15.9 C
United Kingdom
Monday, September 7, 2026

More

    ਜੱਥੇਬੰਦੀਆਂ ਵੱਲੋਂ ਸੰਘਰਸ਼ ‘ਕਾਰਪੋਰੇਟ-ਭਜਾਓ-ਕਿਸਾਨੀ ਬਚਾਓ‘ ਤੇ ਕੇਂਦਰਿਤ

    ਅਸ਼ੋਕ ਵਰਮਾ
    ਚੰਡੀਗੜ7 ਜੁਲਾਈ : ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਦੇਸ਼-ਵਿਆਪੀ ਸੱਦੇ ‘ਤੇ 10 ਅਗਸਤ ਨੂੰ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਵੱਲੋਂ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਤੱਕ ਕੀਤੇ ਜਾ ਰਹੇ ਮਾਰਚਾਂ ਵੱਲ ਆਪਣਾ ਧਿਆਨ ਕੇਂਦਰਿਤ ਕਰ ਦਿੱਤਾ ਹੈ। ਜੱਥੇਬੰਦੀ ਕੋਲ ਪੁੱਜੀਆਂ ਰਿਪੋਰਟਾਂ ਮੁਤਾਬਕ ਵੱਖ ਵੱਖ ਇਕਾਈਆਂ ਕਰੀਬ 5 ਹਜਾਰ ਗੱਡੀਆਂ ਨਾਲ ਮਾਰਚ ’ਚ ਸ਼ਮੂਲੀਅਤ ਕਰਨਗੀਆਂ ਜਦੋਂਕਿ ਬਾਕੀ ਨੌ ਜੱਥੇਬੰਦੀਆਂ ਦੇ ਟਰੈਕਟਰ ਆਦਿ ਵੱਖਰੇ ਹੋਣਗੇ। ਇਹ ਮਾਰਚ ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮੌਕੇ ਕੀਤੇ ਜਾ ਰਹੇ ਹਨ ਜਿੰਨਾਂ ਲਈ ‘ਕਾਰਪੋਰੇਟ-ਭਜਾਓ-ਕਿਸਾਨੀ ਬਚਾਓ’ ਨਾਅਰਾ ਦਿੱਤਾ ਗਿਆ ਹੈ।ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਗੁਰਮੀਤ ਸਿੰਘ ਭੱਟੀਵਾਲ ਅਤੇ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ  ਕਿ 27 ਜੁਲਾਈ ਦੇ ਟਰੈਕਟਰ ਮਾਰਚ ਦੀ ਸਫਲਤਾ ਤੇ ਉਤਸ਼ਾਹ ਨੂੰ ਦੇਖਦਿਆਂ ਸੰਘਰਸ਼ ਦਾ ਦਾਇਰਾ ਮੋਕਲਾ ਕਰਨ ਦਾ ਫੈਸਲਾ ਲਿਆ ਗਿਆ ਹੈ।
                      ਕਿਸਾਨ ਆਗੂਆਂ ਨੇ ਦੱਸਿਆ ਕਿ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ’ਚ ਸ਼ਾਮਲ ਕਿਸਾਨ ਜੱਥੇਬੰਦੀਆਂ ਦਾ ਮੰਨਣਾ ਹੈ ਕਿ ਜੇਕਰ ਮੋਦੀ ਸਰਕਾਰ ਆਪਣੇ ਖੇਤੀ ਵਿਰੋਧੀ ਫੈਸਲੇ ਲਾਗੂ ਕਰਨ ’ਚ ਸਫਲ ਹੋ ਜਾਂਦੀ ਹੈ ਤਾਂ ਇਸ ਨਾਲ ਨਾਂ ਕੇਵਲ ਖੇਤੀ ਖੇਤਰ ਤਬਾਹ ਹੋ ਜਾਏਗਾ ਬਲਕਿ ਕਿਸਾਨ ਮਜਦੂਰ ਪੂਰੀ ਤਰਾਂ  ਆਰਥਿਕ ਰੂਪ ’ਚ ਝੰਬੇ ਜਾਣਗੇ ਜੋਕਿ ਸਮਾਜਿਕ ਪੱਖ ਤੋਂ ਵੀ ਚਿੰਤਾ ਦਾ ਵਿਸ਼ਾ ਹੈ। ਉਨਾਂ ਦੱਸਿਆ ਕਿ ਇੇ ਕਾਰਨ ਹੀ 9 ਅਗਸਤ ਨੂੰ 1942 ਦੇ ਅੰਗਰੇਜਾਂ ਖ਼ਿਲਾਫ਼ ਭਾਰਤ ਛੱਡੋ-ਅੰਦੋਲਨ ਦੀ ਤਰਜ਼ ‘ਤੇ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਦੇ ਖੇਤੀ ਧੰਦੇ ਨੂੰ ਹਵਾਲੇ ਕਰਨ ਲਈ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਵਾਸਤੇ ‘ਕਾਰਪੋਰੇਟ ਭਜਾਓ ਕਿਸਾਨੀ ਬਚਾਓ’ ਅੰਦੋਲਨ ਦਾ 10 ਅਗਸਤ ਨੂੰ ਬਿਗਲ ਵਜਾਇਆ ਜਾਵੇਗਾ ਜਿਸ ਲਈ ਪਿੰਡਾਂ ’ਚ  ਪੂਰੇ ਜੋਰਾਂ ਸ਼ੋਰਾਂ ਨਾਂਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
                       ਉਨਾਂ ਦੱਸਿਆ ਕਿ ਸਰਕਾਰਾਂ ਦੇ ਰਵਈਏ ਅਤੇ ਧਨਾਢ ਪੱਖੀ ਨੀਤੀ ਫੈਸਲਿਆਂ ਨੂੰ ਦੇਖਦਿਆਂ ਅਸਲ ’ਚ ਹੁਣ ਆਰ ਪਾਰ ਦੀ ਲੜਾੲ ਲੜਨ ਹੀ ਪੈਣੀ ਹੈ ਇਸ ਲਈ ਕਿਸਾਨ ਹੁਣੇ ਤੋਂ ਹੀ ਕਮਰਕਸੇ ਕੱਸ ਲੈਣ ਤਾਂ ਜੋ ਪੰਜਾਬੀਆਂ ਸਿਰ ਮੜੇ ਜਾਣ ਵਾਲੇ ਇਸ ਕਥਿਤ ਗੁਲਾਮੀ ਦੇ ਜੂਲੇ ਨੂੰ ਗਲੋਂ ਲਾਹਿਆ ਜਾ ਸਕੇ। ਉਨਾਂ ਦੱਸਿਆ ਕਿ ਕਿਸਾਨੀ ਲਈ ਜਿੰਦਗੀ ਮੌਤ ਦਾ ਸਵਾਲ ਬਣੇ ਖੇਤੀ ਵਿਰੋਧੀ ਫੈਸਲਿਆਂ ਖਿਲਾਫ 10 ਅਗਸਤ ਨੂੰ ਅਕਾਲੀ-ਭਾਜਪਾ ਸੰਸਦ ਮੈਂਬਰਾ ਅਤੇ ਵਿਧਾਇਕਾਂ ਦੇ ਘਰਾਂ ਤੱਕ ਗੱਡੀਆਂ ਰਾਹੀਂ ਮਾਰਚ ਕਰਦਿਆਂ ਚਿਤਾਵਨੀ-ਪੱਤਰ ਦਿੱਤੇ ਜਾਣਗੇ । ਉਨਾਂ ਦੱਸਿਆ ਕਿ ਪੱਤਰਾਂ ’ਚ ਲੋਕ ਨੁਮਾਇੰਦਿਆਂ ਨੂੰ ਚਿਤਾਵਨੀ ਦਿੱਤੀ ਜਾਏਗੀ ਕਿ ਉਹ ਕਿਸਾਨ ਮਸਲਿਆਂ ਦੇ ਸਥਾਈ ਹੱਲ ਲਈ ਮੋਦੀ ਸਰਕਾਰ ’ਤੇ ਜੋਰ ਪਾਉਣ। ਅੰਤ ਵਿੱਚ ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਨੂੰ ਇਸ ਜਾਨ ਹੂਲਵੇਂ ਰੋਸ ਮਾਰਚਾਂ ’ਚ ਪੂਰੀ ਤਨਦੇਹੀ ਨਾਲ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!