23.7 C
United Kingdom
Sunday, June 21, 2026

More

    ਕਾਕਾ ਸੁਖਦੀਪ ਸਿੰਘ ਸਹਿਜੜਾ ਦੀ ਹੋਈ ਅਚਾਨਕ ਮੌਤ ‘ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ

    ਮਹਿਲ ਕਲਾਂ 12ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਇਥੋ ਨੇੜਲੇ ਪਿੰਡ ਸਹਿਜੜਾ ਦੇ ਬਜੁਰਗ ਸ. ਜੋਰਾ ਸਿੰਘ ਦੇ ਛੋਟੇ ਸਪੁੱਤਰ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਗਤਾਰ ਸਿੰਘ ਤਾਰੀ ਦੇ ਭਰਾ ਸੁਖਦੀਪ ਸਿੰਘ ਉਰਫ ਮੰਡ(30) ਸਾਲ ਬੀਤੇ ਦਿਨੀਂ ਅਚਾਨਕ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਸਹਿਜੜਾ ਪਰਿਵਾਰ ਨੂੰ ਬਹੁਤ ਹੀ ਅਕਹਿ ਅਤੇ ਅਸਹਿ ਘਾਟਾ ਪੈਣ ਦੇ ਨਾਲ-ਨਾਲ ਮਨ-ਆਤਮਾ ਨੂੰ ਡੂੰਘਾਂ ਦੁੱਖ ਪਹੁੰਚਿਆ ਹੈ । ਇਸ ਹੋਈ ਅਚਾਨਕ ਮੌਤ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਪਾਰਟੀ ਦੇ ਅਹੁਦੇਦਾਰਾਂ ਜਿਨ੍ਹਾਂ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਸੇਵਕ ਸਿੰਘ ਜਵਾਹਰਕੇ,ਜਿਲਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਗੁਰਜੰਟ ਸਿੰਘ ਕੱਟੂ, ਲਖਵੀਰ ਸਿੰਘ ਮਹੇਸ਼ਪੁਰੀਆ, ਅੰਮ੍ਰਿਤਪਾਲ ਸਿੰਘ ਛੰਦੜਾ, ਹਰਜੀਤ ਸਿੰਘ ਸਜੂਮਾ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਹਰਭਜਨ ਸਿੰਘ ਕਸ਼ਮੀਰੀ, ਬਲਕਾਰ ਸਿੰਘ ਭੁੱਲਰ, ਯੂਥ ਵਿੰਗ ਦੇ ਕੌਮੀ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ, ਭਾਈ ਗੁਰਤੇਜ ਸਿੰਘ ਅਸਪਾਲ ਖੁਰਦ, ਪਾਰਟੀ ਦੇ ਸਰਕਲ ਪ੍ਰਧਾਨ ਮਹਿੰਦਰ ਸਿੰਘ ਸਹਿਜੜਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਕਲਾਂ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ, ਮਨਜੀਤ ਸਿੰਘ ਬੀਤੀ, ਸਰਪੰਚ ਸੁਖਦੇਵ ਸਿੰਘ ਸੁੱਖਾ, ਸਾਬਕਾ ਪੰਚ ਜਸਵੀਰ ਸਿੰਘ ਸੀਰਾ, ਪੰਚ ਹਰਮਨ ਸਿੰਘ ਪੰਚ ਜਸਪਾਲ ਸਿੰਘ ਭੱਟੀ, ਕਲੱਬ ਪ੍ਰਧਾਨ ਜਰਨੈਲ ਸਿੰਘ ਬਾਜਵਾ ਤੇ ਜਗਸੀਰ ਸਿੰਘ ਧਾਲੀਵਾਲ ਸੂਬੇਦਾਰ ਆਦਿ ਆਗੂਆਂ ਨੇ ਪਰਿਵਾਰ ਦੇ ਦੁੱਖ ਵਿਚ ਸਰੀਕ ਹੁੰਦੇ ਹੋਏ ਜਿਥੇ ਡੂੰਘੀ ਹਮਦਰਦੀ ਪ੍ਰਗਟ ਕੀਤੀ, ਉਥੇ ਵਿਛੜੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਕਰਦੇ ਹੋਏ ਕਿਹਾ ਕਿ ਇਹ ਉਪਰੋਕਤ ਸ. ਜੋਰਾ ਸਿੰਘ ਸਹਿਜੜਾ ਦਾ ਪਰਿਵਾਰ ਸੰਸਕਾਰਿਤ ਤੌਰ ਤੇ ਹੀ ਪੰਥਕ ਖਿਆਲਾ ਦੇ ਧਾਰਨੀ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਮੁੱਚਾ ਪਰਿਵਾਰ ਕੱਟੜ ਪੈਰੋਕਾਰ ਹੈ । ਜਦੋਂ ਵੀ ਪਾਰਟੀ ਨੇ ਕੋਈ ਪ੍ਰੋਗਰਾਮ ਦਿੱਤਾ ਤਾਂ ਸ. ਜੋਰਾ ਸਿੰਘ ਤੇ ਉਸਦੇ ਬੱਚਿਆ ਜਗਤਾਰ ਸਿੰਘ ਸਹਿਜੜਾ ਅਤੇ ਮ੍ਰਿਤਕ ਕਾਕਾ ਸੁਖਦੀਪ ਸਿੰਘ ਅਤੇ ਇਥੋਂ ਤੱਕ ਬੀਬੀਆਂ ਵੀ ਵੱਧ ਚੜ੍ਹਕੇ ਯੋਗਦਾਨ ਪਾਉਦੀਆ ਰਹੀਆ ਹਨ । ਅਸੀਂ ਇਨ੍ਹਾਂ ਦੇ ਇਸ ਪੀੜ੍ਹਾਂ ਵਿਚ ਪੂਰੀ ਤਰ੍ਹਾਂ ਸਰੀਕ ਹੁੰਦੇ ਹੋਏ ਜਿਥੇ ਅਰਦਾਸ ਕਰਦੇ ਹਾਂ, ਉਥੇ ਇਸ ਪਰਿਵਾਰ ਦੇ ਹਰ ਦੁੱਖ-ਸੁੱਖ ਵਿਚ ਸਾਮਿਲ ਹੋਣ ਨੂੰ ਪਹਿਲਾ ਵੀ ਫ਼ਖਰ ਮਹਿਸੂਸ ਕਰਦੇ ਸੀ ਅਤੇ ਅੱਗੋ ਲਈ ਵੀ ਇਹ ਸਾਂਝ ਇਸੇ ਤਰ੍ਹਾਂ ਜਾਰੀ ਰੱਖਾਂਗੇ ।”

    ਕਾਕਾ ਸੁਖਦੀਪ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਸਹਿਜੜਾ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਵਿਖੇ ਸ੍ਰੀ ਸਹਿਜ ਪਾਠ ਜੀ ਆਰੰਭ ਕਰ ਦਿੱਤੇ ਹਨ, ਜਿਨ੍ਹਾਂ ਦਾ ਭੋਗ ਸਮਾਗਮ ਸਹਿਜੜਾ ਪਿੰਡ ਦੇ ਗੁਰੂਘਰ ਵਿਖੇ ਮਿਤੀ 14 ਅਗਸਤ ਦਿਨ ਸੁਕਰਵਾਰ ਨੂੰ ਦੁਪਹਿਰ 1 ਤੋਂ 2 ਵਜੇ ਪੈਣਗੇ । ਕਰੋਨਾ ਮਹਾਮਾਰੀ ਦੀ ਬਦੌਲਤ ਸੀਨੀਅਰ ਲੀਡਰਸਿ਼ਪ ਹੀ ਇਸ ਭੋਗ ਸਮਾਗਮ ਵਿਚ ਪਹੁੰਚੇਗੀ ਅਤੇ ਜੋ ਨਜਦੀਕ ਦੇ ਜਥੇਦਾਰ ਹਨ, ਉਹ ਵੀ ਹਾਜਰੀ ਲਗਵਾਉਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!