23.7 C
United Kingdom
Sunday, June 21, 2026

More

    ਹਰ ਮਹੀਨੇ 1 ਖਰਬ 94 ਅਰਬ ਵਰਤੇ ਜਾਂਦੇ ਫੇਸ ਮਾਸਕਾਂ ਨਾਲ ਖੜਾ ਹੋਇਆ ‘ਗਲੋਬਲ ਪਲਾਸਟਿਕ ਸੰਕਟ’ ਦਾ ਡਰ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਵਾਤਾਵਰਣ ਪ੍ਰੇਮੀ ਇਸ ਗੱਲ ਕਰਕੇ ਫਿਕਰ ਵਿੱਚ ਹਨ ਕਿ ਹਰ ਮਹੀਨੇ ਲਗਭਗ 194,000,000,000 ਡਿਸਪੋਜਲ ਮਾਸਕ ਅਤੇ ਦਸਤਾਨੇ ਵਰਤੇ ਜਾ ਰਹੇ ਹਨ। ਜਿਸ ਕਰਕੇ ਦੁਨੀਆ ਇਕ ਗਲੋਬਲ ਪਲਾਸਟਿਕ ਸੰਕਟ ਵੱਲ ਵਧ ਰਹੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਫੇਸ ਮਾਸਕਾਂ ਦੀ ਵਿਸ਼ਵਵਿਆਪੀ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਵਿੱਚ 40% ਵਾਧਾ ਕਰਨ ਦੀ ਜ਼ਰੂਰਤ ਹੋਏਗੀ ਪਰ ਇਸ ਨਾਲ ਕੁਦਰਤੀ ਵਾਤਾਵਰਣ, ਜਿਵੇਂ ਕਿ ਸਮੁੰਦਰੀ ਕੰਢੇ, ਪਾਰਕਾਂ ਜਾਂ ਸਮੁੰਦਰ ਵਿੱਚ ਪੀਪੀਈ ਚੀਜ਼ਾਂ ਦੇ ਕੂੜੇ  ਵਿੱਚ ਵੀ ਵਾਧਾ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਦੀ ਅਪ੍ਰੈਲ ਦੀ ਰਿਪੋਰਟ ਵਿੱਚ ਪਾਇਆ ਗਿਆ ਕਿ ਸਿਰਫ 1% ਚਿਹਰੇ ਦੇ ਮਾਸਕ ਸਹੀ ਢੰਗ ਨਾਲ ਨਿਪਟਾਏ ਜਾਂਦੇ ਹਨ, ਜਦ ਕਿ ਲਗਭਗ 10,000,000 ਅਜੇ ਵੀ ਹਰ ਮਹੀਨੇ ਵਾਤਾਵਰਣ ਵਿੱਚ ਹੀ ਖਤਮ ਹੋ ਜਾਣਗੇ। ਇਸ ਸੰਬੰਧ ਵਿੱਚ ਵਾਤਾਵਰਣ ਪ੍ਰੇਮੀ ਐਮਿਲੀ ਸਟੀਵਨਸਨ (23) ਨੇ ਦੱਸਿਆ ਕਿ ਉਸ ਨੂੰ ਕੌਰਨਵਾਲ ਵਿੱਚ ਇੱਕ ਘੰਟੇ ਦੇ ਕੂੜੇ ਨੂੰ ਚੁੱਕਣ ਦੌਰਾਨ ਪੀਪੀਈ ਦੇ 171 ਟੁਕੜੇ ਜ਼ਮੀਨ ‘ਤੇ ਸੁੱਟੇ ਹੋਏ ਮਿਲੇ ਜਿੱਥੇ ਉਸ ਨੂੰ ਪਹਿਲਾਂ ਵੱਧ ਤੋਂ ਵੱਧ ਛੇ ਚੀਜ਼ਾਂ ਵਿਅਰਥ ਮਿਲਦੀਆਂ ਸਨ। ਇੱਥੇ ਇਹ ਡਰ ਸਾਹਮਣੇ ਆ ਰਿਹਾ ਹੈ ਕਿ ਪੀਪੀਈ ਦੀ ਵੱਧ ਰਹੀ ਵਰਤੋਂ ਦੇ ਨਤੀਜੇ ਵਜੋਂ ਸਮੁੰਦਰ ਵਧੇਰੇ ਪਲਾਸਟਿਕ ਨਾਲ ਪ੍ਰਦੂਸ਼ਿਤ ਕੀਤਾ ਹੋ ਸਕਦਾ ਹੈ ਜਦਕਿ ਪਹਿਲਾਂ ਹੀ ਪੀਪੀਈ ਆਦਿ ਦੇ ਸਮੁੰਦਰ ਦੀ ਸਤ੍ਹਾ ਤੋਂ ਹੇਠਾਂ ਡੁੱਬਣ ਦੇ ਸਬੂਤ ਮਿਲੇ ਚੁੱਕੇ ਹਨ।ਇਸ ਨਾਲ ਸਮੁੰਦਰੀ ਤੱਟ ‘ਤੇ ਪੀਪੀਈ ਦਾ ਪ੍ਰਦੂਸ਼ਣ ਅਣਕਿਆਸਿਆ ਹੋ ਸਕਦਾ ਹੈ, ਜੋ ਸਦੀਆਂ ਤੱਕ ਸੁੱਕੇ ਮਲਬੇ ਵਾਂਗ ਰਹਿ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!