23.7 C
United Kingdom
Sunday, June 21, 2026

More

    ਆਮ ਆਦਮੀ ਪਾਰਟੀ ਮਲੇਰਕੋਟਲਾ ਦੇ ਵਲੰਟੀਅਰਾਂ ਦੀ ਅਹਿਮ ਮੀਟਿੰਗ ਹੋਈ।

    ਮਲੇਰਕੋਟਲਾ, 10 ਅਗਸਤ (ਥਿੰਦ-ਜੌੜਾ)

    ਆਮ ਆਦਮੀ ਪਾਰਟੀ ਮਲੇਰਕੋਟਲਾ ਦੇ ਨੌਜਵਾਨ ਆਗੂ ਮੁਹੰਮਦ ਆਜਮ ਦਾਰਾ ਅਤੇ ਪਾਰਟੀ ਦੇ ਵਲੰਟੀਅਰ ਪਾਰਟੀ ਦਫਤਰ ਵਿਖੇ ਮੀਟਿੰਗ ਕਰਨ ਉਪਰੰਤ।

    ਆਮ ਆਦਮੀ ਪਾਰਟੀ ਮਲੇਰਕੋਟਲਾ ਦੀ ਇਕ ਅਹਿਮ ਮੀਟਿੰਗ ਪਾਰਟੀ ਦਫਤਰ ਵਿਖੇ ਕੀਤੀ ਗਈ ਜਿਸ ਵਿਚ ਪਾਰਟੀ ਦੇ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਪਾਰਟੀ ਨੂੰ ਮਜਬੂਤ ਕਰਨ ਲਈ ਬੂਥ ਲੇਵਲ ਤੇ ਬੂਥ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਹਫਤੇ ਵਿਚ 2 ਮੀਟਿੰਗਾਂ ਜਰੂਰ ਕੀਤੀਆਂ ਜਾਣਗੀਆਂ।ਇਕ ਮੀਟਿੰਗ ਸ਼ਹਿਰੀ ਖੇਤਰ ਤੇ ਦੂਜੀ ਪੇਂਡੂ ਇਲਾਕਿਆਂ ਵਿਚ ਕੀਤੀ ਜਾਇਆ ਕਰੇਗੀ। ਮੀਟਿੰਗ ਵਿਚ ਮਿਸ਼ਨ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਗਈ। ਜਿਸ ਵਿਚ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰਾਂ ਤੋਂ ਤੰਗ ਆ ਚੁੱਕੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਕੋ-ਇਕ ਆਸ ਆਮ ਆਦਮੀ ਪਾਰਟੀ ਤੋਂ ਹੈ ਕਿਉਂਕਿ ਲੋਕ ਹੁਣ ਮਨ ਬਣਾ ਚੁੱਕੇ ਹਨ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਬਚਾ ਲਈਏ, ਕਿਉਂਕਿ ਪੰਜਾਬ ਦੇ ਲੋਕ ਨਰਕ ਭਰੀ ਜਿੰਦਗੀ ਜਿਊ ਰਹੇ ਹਨ। ਇਸ ਮੌਕੇ ਨੌਜਵਾਨ ਆਗੂ ਆਜਮ ਦਾਰਾ, ਮੁਹੰਮਦ ਸਰਦਾਰ ਦਾਰਾ, ਪਿਆਰਾ ਸਿੰਘ ਖਾਲਸਾ, ਮੁਮਤਾਜ ਨਾਗੀ, ਸ਼ਹਿਬਾਜ ਰਾਣਾ, ਬਲਵੀਰ ਸਿੰਘ ਕਿਲਾ, ਆਸਿਮ ਕਿਲਾ, ਗੁਰਪਰੀਤ ਸਿੰਘ, ਵਿੱਕੀ ਕੇਸਰੀ, ਹਰਮਿੰਦਰ ਕੁਮਾਰ, ਜਗਪਾਲ ਸਿੰਘ, ਮੁਹੰਮਦ ਸਲੀਮ, ਮਿੱਠੂ ਸਿੰਘ, ਮੁਹੰਮਦ ਯਾਕੂਬ, ਮੁਹੰਮਦ ਇਦਰੀਸ ਦੀਸਾ, ਅਦਰੀਸ, ਮਾਸਟਰ ਮੁਖਤਿਆਰ ਸਿੰਘ, ਕੇਵਲ ਸਿੰਘ, ਮੁਹੰਮਦ ਵਕੀਲ ਅਤੇ ਬੁੱਧ ਰਾਮ ਆਦਿ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!