ ਹੀ ਮੇਰਾ ਵਾਲੀ ਏਂ,
ਵੇ ਤੂੰ ਸੁਰ ਤਾਲ ਤੇ ਦੁਅਾਵਾਂ ਵਿੱਚ ਰਹਿਨਾਂ ਏ |
ਕਿਵੇਂ ਦੱਸ ਛੱਡ ਦਿਅਾਂ ਸਾਹਵਾਂ ਵਿੱਚ ਰਹਿੰਨਾ ਏ
ਤੇਰੇ ਪਿੱਛੇ ਮਿਲਿਅਾ ਜੋ ਰੁੱਖਾ ਮਿੱਸਾ ਖਾ ਲਿਆ,
ਘਰ ਦੀਅਾਂ ਕੰਧਾਂ ਨੂੰ ਹੀ ਵੈਰੀ ਮੈਂ ਬਣਾ ਲਿਆ,
ਰੁਮਕਨੈਂ ਹਵਾਵੀਂ ਕਿੰਨਾਂ ਥਾਵਾਂ ਵਿੱਚ ਰਹਿੰਨਾਂ ਏ |
ਕਿਵੇਂ ਦੱਸ ਛੱਡ ਦਿਅਾਂ ਸਾਹਵਾਂ ਵਿੱਚ ਰਹਿੰਨਾ ਏਂ
ਉਮਰਾਂ ਦਾ ਸਾਥ ਸਾਡਾ ਉਮਰ ਬੀਤਾਉਣੀਅਾ,
ਖੁਸੀ਼ ਹੋਵੇ ਗਮੀ ਹੋਵੇ ਹਰ ਸੈ਼ਅ ਵੰਡਾਉਣੀਅਾ,
ਧੜਕਦਾ ਏਂ ਦਿਲ ਚ ਸਲਾਹਵਾਂ ਵਿੱਚ ਰਹਿੰਨਾ ਏਂ
ਕਿਵੇਂ ਦੱਸ ਛੱਡ ਦਿਅਾਂ ਸਾਹਵਾਂ ਵਿੱਚ ਰਹਿੰਨਾ ਏਂ,
ਤੇਰੇ ਦਿਲ ਵਿੱਚ ਰਹਿਣੈ ਦਿਲ ਵਿੱਚ ਥਾਂ ਲਿਐ,
ਰੱਬ ਤੋ ਵੀ ਪਹਿਲਾਂ ਅਸੀਂ ਤੇਰਾ ਸਦਾ ਨਾਂ ਲਿਐ,
ਸੁਪਨਿਅਾਂ ਵਿੱਚ ਨਾਲੇ ਚਾਵਾਂ ਵਿੱਚ ਰਹਿੰਨਾ ਏਂ |
ਕਿਵੇਂ ਦੱਸ ਛੱਡ ਦਿਅਾਂ ਸਾਹਵਾਂ ਵਿੱਚ ਰਹਿੰਨਾ ਏਂ,
ਚੰਨ ਨਾਲੋਂ ਸੋਹਣਿਅਾਂ ਤੇ ਅੰਬਰਾਂ ਦੇ ਤਾਰਿਅਾ,
ਮੈਂ ਜਾਵੇ ਤੇਰੇ ਉੱਤੋਂ ਅੱਜ ਤੂੰਬਾ-ਤੂੰਬਾ ਵਾਰਿਅਾ,
ਰਜਨੀ ਦੀ ਜੁਲਫ ਦੀਅਾਂ ਛਾਵਾਂ ਵਿੱਚ ਰਹਿੰਨਾ ਏ
ਕਿਵੇਂ ਦੱਸ ਛੱਡ ਦਿਅਾਂ ਸਾਹਵਾਂ ਵਿੱਚ ਰਹਿੰਨਾ,