23.1 C
United Kingdom
Sunday, June 21, 2026

More

    ਫੋਟੂ ਬੋਲ ਪਈ-(1)

    ਨਿੰਦਰ ਘੁਗਿਆਣਵੀ
    ਇਹ ਫੋਟੂ ਲੰਡਨ ਦੀ ਹੈ ਤੇ ਦਸ ਸਾਲ ਪੁਰਾਣੀ, ਭਾਵ ਕਿ 2010 ਦੀ। ‘ਦੇਸੀ ਰੇਡੀਓ’ ਸਾਊਥਾਲ ਦੀ ਲਾਇਬ੍ਰੇਰੀ ਦੀ।
    ਮੈਂ ਲੰਡਨ ਸਾਂ। ਕੜਕਦੀ ਠੰਢ ਦੇ ਦਿਨ। ਕਿਣਮਿਣ ਕਿਣਮਿਣ। ਕਦੇ ਕਦੇ ਸੂਰਜ ਸਿਰੀ ਚੁੱਕਦਾ ਤਾਂ ਕਾਲੀਆਂ ਬੋਲੀਆਂ ਵਲੈਤਣ ਬੱਦਲੀਆਂ ਆ ਮਧੋਲਦੀਆਂ ਸਲਾਭੇ ਜਿਹੇ ਸੂਰਜ ਨੂੰ। ਤੇਜ ਝੱਖੜ ਝੁਲਦੇ। ਪਤਾ ਨਹੀ ਸੀ ਲਗਦਾ,ਕਦੋਂ ਮੀਂਹ ਹਟ ਗਿਆ,ਕਦੋਂ ਵਰ ਪਿਆ।
    ਮੈਂ ਸਵੇਰੇ ਸਾਝਰੇ ਉਠਕੇ ਰੇਡੀਓ ਦੇ ਸਟੂਡੀਓ ਵਿਚ ਅਮਰ ਤੇ ਅਜੀਤ ਖਹਿਰੇ ਨਾਲ ਰਿਕਾਰਡਿੰਗਾਂ ਕਰਨ ਡਹਿ ਪੈਂਦਾ। ਦੇਰ ਰਾਤੀ ਵਿਹਲੇ ਹੁੰਦੇ। ਮੋਟੀ ਮੂੰਗਫਲੀ ਤੇ ਇਟਾਲੀਅਨ ਵਾਈਨ ਵਾਜਾਂ ਮਾਰਦੀ। ਪਤਾ ਨਹੀਂ ਸੀ ਲਗਦਾ,ਕਦੋਂ ਦਿਨ ਚੜਿਆ ਹੈ ਕਦੋਂ ਰਾਤ ਸਿਰ ਉਤੇ ਆਣ ਖੜੀ ਹੈ। ਕਦ ਸੂਰਜ ਛੁਪਿਆ। ਕਦ ਮੀਂਹ ਪਿਆ,ਕਦ ਮੀਂਹ ਹਟਿਆ।
    ਲੰਡਨ ਦੇ ਸਲਾਭੇ ਮੌਸਮ ਵਿਚ ਮੈਂ ਸਿਰ ਉਤੇ ਪਟਕਾ ਬੰਨ੍ਹ ਕੇ ਰਖਦਾ। ਇੰਡੀਆ ਪਰਤਣ ਵੇਲੇ ਤਕ ਬਹੁਤਾ ਈ ਉਦਾਸ ਹੋ ਗਿਆ।
    ਇਕ ਦਿਨ ਲਾਇਬਰੇਰੀ ਵਿਚੋਂ ਕੋਈ ਕਿਤਾਬ ਫੋਲ ਰਿਹਾ ਸਾਂ। ਅਜੀਤ ਖਹਿਰੇ ਨੇ ਆਖਿਆ, ” ਲੈ ਦੇਖ!! ਮੈਂ ਤੇਰੀ ਫੋਟੋ ਖਿਚਾਂ!! ਉਦਾਸੇ ਮੂੰਹ ਫੋਟੋ ਨਾ ਖਿਚਵਾ,ਜਰਾ ਹੱਸ ਉਏ–।”
    ਮੈਂ ਉਤਲੇ ਮਨੋਂ ਹੱਸਿਆ ਸਾਂ। ਅਜੀਤ ਨੇ ਸੱਚੇ ਮਨੋਂ ਫੋਟੋ ਖਿੱਚੀ ਸੀ।
    ਅੱਜ ਪਤਾ ਨਹੀ,ਅਮਰ ਕਿਥੇ ਐ? ਅਜੀਤ ਦਾ ਕੀ ਹਾਲ ਐ? ਰੇਡੀਓ ਦਾ ਪੁਰਾਣਾ ਲਾਣਾ ਬਾਣਾ ਕਿਥੇ ਗਿਆ?
    ਭੁਲਦੇ ਨਹੀਂ ਭੁਲਾਏ!! ਅਜ ਇਸ ਫੋਟੋ ਨੇ ਸਭ ਚੇਤੇ ਕਰਵਾਏ।
    ਸਭਨਾ ਦੀ ਖੈਰ ਸੁਖ ਮੰਗਦਾ ਹਾਂ।
    ਬੜੇ ਕਮਾਲ ਦੇ ਯਾਦਗਾਰੀ ਦਿਨ ਸਨ।
    ਰੱਬ ਖੈਰ ਕਰੇ!!
    9417421700

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!