23.7 C
United Kingdom
Sunday, June 21, 2026

More

    ਤੈਨੂੰ ਦੁੱਖ ਦੇਣ ਵਾਲਾ

    ਦੁੱਖਭੰਜਨ ਰੰਧਾਵਾ
    035192003636

    ਤੈਨੂੰ ਦੁੱਖ ਦੇਣ ਵਾਲਾ ਵੇਖੀਂ ਰੋਇਅਾ ਕਰੇਗਾ,
    ਓ ਜੀਣ ਤੋਂ ਪਹਿਲਾਂ ਥੋੜਾ ਮੋਇਅਾ ਕਰੇਗਾ,
    ਤੈਨੂੰ ਦੁੱਖ ਦੇਣ ਵਾਲਾ ਵੇਖੀਂ ਰੋਇਅਾ ਕਰੇਗਾ |

    ਉਹਦੇ ਹਿੱਸੇ ਅਾਉਣੇਂ ਸਾਰੇ ਖਾਰ-ਖਾਰ-ਖਾਰ ਨੀ,
    ਉਹਨੇ ਜਿਹੜੀ ਖੇਡੀ ਬਾਜੀ ੳ ਜਾਣੀਂ ਹਾਰ ਨੀ,
    ਪਛਤਾਵੇਗਾ ਏਨਾਂ ਕਾਤਰ ਹੋਇਅਾ ਕਰੇਗਾ |
    ਤੈਨੂੰ ਦੁੱਖ ਦੇਣ ਵਾਲਾ ਵੇਖੀਂ ਰੋਇਅਾ ਕਰੇਗਾ |

    ਜਿੰਨਾਂ ਦੇਂਦਾ ਦੁੱਖ ਤੈਨੂੰ ਕਿਤੇ ਵੱਧ ਦੁਖੀ ਹੋਵੇਗਾ,
    ਰੋਈ ਏਂ ਨੀ ਤੂੰ ਤਾਂ ਉਹ ਧਾਹਾਂ ਮਾਰ ਰੋਏਗਾ,
    ਓ ਨੰਗੀ ਤਲਵਾਰ ਤੇ ਖਲੋਇਅਾ ਕਰੇਗਾ |
    ਤੈਨੂੰ ਦੁੱਖ ਦੇਣ ਵਾਲਾ ਵੇਖੀਂ ਰੋਇਅਾ ਕਰੇਗ,

    ਹੋਣੀ ਬੇਸਕੂਨੀ ਉਹਨੂੰ ਦਿਲ ਚ ਮੱਚਣੇ ਨੇ ਹਾੜੇ,
    ਉਹਨੇ ਧਾਹੀਂ-ਧਾਹੀਂ ਹੋਣਾ ਤੈਨੂੰ ਪਾਉਣੇਂ ਨੇ ਹਾੜੇ,
    ਗਿੱਠ ਮੱਚਿਅਾ ਕਰੂ ਜਦ ਖਲੋਇਅਾ ਕਰੇਗਾ |
    ਤੈਨੂੰ ਦੁੱਖ ਦੇਣ ਵਾਲਾ ਵੇਖੀਂ ਰੋਇਅਾ ਕਰੇਗ,

    ਉਹਦੇ ਸਿਰ ਉੱਤੇ ਹਨੇਰੀ ਵਾਂਗੂ ਹਾਅ ਵਗਣੀਂ ,
    ਨੀਂ ਉਹਦੇ ਮੋਢਿਓ ਮਸਾਣਾਂ ਦੀ ਸਵਾਹ ਵਗਣੀਂ,
    ਗੁਨਾਹਾ ਨੂੰ ਜਦੋਂ-ਜਦੋਂ ਛੋਇਅਾ ਕਰੇਗਾ |
    ਤੈਨੂੰ ਦੁੱਖ ਦੇਣ ਵਾਲਾ ਵੇਖੀਂ ਰੋਇਅਾ ਕਰੇਗ,

    ਦੁੱਖਭਜਨ ਅਾਖ ਦੇਦਾ ਜੋ ਹੁੰਦੀ ਸੱਚੀ ਹਰ ਗੱਲ,
    ਤੂੰ ਛੱਡ ਇਹਦਾ ਖਹਿੜਾ ਹੁਣ ਨਾਲ ਮੇਰੇ ਚੱਲ,
    ਏ ਹੰਝੂਅਾਂ ਨਾ ਮੁੱਖ ਨਿਤ ਧੋਇਅਾ ਕਰੇਗਾ |ਃ
    ਤੈਨੂੰ ਦੁੱਖ ਦੇਣ ਵਾਲਾ ਵੇਖੀਂ ਰੋਇਅਾ ਕਰੇ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!