16.9 C
United Kingdom
Sunday, June 7, 2026

More

    ਨਰਸਿੰਗ ਐਸ਼ੋਸੀਏਸ਼ਨ ਬਠਿੰਡਾ ਦੀ ਹੋਈ ਸਰਬਸੰਮਤੀ ਨਾਲ ਚੋਣ

    ਅਸ਼ੋਕ ਵਰਮਾ
           ਬਠਿੰਡਾ,12 ਅਗਸਤ। ਅੱਜ ਸਿਵਲ ਹਸਪਤਾਲ ਬਠਿੰਡਾ ਦੀਆਂ ਸਟਾਫ ਨਰਸਾਂ ਦੇ ਭਰਵੇਂ ਇਕੱਠ ਦੌਰਾਨ ਜੀ ਐਨ ਐਮ ਟ੍ਰਨਿੰਗ ਸਕੂਲ ਦੇ ਐਡੀਟੋਰੀਅਮ ਵਿੱਚ ਨਰਸਿੰਗ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ ਸਵਰਨਜੀਤ ਕੌਰ ਨੂੰ ਪ੍ਰਧਾਨ, ਰਜਿੰਦਰਪਾਲ ਕੌਰ ਜਨਰਲ ਸਕੱਤਰ,ਰੁਖਸਾਨਾ  ਖਜਾਨਚੀ,ਸੋਨੀਆ ਜੌਹਨ ਮੀਤ ਪ੍ਰਧਾਨ ,ਪਰਮਜੀਤ ਸਿੱਧੂ ਮੀਤ ਪ੍ਰਧਾਨ, ਰਵਿੰਦਰਪਾਲ ਕੌਰ ਜੁਆਇੰਟ ਸਕੱਤਰ,ਦੀਪਕ ਕੁਮਾਰ ਪ੍ਰੈੱਸ ਸਕੱਤਰ,ਕੁਲਦੀਪ ਕੌਰ ਜੁਆਇੰਟ ਸਕੱਤਰ, ਕਿਰਨਦੀਪ ਕੌਰ ਮੁੱਖ ਸਲਾਹਕਾਰ ਬਣਾਇਆ ਗਿਆ।  ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਸਟਾਫ ਨਰਸਾਂ ਦੀਆਂ ਮੰਗਾਂ ਐਨ ਐਚ ਐਮ ਤੇ ਠੇਕਾ ਅਧਾਰਿਤ ਨੂੰ ਪੱਕੇ ਕਰਨਾ,ਪੁਰਾਣੀ ਪੈਨਸ਼ਨ  ਦੀ ਸਕੀਮ ਲਾਗੂ ਕਰਨ ਵਰਗੇ ਮਸਲਿਆਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਿਸ ਖਿਲਾਫ ਸੰਘਰਸ਼ ਕੀਤਾ ਜਾਵੇਗਾ।
                     ਇਸ ਚੋਣ ਮੌਕੇ ਕੁਲਵਿੰਦਰ ਸਿੰਘ ਪ੍ਰੈੱਸ ਸਕੱਤਰ ਅਤੇ ਗਗਨਦੀਪ ਸਿੰਘ ਜਿਲਾ ਪ੍ਰਧਾਨ ਪੈਰਾਮੈਡੀਕਲ ਨੇ ਸਮੁੱਚੇ ਕੇਡਰ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੀਆਂ ਮੰਗਾਂ ਪ੍ਰਤੀ ਏਕੇ ਨੂੰ ਹੋਰ ਵਿਸ਼ਾਲ ਕਰਦੇ ਹੋਏ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਰਹਿਣ ਦਾ ਭਰਾਤਰੀ ਸੱਦਾ ਦਿੱਤਾ। ਅੱਜ ਦੇ ਇਸ ਇਕੱਠ ਵਿੱਚ ਮੈਡਮ ਆਸ਼ਾ ਵਾਇਸ ਪਿ੍ਰੰਸੀਪਲ,ਮੈਡਮ ਵੀਨਾ ਮੈਟਰਨ ਵੂਮੈਨ ਚਿਲਡਰਨ ਹਸਪਤਾਲ,ਅਨੀਤਾ ਬਾਵਾ ਨਰਸਿੰਗ ਟਿਊਟਰ ,ਕੁਲਦੀਪ ਕੌਰ ਨਰਸਿੰਗ ਸਿਸਟਰ ਵੂਮੈਨ ਚਿਲਡਰਨ ਹਸਪਤਾਲ, ਬਲਵਿੰਦਰ ਸ਼ਰਮਾ,ਸੁਖਪਾਲ ਕੌਰ,ਕੁਲਜੀਤ ਕੌਰ,ਸੋਨੀਆ ਰਾਣੀ,ਅਮਨ ਸ਼ਰਮਾ, ਕਮਲਰੂਪ ਕੌਰ ,ਕਿਰਨਪਾਲ ਕੌਰ,ਕਰਮਜੀਤ ਕੌਰ,ਗੁਰਵਨੀਤ ਕੌਰ,ਅਮਨਦੀਪ ਕੌਰ ,ਹਰਮਨਜੀਤ ਕੌਰ,ਰਵਿੰਦਰਪਾਲ ਕੌਰ,ਪਰਮਜੀਤ ਕੌਰ,ਹਰਬੰਸ ਕੌਰ,ਸੰਤੋਸ਼ ਰਾਣੀ, ਰਣਜੀਤ ਕੌਰ ਅਤੇ ਪਿ੍ਰਤਪਾਲ ਕੌਰ ਸ਼ਾਮਿਲ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!