22.5 C
United Kingdom
Sunday, June 21, 2026

More

    ਕਰੋਨਾ ਮਹਾਂਮਾਰੀ ਦੌਰਾਨ ਸੇਵਾ ਲਈ ਗੁਰੂਘਰ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ

    ਕੂਈਨਸਲੈਂਡ ਸੈਨੇਟਰ ਪੌਲ ਸਕਾਰ ਨੇ ਲੰਗਰ ਨੂੰ ਮਨੁੱਖਤਾ ਲਈ ਮਹਾਨ ਕਾਰਜ ਕਿਹਾ
    (ਹਰਜੀਤ ਲਸਾੜਾ, ਬ੍ਰਿਸਬੇਨ 10 ਅਗਸਤ)

    ਇੱਥੇ ਮਾਝਾ ਯੂਥ ਕਲੱਬ ਅਤੇ ਰੈੱਡ ਰਾਕੇਟ ਜਾਇਦਾਦ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਲੋੜਵੰਦਾਂ ਨੂੰ ਲੰਗਰ ਦੀ ਸੇਵਾ ਲਈ ਗੁਰੂਘਰ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੌਰਤਲਬ ਹੈ ਕਿ ਲੋਗਨ ਰੋਡ ਗੁਰੂਘਰ ਬ੍ਰਿਸਬੇਨ ਕਮੇਟੀ ਪਿਛਲੇ 3 ਮਹੀਨਿਆਂ ਤੋਂ ਨਿਰਵਿਘਨ ਲੋੜਵੰਦਾਂ ਲਈ ਖਾਣੇ (ਲੰਗਰ) ਦਾ ਪ੍ਰਬੰਧ ਕਰ ਰਹੀ ਹੈ ਅਤੇ ਤਕਰੀਬਨ 20,000 ਤੋਂ ਵਧੇਰੇ ਖਾਣੇ ਦੇ ਡੱਬੇ ਲੋਕਾਂ ਤੱਕ ਪਹੁੰਚਦੇ ਕੀਤੇ ਜਾ ਚੁੱਕੇ ਹਨ। ਇੰਡੀਅਨ ਬ੍ਰਦਰਜ਼ ਐਨਰਲੀ ਵਿਖੇ ਕੂਈਨਸਲੈਂਡ ਦੇ ਸੈਨੇਟਰ ਪੌਲ ਸਕਾਰ ਨੇ ਇਸ ਸਮਾਗਮ ‘ਚ ਆਪਣੀ ਤਕਰੀਰ ‘ਚ ਗੁਰੂਘਰ ਕਮੇਟੀ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤ੍ਰਾਸਦੀਆਂ ‘ਚ ਸਿੱਖ ਭਾਈਚਾਰੇ ਵੱਲੋਂ ਲੰਗਰ ਦੀ ਸੇਵਾ ਮਨੁੱਖਤਾ ਲਈ ਇਕ ਵਿਲੱਖਣ ਕਾਰਜ ਹੈ। ਇਸ ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਪ੍ਰਣਾਮ ਸਿੰਘ ਹੇਅਰ, ਗੁਰੂਦੁਆਰਾ ਸਾਹਿਬ ਦੇ ਪਹਿਲੇ ਪ੍ਰਧਾਨ ਸੋਹਣ ਸਿੰਘ ਸਹੋਤਾ, ਮੌਜੂਦਾ ਪ੍ਰਧਾਨ ਧਰਮਪਾਲ ਸਿੰਘ ਜੌਹਲ, ਸਾਬਕਾ ਪ੍ਰਧਾਨ ਸੁਖਦੇਵ ਸਿੰਘ ਵਿਰਕ, ਤੇਜਪਾਲ ਸਿੰਘ, ਗੁਰਮੀਤ ਸਿੰਘ ਬੱਲ, ਸੁਰਿੰਦਰ ਸਿੰਘ, ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ, ਸੋਨੂੰ, ਰੌਕੀ ਸਿੰਘ, ਹਰਪ੍ਰੀਤ ਸਿੰਘ, ਨੈਸ਼ ਦੁਸਾਂਝ, ਬਲਰਾਜ ਸਿੰਘ, ਹਰਜੀਵਨ ਸਿੰਘ ਨਿੱਜਰ, ਰਵੀ ਧਾਰੀਵਾਲ, ਸਰਵਣ ਸਿੰਘ, ਇੰਦਰਬੀਰ ਸਿੰਘ, ਨਵਦੀਪ, ਅਮਨ ਛੀਨਾਂ, ਜੱਗਾ ਵੜੈਂਚ, ਸਾਬ ਛੀਨਾ, ਮੱਲੂ ਗਿੱਲ, ਨਵ, ਅਤਿੰਦਰਪਾਲ, ਰਣਜੀਤ ਗਿੱਲ, ਜਤਿੰਦਰਪਾਲ, ਪੰਮਾ ਗਿੱਲ, ਗੁਰਜੀਤ ਗਿੱਲ, ਬਿਬਨ, ਸੁਲਤਾਨ ਆਦਿ ਮੌਜੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!