6.9 C
United Kingdom
Saturday, March 7, 2026

More

    ਦਿਲ ਧਾਂਹੀਂ ਰੋਇਆ

    ਰਜਨੀ ਵਾਲੀਅਾ, ਕਪੂਰਥਲਾ

    ਹਵਾਵਾਂ ਵੀ ਚੁੱਪ ਨੇਂ,
    ਦੁਆਵਾਂ ਵੀ ਚੁੱਪ ਨੇਂ |
    ਲਹਿਰਾਂ ਵੀ ਚੁੱਪ ਨੇਂ,
    ਰਾਹਵਾਂ ਵੀ ਚੁੱਪ ਨੇਂ |
    ਜੋ ਜੋ ਵੀ ਹੋਇਆ,
    ਉਹ ਵੇਖ-ਵੇਖ ਕੇ,
    ਦਿਲ ਧਾਹੀਂ ਰੋਇਅਾ |

    ਕੀੜੇ ਵੀ ਰੋਏ ਪਤੰਗੇ ਵੀ ਰੋਏ,
    ਜਦ-ਜਦ ਵੀ ਧਰਤੀ ਤੇ ਜੀਅ ਤੇਰੇ ਮੋਏ,
    ਹੰਝੂਅਾਂ ਦੇ ਵਿੱਚ ਹੀ ਅਾਪਾ ਸਮੋਇਅਾ |
    ਜੋ ਜੋ ਵੀ ਹੋਇਆ,
    ਉਹ ਵੇਖ-ਵੇਖ ਕੇ,
    ਦਿਲ ਧਾਹੀਂ ਰੋਇਅਾ |

    ਰੁੱਖਾਂ ਤੇ ਪੌਣਾਂ ਨੇ ਸੋਗ ਮਨਾਏ,
    ਕੱਲੀ-ਕੱਲੀ ਜਾਨ ਨੇ ਦੁੱਖ ਹੰਢਾਏ,
    ਸਮਤਲ ਜਗਾ ਵੀ ਲਗਦੀ ਏ ਟੋਇਅਾ |
    ਜੋ ਜੋ ਵੀ ਹੋਇਆ,
    ਉਹ ਵੇਖ-ਵੇਖ ਕੇ,
    ਦਿਲ ਧਾਹੀਂ ਰੋਇਅਾ |

    ਦਿਹਾੜੀਦਾਰ ਘਰੇ ਬਹਿ ਗਿਅਾ ਪੱਕਾ,
    ਰਿਜ਼ਕ ਨੂੰ ਮੌਲਾ ਲੱਗੀਅਾ ਏ ਧੱਕਾ,
    ਭੁੱਖਾ ਪੁੱਤ ਦੁੱਧੋਂ ਮਾਂ ਦਾ ਏ ਮੋਇਅਾ |
    ਜੋ ਜੋ ਵੀ ਹੋਇਆ,
    ਉਹ ਵੇਖ-ਵੇਖ ਕੇ,
    ਦਿਲ ਧਾਹੀਂ ਰੋਇਅਾ |

    ਕੁੱਲ ਅਾਲਮ ਹੋ ਗਿਅਾ ਹਾੜੋ-ਹਾੜੀ,
    ਹੈ ਸਾਹਾਂ ਦੀ ਕਿਸਨੇ ਫਸਲ ਉਜਾੜੀ,
    ਦਿਲ ਦੇ ਵਿੱਚ ਕਿਸਨੇ ਸੂਲ ਚੁਭੋਇਅਾ |
    ਜੋ ਜੋ ਵੀ ਹੋਇਆ,
    ਉਹ ਵੇਖ-ਵੇਖ ਕੇ,
    ਦਿਲ ਧਾਹੀਂ ਰੋਇਅਾ |

    ਹੁਣ ਸ਼ਾਮ ਪਈ ਰੋਵੇ ਰਾਤ ਪਈ ਰੋਵੇ,
    ਬੁੱਝੀ ਨਹੀ ਜਾਣੀਂ ਜੋ ਬਾਤ ਪਈ ਰੋਵੇ,
    ਅੱਲੇ ਜ਼ਖਮ ਨੂੰ ਕਿਸੇ ਨੇਂ ਤਾਂ ਟੋਹਿਅਾ |
    ਜੋ ਜੋ ਵੀ ਹੋਇਆ,
    ਉਹ ਵੇਖ-ਵੇਖ ਕੇ,
    ਦਿਲ ਧਾਹੀਂ ਰੋਇਅਾ |

    ਰਜਨੀ ਨੇਂ ਕੱਢ ਲਏ ਨੇ ਤਰਲੇ ਬਥੇਰੇ,
    ਸੁਣ ਹਰ ਲੈ ਤੂੰ ਦੁਖੜੇ ਮਾਲਕ ਐ ਮੇਰੇ,ਃ
    ਕੁਝ ਵੀ ਰਿਹਾ ਨਹੀ ਨਵਾਂ ਨਰੋਇਅਾ |
    ਜੋ ਜੋ ਵੀ ਹੋਇਆ,
    ਉਹ ਵੇਖ-ਵੇਖ ਕੇ,
    ਦਿਲ ਧਾਹੀਂ ਰੋਇਅਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!