12.5 C
United Kingdom
Saturday, September 5, 2026

More

    ਮਾਈਕਰੋਫਾਇਨਾਂਸ ਕੰਪਨੀਆਂ ਦੇ ਕਰਜਿਆਂ ਦੀ ਮੁਆਫੀ ਲਈ ਵਿਸ਼ਾਲ ਕਰਜਾ ਮੁਕਤੀ ਰੈਲੀ

    ਅਸ਼ੋਕ ਵਰਮਾ
    ਮਾਨਸਾ 7 ਅਗਸਤ ।ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਨੇ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਤੇ ਬੈਂਕਾਂ ਦੇ ਕਰਜ਼ਿਆਂ ਦੇ ਮੱਕੜ-ਜਾਲ ਵਿੱਚ ਫਸੀਆਂ ਦਲਿਤ, ਗਰੀਬ ਔਰਤਾਂ ਨੂੰ ਕਰਜੇਤੋਂ ਮੁਕਤ ਕਰਵਾਉਣ ਲਈ ਪੰਜਾਬ ਅੰਦਰ ਜਾਰੀ ਜਿਲਾ ਪੱਧਰੀ ਔਰਤ ਕਰਜ਼ਾ ਮੁਕਤੀ ਰੈਲੀਆਂ ਕਰਨ ਦੇ ਸੱਦੇ ਤਹਿਤ ਅੱਜ ਇੱਥੇ ਜਿਲਾ ਮਾਨਸਾ ਦੀ ਦਾਣਾ ਮੰਡੀ ਵਿਖੇ ਇੱਕ ਵਿਸ਼ਾਲ ਔਰਤ ਕਰਜ਼ਾ ਮੁਕਤੀ ਰੈਲੀ ਕੀਤੀ । ਇਸ ਮੌਕੇ  ਮੰਗ ਕੀਤੀ ਗਈ ਕਿ ਕਿਸ਼ਤ ਵਸੂਲਣ ਤੇ ਜਿਹੜੀ 31 ਅਗਸਤ ਤੱਕ ਲਾਈ ਗਈ ਹੈ, ਉਸ ਰੋਕ ਨੂੰ ਵਧਾਕੇ 31 ਮਾਰਚ 2021 ਤੱਕ ਕਰਕੇ ਅਮੀਰਾਂ ਦੀ ਤਰਾਂ ਗਰੀਬਾਂ ਦਾ ਵੀ ਕਰਜ਼ਾ ਮੁਆਫ ਕੀਤਾ ਜਾਵੇ।
            ਇਸ ਸਮੇਂ ਰੈਲੀ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ, ਸੂਬਾ ਸਕੱਤਰ ਕਾਮਰੇਡ ਹਰਵਿੰਦਰ ਸੇਮਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੀਪੀਆਈ (ਐਮ.ਐਲ.) ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਸਰਕਾਰ ਦੀਆਂ ਅਮੀਰ ਪੱਖੀ ਨੀਤੀਆਂ ਕਾਰਣ ਵੱਧ ਰਹੀ ਮਹਿੰਗਾਈ ਤੇ ਬੇਰੋਜ਼ਗਾਰੀ ਕਾਰਣ ਦੇਸ਼ ਦੇ ਕਰੋੜਾਂ ਗਰੀਬ ਪਰਿਵਾਰ ਪ੍ਰਾਈਵੇਟ ਫਾੲਨਿਾਂਸ ਕੰਪਨੀਆਂ ਦੇ ਕਰਜਿਆਂ ਦੇ ਮੱਕੜ ਜਾਲ ਵਿੱਚ ਫਸ ਚੁੱਕੇ ਹਨ।ਉਨਾਂ ਕਿਹਾ ਕਿ ਪੰਜਾਬ ਅੰਦਰ ਕਰੋਨਾ ਬਿਮਾਰੀ ਤੋਂ ਵੱਧ ਸਿਆਸੀ  ਲੋਕਾਂ ਦੀ ਕਥਿਤ ਸਰਪ੍ਰਸਤੀ ਹੇਠ ਚਲ ਰਹੇ ਨਸ਼ਿਆਂ ਦੇ ਕਾਲੇ ਕਾਰੋਬਾਰ ਵਜੋਂ ਜ਼ਹਿਰੀਲੀ ਸ਼ਰਾਬ ਨੇ ਵੱਡੀ ਗਿਣਤੀ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।
                       ਉਨਾਂ ਕਿਹਾ ਕਿ ਕਰੋਨਾ ਬਿਮਾਰੀ ਦੀ ਆੜ ਹੇਠ ਮੋਦੀ ਸਰਕਾਰ ਦੇਸ਼ ਨੂੰ ਦੇਸ਼ੀ-ਵਿਦੇਸ਼ੀ ਪ੍ਰਾਈਵੇਟ ਕੰਪਨੀਆਂ ਕੋਲ ਕੌਡੀਆਂ ਦੇ ਭਾਅ ਵੇਚ ਰਹੀ ਹੈ ਅਤੇ ਭਾਰਤੀ ਸੰਵਿਧਾਨ ਨੂੰ ਬਦਲਣ ਦੀਆਂ ਕੋਝੀਆਂ ਚਾਲਾਂ ਚੱਲ ਰਹੀ  ਹੈ। ਉਨਾਂ ਕਿਹਾ ਕਿ ਲੌਕਡਾਊਨ ਕਾਰਣ ਅਮੀਰਾਂ ਨੂੰ ਪਏ ਘਾਟੇ ਨੂੰ ਪੂਰਾ ਕਰਨ ਲਈ 68 ਹਜ਼ਾਰ 7 ਸੌ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰ ਦਿੱਤੇ ਗਏ ਹਨ ਪਰ ਗਰੀਬਾਂ ਨੂੰ ਕਰੋਨਾ ਸੰਕਟ ਸਮੇਂ ਦੀਆਂ ਰਾਹਤਾਂ ਪ੍ਰਤੀ ਲਾਵਾਰਸ ਛੱਡ ਦਿੱਤਾ ਗਿਆ ਹੈ । ਉਨਾਂ ਕਿਹਾ ਕਿ ਗਰੀਬਾਂ ਤੋਂ ਜ਼ਬਰੀ ਕਰਜ਼ੇ ਵਸੂਲੇ ਜਾ ਰਹੇ ਹਨ ਜਿਸਨੂੰ ਤੁਰੰਤ ਬੰਦ ਕੀਤਾ ਜਾਵੇ । ਲਿਬਰੇਸ਼ਨ ਆਗੂਆਂ ਨੇ ਲੌਕਡਾਊਨ ਸਮੇਂ ਦੇ ਘਰੇਲੂ ਬਿਜਲੀ ਬਿੱਲ ਮੁਆਫ ਅਤੇ ਬਿਜਲੀ ਦਾ ਨਿੱਜੀਕਰਨ ਕਰਨਾ ਬੰਦ ਕਰਨ ਦੀ ਮੰਗ ਕੀਤੀ।
            ਇਸ ਸਮੇਂ ਮਤੇ ਪਾਸ ਕਰਕੇ ਮੰਗ ਕੀਤੀ ਕਿ ਜ਼ਹਿਰੀਲੀ ਸ਼ਰਾਬ ਦੇ ਸਮਗੱਲਰਾਂ ਨੂੰ ਫੜਨ ਦੀ ਆੜ ’ਚ ਕਿਸਾਨਾਂ ਦੇ ਘਰਾਂ ਵਿੱਚ ਛਾਪੇ ਰੋਕੇ ਜਾਣ, ਕਿਰਤ ਕਾਨੂੰਨ ਖਤਮ ਕਰਨੇ ਬੰਦ ਤੇ ਕੰਮ ਦੇ ਘੰਟੇ 6 ਕੀਤੇ ਜਾਣ ਅਤੇ  ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਖਿਲਾਫ ਪਾਸ ਆਰਡੀਨੈਂਸ ਰੱਦ ਹੋਣ।ਇਸ ਮੌਕੇ  ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ, ਸੁਖਦਰਸ਼ਨ ਨੱਤ, ਅਮਰੀਕ ਸਮਾਉਂ, ਜਸਵੀਰ ਕੌਰ ਨੱਤ, ਮਹਿੰਦਰ ਕੌਰ ਖੋਖਰ, ਸੁਖਪ੍ਰੀਤ ਕੌਰ ਖਿੱਲਣ, ਮਨਜੀਤ ਕੌਰ ਜੋਗਾ, ਕਿ੍ਰਸ਼ਨਾ ਕੌਰ ਮਾਨਸਾ,  ਡਾ. ਧੰਨਾ ਮੱਲ ਗੋਇਲ, ਗੁਰਜੰਟ ਸਿੰਘ ਮਾਨਸਾ, ਪਰਮਜੀਤ ਕੌਰ ਮੁਦਕੀ, ਸਤਨਾਮ ਸਿੰਘ ਫਰੀਦਕੋਟ, ਰਾਮਫਲ ਸਿੰਘ ਚੱਕ ਅਲੀਸ਼ੇਰ ਪੰਜਬ ਕਿਸਾਨ ਯੂਨੀਅਨ, ਪ੍ਰਦੀਪ ਗੁਰੂ ਮੀਡੀਆ ਇੰਚਾਰਜ, ਜੀਤ ਸਿੰਘ ਬੋਹਾ, ਨਿੱਕਾ ਸਿੰਘ ਬਹਾਦਰਪੁਰ ਅਤੇ ਸੁਖਜੀਤ ਸਿੰਘ ਰਾਮਾਂਨੰਦੀ ਆਦਿ ਆਗੂ ਹਾਜ਼ਰ ਸਨ। ਸਟੇਜ ਸੰਚਾਲਨ ਵਿੰਦਰ ਅਲਖ ਨੇ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!