4.4 C
United Kingdom
Sunday, March 8, 2026

More

    ਕਿਸਾਨਾਂ ਦੇ ਬੀਮੇ ਕਰਨ ਤੇ ਕੱਟੇ ਪੈਸੇ ਵਾਪਿਸ ਕਰਾਉਣ ਲਈ ਧਰਨਾ

    ਅਸ਼ੋਕ ਵਰਮਾ
    ਮਾਨਸਾ , 6 ਜੁਲਾਈ।ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਭੈਣੀ ਬਾਘਾ ਵੱਲੋਂ ਕਿਸਾਨਾਂ ਦੇ ਬੀਮੇ ਕਰਨ ਖਿਲਾਫ ਅਤੇ ਕੀਤੇ ਹੋਏ ਬੀਮੇ ਤਹਿਤ ਕੱਟੀ ਹੋਈ ਰਕਮ ਵਾਪਸ ਕਰਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਜਗਦੇਵ ਸਿੰਘ ਦੀ ਅਗਵਾਈ ਹੇਠ ਬੈਂਕ ਅੱਗੇ ਧਰਨਾ ਲਾ ਕੇ ਬੈਂਕ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਸ ਬੈਂਕ ਵਿੱਚੋਂ ਜਦੋਂ ਕੋਈ ਕਿਸਾਨ ਫਸਲੀ ਲੋੜਾਂ ਵਾਸਤੇ ਲਿਮਟ ਬਣਾਉਂਦਾ ਹੈ ਤਾਂ ਬੈਂਕ ਅਧਿਕਾਰੀ ਉਸਦਾ ਕਥਿਤ ਜਬਰਦਸਤੀ ਬੀਮਾ ਕਰ ਦਿੰਦੇ  ਹਨ ਤੇ ਉਸ ਦੀ ਪਹਿਲੀ ਕਿਸਤ ਕਿਸਾਨ ਵੱਲੋਂ ਬਣਾਈ ਲਿਮਟ ਚੋਂ ਕੱਟ ਲੈਂਦੇ ਹਨ। ਕੁੱਝ ਮਹੀਨੇ ਪਹਿਲਾਂ ਪਿੰਡ ਬੁਰਜ ਰਾਠੀ ਦੇ ਸੁਖਮੰਦਰ ਸਿੰਘ ਪੁੱਤਰ ਮੁਕੰਦ ਸਿੰਘ ਅਤੇ ਸੁਖਮੰਦਰ ਸਿੰਘ ਦੀ ਪਤਨੀ ਬਲਵੀਰ ਕੌਰ ਨੇ ਜੁਆਇੰਟ ਲਿਮਟ ਕਰਵਾਈ ਸੀ ਉਸ ਵਿੱਚ ਬੀਮੇ ਦੇ ਨਾਂ ਤੇ 10500/- ਰੁਪਏ ਰੱਖ ਲਿਆ ਸੀ। ਸਬੰਧਤ ਵਿਅਕਤੀਆਂ ਨੇ ਆਪਣੇ ਪੈਸੇ ਵਾਪਸ ਕਰਨ ਦੀ ਵਾਰ-ਵਾਰ ਮੰਗ ਕੀਤੀ ਪਰ ਬੈਂਕ ਮੈਨੇਜਰ ਲਾਰੇ ਹੀ ਲਾਉਂਦਾ ਰਿਹਾ। ਬਾਅਦ ਵਿੱਚ ਉਸ ਮੈਨੇਜਰ ਦੀ ਬਦਲੀ ਕਿਤੇ ਹੋਰ ਹੋ ਗਈ।
                               ਪੀੜਤ ਪਰਿਵਾਰ ਨੇ ਜਦੋਂ ਨਵੇਂ ਆਏ ਮੈਨੇਜਰ ਨਾਲ ਗੱਲ ਕੀਤੀ ਤਾਂ ਪੈਸੇ ਵਾਪਸ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਜਿਸ ਤੇ ਮਜ਼ਬੂਰ ਹੋ ਕੇ ਜਥੇਬੰਦੀ ਨੂੰ ਬੈਂਕ ਦੇ ਗੇਟ ਅੱਗੇ ਬੈਠਣਾ ਪਿਆ। ਬਲਾਕ ਪ੍ਰਧਾਨ ਜਗਦੇਵ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਕੋਲੋਂ ਲਿਮਟਾਂ ਦਾ ਵਿਆਜ ਵੱਧ ਭਰਵਾਇਆ ਗਿਆ ਹੈ ਅਤੇ ਬੈਂਕ ਵਿੱਚ ਮੁਲਾਜ਼ਮਾਂ ਦੀ ਘਾਟ ਕਾਰਨ ਛੇ ਪਿੰਡਾਂ ਦੇ ਲੋਕਾਂ ਨੂੰ ਬੈਂਕ ਵਿੱਚ ਖੱਜਲ ਖੁਆਰ ਹੋਣਾ ਪੈਂਦਾ ਹੈ। ਧਰਨੇ ਦੌਰਾਨ ਬੈਂਕ ਦੇ ਚੀਫ ਮੈਨੇਜਰ ਜਗਮੋਹਨ ਲਾਲ ਵਿਸ਼ੇਸ ਤੌਰ ਤੇ ਗੱਲਬਾਤ ਲਈ ਪਹੁੰਚੇ ਅਤੇ ਭਰੋਸਾ ਦਿੱਤਾ ਗਿਆ ਕਿ ਬੀਮੇ ਦੇ ਨਾਂ ਤੇ ਰੱਖੇ ਹੋਏ ਪੈਸੇ 10500 ਇੱਕ ਮਹੀਨੇ ਤੱਕ ਵਾਪਸ ਕਰ ਦਿੱਤੇ ਜਾਣਗੇ। ਇਸੇ ਸੰੰਬੰਧੀ ਲਿਖਤੀ ਅਰਜੀ ਵੀ ਪੀੜਤ ਕਿਸਾਨ ਕੋਲੋ ਲੈ ਲਈ। ਵੱਧ ਭਰਵਾਇਆ ਹੋਇਆ ਵਿਆਜ ਵਾਪਸ ਕੀਤਾ ਜਾਵੇਗਾ। ਪੀੜਤ ਕਿਸਾਨ ਨੇ ਲਿਖਤੀ ਅਰਜੀ ਬੈਂਕ ਮੈਨੇਜਰ ਨੂੰ ਦੇਣ ਉਹਨਾਂ ਇਹ ਭਰੋਸਾ ਦਿੱਤਾ ਕਿ ਦਦਿਨਾਂ ਵਿੱਚ ਇੱਕ ਮੁਲਾਜ਼ਮ ਬੈਂਕ ਵਿੱਚ ਹੋਰ ਭੇਜ ਦਿੱਤਾ ਜਾਵੇਗਾ। ਇਸ ਮੌਕੇ ਪਿੰਡ ਪ੍ਰਧਾਨ ਬੁਰਜ ਰਾਠੀ ਗੁਰਮੀਤ ਸਿੰਘ, ਪਿੰਡ ਪ੍ਰਧਾਨ ਭੈਣੀ ਬਾਘਾ ਗੋਰਾ ਸਿੰਘ, ਬੰਤ ਸਿੰਘ ਰਾਠੀ, ਹਰਿੰਦਰ ਸਿੰਘ ਟੋਨੀ, ਜਗਦੇਵ ਸਿੰਘ, ਜਰਨੈਲ ਸਿੰਘ ਜੈਲੂ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!