13.1 C
United Kingdom
Sunday, June 7, 2026

More

    ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ ਵਾਰ ਹੋ ਰਹੀ ਬੇਅਦਬੀ ਨੂੰ ਰੋਕਣ ਨੂੰ ਪੰਥਕ ਜਥੇਬੰਦੀਆਂ ਇਕਜੁੱਟ ਹੋਣ

    13 ਅਗਸਤ ਨੂੰ 11 ਵਜੇ ਪੰਜਾਬ ਦੇ ਡਿਪਟੀ ਕਮਿਸ਼ਨਰਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਵਿਰੁੱਧ ਮੰਗ ਪੱਤਰ ਦੇਵਾਗੇ -ਕਰਨੈਲ ਸਿੰਘ ਪੀਰ ਮੁਹੰਮਦ

    ਫਿਰੋਜ਼ਪੁਰ 12 ਅਗਸਤ

    ਸ੍ਰੌਮਣੀ ਅਕਾਲੀ ਦਲ ਟਕਸਾਲੀ ਨੇ ਪੰਜਾਬ ਅੰਦਰ ਪਹਿਲਾ 2015 ਵਿੱਚ ਵਾੜਾ ਜਵਾਹਰ ਸਿੰਘ ਵਾਲਾ ਵਿਖੇ ਫਿਰ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੱਕ ਹੇਠ 267 ਸਰੂਪ ਤੇ ਹੁਣ ਪਟਿਆਲਾ ਜਿਲੇ ਦੇ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸ ਸਾਹਿਬ ਤੋ ਪੁਰਾਤਨ ਪਾਵਨ ਸਰੂਪ ਦਾ ਚੋਰੀ ਹੋਣਾ ਸਮੁੱਚੇ ਖਾਲਸਾ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਵਾਲੀਆ ਸੰਗਤਾ ਲਈ ਬੇਹੱਦ ਦੁੱਖਦਾਈ ਤੇ ਗੰਭੀਰ ਮਸਲਾ ਹੈ । ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਬ ਆਫਿਸ ਚੰਡੀਗੜ੍ਹ ਤੋ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਪਾਰਟੀ ਦੇ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਪੰਜਾਬ ਦੀ ਪਵਿੱਤਰ ਧਰਤੀ ਤੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਵਾਲੇ ਲੋਕਾਂ ਦੀ ਬਹੁਤਾਤ ਹੋਣ ਦੇ ਬਾਵਜੂਦ ਅਜਿਹੀਆ ਸ਼ਰਮਨਾਕ ਘਟਨਾਵਾਂ ਦਾ ਵਾਰ ਵਾਰ ਵਾਪਰਨਾ ਇਹ ਗੱਲ ਸਾਬਿਤ ਕਰਦਾ ਹੈ ਕਿ ਇਹ ਸਭ ਇੱਕ ਗਹਿਰੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਕਿਸੇ ਵੀ ਘਟਨਾ ਦਾ ਦੋਸ਼ੀ ਨਾ ਲੱਭਣਾ ਵੀ ਸਿਆਸੀ ਬੇਈਮਾਨੀ ਦਾ ਸਬੂਤ ਹੈ । ਪੀਰਮੁਹੰਮਦ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਬਹੁਤ ਜਲਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾ ਜਲਦੀ ਤੋ ਜਲਦੀ ਕਰਵਾਉਣ ਲਈ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਮਿਲੇਗਾ । ਕਿਉਕਿ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਲੀਡਰਸ਼ਿਪ ਆਪਣੀਆ ਜਿਮੇਵਾਰੀਆਂ ਨੂੰ ਨਿਭਾ ਰਹੀ ਹਰ ਪਾਸੇ ਲੁੱਟ ਖਸੁੱਟ ਹੋ ਰਹੀ ਹੈ । ਟਕਸਾਲੀ ਅਕਾਲੀ ਆਗੂ ਨੇ ਬਰਗਾੜੀ ਬਹਿਬਲ ਕਾਂਡ ਦੇ ਅਸਲ ਦੋਸ਼ੀ ਕਨੂੰਨ ਦੀ ਗ੍ਰਿਫਤ ਤੋ ਬਾਹਰ ਹਨ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਿਰਫ ਡੰਗ ਟਪਾਊ ਨੀਤੀ ਤੇ ਚੱਲ ਰਹੀ ਹੈ । ਦੂਜੇ ਪਾਸੇ ਅਕਾਲੀ ਦਲ (ਬਾਦਲ ) ਦੀਆ ਸਿਆਸੀ ਸਰਗਰਮੀਆ ਉਹਨਾ ਮਾਮਲਿਆਂ ਨੂੰ ਲੈਕੇ ਹੈ ਜਿੰਨਾ ਵਿੱਚ ਇਹ ਦੌਸੀ ਹਨ । ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਮੂਹ ਪੰਥਕ ਜਥੇਬੰਦੀਆ ਨੂੰ ਅਪੀਲ ਕੀਤੀ ਕਿ ਜੇ ਪੰਥ ਵਿਰੋਧੀ ਲੋਕ ਸਿੱਖ ਕੌਮ ਨੂੰ ਨੁਕਸਾਨ ਪਹੁੰਚਾਉਣ ਲਈ ਇਕਜੁੱਟ ਹਨ ਤਾ ਆਪਣੇ ਆਪ ਨੂੰ ਪੰਥਕ ਸੋਚ ਦੇ ਧਾਰਨੀ ਅਖਵਾਉਣ ਵਾਲੀਆ ਧਿਰਾ ਅਲੱਗ ਅਲੱਗ ਕਿਉ ਹਨ । ਉਹਨਾ ਸਭ ਨੂੰ ਸੱਦਾ ਦਿੱਤਾ ਕਿ ਉਹ ਗੁਰੂ ਨੂੰ ਸਮਰਪਿਤ ਹੋਕੇ ਪੰਥ ਵਿਰੋਧੀਆ ਵਿਰੁੱਧ ਇਕਜੁੱਟਤਾ ਦਿਖਾਉਣ । ਉਹਨਾ ਕਿਹਾ ਕਿ 13 ਅਗਸਤ ਨੂੰ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਅਲੱਗ ਅਲੱਗ ਵਫਦ ਦੇ ਡਿਪਟੀ ਕਮਿਸ਼ਨਰਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪ ਚੋਰੀ ਹੋਣ ਦੇ ਵਿਰੋਧ ਵਿੱਚ ਮੰਗ ਪੱਤਰ ਦੇਣਗੇ । ਜਿਸ ਵਿੱਚ ਦੋਸ਼ੀਆ ਨੂੰ ਲੱਭਣ ਤੇ ਨਸ਼ਿਆ ਖਿਲਾਫ ਸੀਬੀਆਈ ਦੀ ਜਾਚ ਦੀ ਮੰਗ ਕੀਤੀ ਜਾਵੇਗੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!