ਦੁੱਖਭੰਜਨ ਰੰਧਾਵਾ
0351920036369
ਤੇਰੇ ਬਿਨਾਂ ਜੀਣ ਦਾ ਸਵਾਲ ਪੈਦਾ ਹੁੰਦਾ ਨਈਂ,
ਤੇਰੇ ਬਿਨਾਂ ਦਿਲ ਚ ਖਿਆਲ ਪੈਦਾ ਹੁੰਦਾ ਨਈਂ,
ਤੇਰੇ ਬਿਨਾਂ ਜੀਣ ਦਾ ਸਵਾਲ ਪੈਦਾ ਹੁੰਦਾ ਨਈਂ |
ਨੈਣਾਂ ਦੇ ਕਿਲੇ ਵਿੱਚ ਹੰਝੂ ਡਾਕਾ ਮਾਰਦੇ,
ਪੀੜਾਂ ਦੇ ਵਿਹੜੇ ਆ ਕੇ ਹੌਕੇ ਹਾਵਾਂ ਹਾਰਦੇ,
ਬਿਨਾ ਮਕੜੀ ਦੇ ਕਦੇ ਜਾਲ ਪੈਦਾ ਹੁੰਦਾ ਨਈਂ |
ਤੇਰੇ ਬਿਨਾਂ ਜੀਣ ਦਾ ਸਵਾਲ ਪੈਦਾ ਹੁੰਦਾ ਨਈਂ
ਸੋਗ ਦੀ ਲਕੀਰ ਖਿੱਚੀ ਗਮਾਂ ਨੇਂ ਚੁਫੇਰਿਓਂ,
ਜੀਣਾਂ ਛੱਡੀ ਜਾਣਾਂ ਹੁਣ ਦਮਾਂ ਨੇਂ ਚੁਫੇਰਿਓਂ,
ਸੋਹਣੀਏ ਬੇਹਾਲਿਅਾਂ ਦਾ ਹਾਲ ਪੈਦਾ ਹੁੰਦਾ ਨਈਂ
ਤੇਰੇ ਬਿਨਾਂ ਜੀਣ ਦਾ ਸਵਾਲ ਪੈਦਾ ਹੁੰਦਾ ਨਈਂ,
ਉਂਗਲੀ ਦੇ ਪੋਟਿਅਾਂ ਨੇਂ ਦੁੱਖ ਬੜੇ ਸਹਿਣੇ ਨੇ,
ਹੌਕਿਅਾਂ ਦੇ ਗਲ ਹਾਵਾਂ ਚੀਸਾਂ ਮੇਰੇ ਗਹਿਣੇ ਨੇ,
ਦੁੱਖ ਹੋਵੇ ਕਦੇ ਵੀ ਓ ਨਾਲ ਪੈਦਾ ਹੁੰਦਾ ਨਈਂ |
ਤੇਰੇ ਬਿਨਾਂ ਜੀਣ ਦਾ ਸਵਾਲ ਪੈਦਾ ਹੁੰਦਾ ਨਈਂ,
ਦੁੱਖਭੰਜਨ ਨੂੰ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਏ,
ਹੋਣਾ ਤਾਂ ਓਈਓ ਮੌਲਾ ਤੇਰੀ ਜੋ ਰਜਾ ਏ,
ਬਿਨਾ ਅੱਗ ਕਦੀ ਵੀ ਉਬਾਲ ਪੈਦਾ ਹੁੰਦਾ ਨਈਂ|
ਤੇਰੇ ਬਿਨਾਂ ਜੀਣ ਦਾ ਸਵਾਲ ਪੈਦਾ ਹੁੰਦਾ ਨਈਂ,