3.4 C
United Kingdom
Sunday, March 8, 2026

More

    ਦੁੱਖ ਬੜੇ ਭਾਰੇ

    ਰਜਨੀ ਵਾਲੀਅਾ, ਕਪੂਰਥਲਾ

    ਵੇ ਮੈਂ ਦੁੱਖ ਬੜੇ ਭਾਰੇ ਜਿਹੜੇ ਸਹਿਣ ਚੱਲੀ ਅਾਂ,
    ਵੇ ਮੈਂ ਤੇਰੀ ਅਾਂ ਤੇ ਤੇਰੀ ਹੋ ਕੇ ਰਹਿਣ ਚੱਲੀ ਅਾਂ,
    ਵੇ ਮੈਂ ਦੁੱਖ ਬੜੇ ਭਾਰੇ ਜਿਹੜੇ ਸਹਿਣ ਚੱਲੀ ਅਾਂ |

    ਇੱਕ ਚੰਦਰਾ ਰੁਅਾਵੇ ਤੇ ਮੀਤ ਪੂੰਜਦਾ ਰਵੇ,
    ਹਾਏ ਜਾਣ ਹੰਝੂ ਮੇਰੇ ਮੋਤੀ ਸੋਹਣਾ ਹੂੰਝਦਾ ਰਵੇ,
    ਨਾ ਚਾਹੁੰਦਿਅਾਂ ਵੀ ਖਾਰਾਂ ਨਾ ਖਹਿਣ ਚੱਲੀ ਅਾਂ |
    ਵੇ ਮੈਂ ਦੁੱਖ ਬੜੇ ਭਾਰੇ ਜਿਹੜੇ ਸਹਿਣ ਚੱਲੀ ਅਾਂ,

    ਵੇ ਮੈਂ ਹੱਸਦੀ ਤੂੰ ਹੱਸੇਂ ਵੇ ਮੈਂ ਰੋਵਾਂ ਤੂੰ ਰੋਵੇਂ,
    ਵੇ ਮੈਂ ਜਾਗਾਂ ਤੇ ਤੂੰ ਜਾਗੇਂ ਵੇ ਮੈਂ ਸੌਵਾਂ ਤੇ ਤੂੰ ਸੌਵੇਂ,
    ਤੂੰ ਮੇਰਾ ਏਂ ਸੁ਼ਦਾਈ ਮੈਂ ਤੇਰੀ ਸੁ਼ਦੈਣ ਚੱਲੀ ਆਂ |
    ਵੇ ਮੈਂ ਦੁੱਖ ਬੜੇ ਭਾਰੇ ਜਿਹੜੇ ਸਹਿਣ ਚੱਲੀ ਅਾਂ,

    ਹਾਲ ਦੱਸਦੀ ਮੈਂ ਰੋ ਪਈ ਤੂੰ ਭੁੱਬਾਂ ਮਾਰ ਰੋਇਅਾ,
    ਤੈਨੂੰ ਵੇਖਦਿਅਾਂ ਭੁੱਬੀਂ ਰੋਂਦੇ ਮੈਨੂੰ ਕੁਝ ਹੋਇਅਾ,
    ਵੇ ਮੈਂ ਬਲਦੀ ਹੋਈ ਭੱਠ ਉੱਤੇ ਬਹਿਣ ਚੱਲੀ ਅਾਂ |
    ਵੇ ਮੈਂ ਦੁੱਖ ਬੜੇ ਭਾਰੇ ਜਿਹੜੇ ਸਹਿਣ ਚੱਲੀ ਅਾਂ,

    ਵੇ ਮੈਨੂੰ ਝੁਰਦੀ ਨੂੰ ਘਰ ਦੀ ਕੰਧ ਵੇਖਦੀ,
    ਸਹਿਕਦੇ ਸਾਹਵਾਂ ਨੂੰ ਕਰ ਅੱਖਾਂ ਬੰਦ ਵੇਖਦੀ,
    ਤੈਨੂੰ ਪਾਉਣ ਦੀ ਅਾਸ ਵਿੱਚ ਵਹਿਣ ਚੱਲੀ ਅਾਂ |
    ਵੇ ਮੈਂ ਦੁੱਖ ਬੜੇ ਭਾਰੇ ਜਿਹੜੇ ਸਹਿਣ ਚੱਲੀ ਅਾਂ,

    ਵੇ ਮੈਂ ਏਦਾਂ ਭੁਰ ਜਾਣਾ ਜਿੱਦਾਂ ਲੱਡੂ ਭੁਰਦਾ,
    ਰਵੇ ਕਦਮ ਤੇਰੇ ਕਦਮਾਂ ਦੇ ਨਾਲ ਤੁਰਦਾ,
    ਮੈਂ ਤਪਦੀ ਹੋਈ ਭੱਠ ਵਿੱਚ ਡਹਿਣ ਚੱਲੀ ਅਾਂ |
    ਵੇ ਮੈਂ ਦੁੱਖ ਬੜੇ ਭਾਰੇ ਜਿਹੜੇ ਸਹਿਣ ਚੱਲੀ ਅਾਂ,

    ਮਿਲਿਅਾ ਜਦੋਂ ਦਾ ਮੇਰਾ ਲੱਗ ਗਿਅਾ ਜੀਅ ਵੇ,
    ਕਦੀ ਪੁੱਛੀਂ ਰਜਨੀ ਨੂੰ ਤੈਨੂੰ ਸਮਝਦੀ ਕੀ ਵੇ,
    ਕੱਲੀ ਕਾਰੀ ਜਿੰਦ ਦੁੱਖੀਂ ਪੈਣ ਚੱਲੀ ਅਾਂ |
    ਵੇ ਮੈਂ ਦੁੱਖ ਬੜੇ ਭਾਰੇ ਜਿਹੜੇ ਸਹਿਣ ਚੱਲੀ ਅਾਂ,

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!