ਮਲੇਰਕੋਟਲਾ, 5 ਅਗਸਤ (ਥਿੰਦ)-ਟਿਊਬਵੈੱਲ ਮੰਡਲ, ਪਜਸਪ੍ਰਵਨ, ਮਾਲੇਰਕੋਟਲਾ ਦੇ ਦਫਤਰ ਅੱਗੇ ਪੰਜਾਬ ਯੂ.ਟੀ. ਮੁਲਾਜਮ ਅਤੇ ਪੈਂਨਸਨਰਜ ਸਾਂਝਾ ਫਰੰਟ ਦੇ ਸੱਦੇ ਤੇ ਅਤੇ ਪੰਜਾਬ ਜਲ ਸਰੋਤ ਇੰਪਲਾਈਜ ਯੂਨੀਅਨ (ਟੇਵੂ) ਦੇ ਫੈਸਲੇ ਅਨੁਸਾਰ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਯੂਨੀਅਨ ਦੇ ਸੀ. ਮੀਤ ਪ੍ਰਧਾਨ ਸ੍ਰੀ ਗੁਰਦਰਸ਼ਨ ਸਿੰਘ, ਇਕਾਈ ਮਾਲੇਰਕੋਟਲਾ ਦੇ ਪ੍ਰਧਾਨ ਸ੍ਰੀ ਗੁਰਜੀਤ ਸਿੰਘ, ਭਰਾਤਰੀ ਜਥੇਬੰਦੀ ਪੰਜਾਬ ਸਟੇਟ ਟਿਊਬਵੈੱਲ ਉਪਰੇਟਰ ਐਸ਼ੋਸੀਏਸਨ ਅਤੇ ਪੰਜਾਬ ਜਲ ਸਰੋਤ ਮੁਲਾਜਮ ਯੂਨੀਅਨ (ਸੀਟੂ) ਦੇ ਆਗੂ ਜਗਜੀਤ ਸਿੰਘ ਰੂੜਗੜ੍ਹ ਅਤੇ ਸ੍ਰੀ ਨਿੱਕਾ ਸਿੰਘ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਇੱਕ ਪਾਸੇ ਸਰਕਾਰ ਅਤੇ ਨਿਗਮ ਦੀ ਮੈਨੇਜਮੈਂਟ ਮੁਲਾਜਮਾਂ ਦੇ ਮਸਲੇ ਹੱਲ ਨਹੀਂ ਕਰ ਰਹੀ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਮੁਲਾਜਮ ਵਿਰੋਧੀ ਫੈਸਲੇ ਲਏ ਜਾ ਰਹੇ ਹਨ, ਜਿਸ ਕਰਕੇ ਮੁਲਾਜਮ ਵਰਗ ਅੰਦਰ ਭਾਰੀ ਰੋਸ ਹੈ। ਇਸ ਦੇ ਨਾਲ ਹੀ ਸਮੂਹ ਮੁਲਾਜਮਾਂ ਨੇ ਮਹੀਨਾਂ ਜੁਲਾਈ 2020 ਦੀ ਤਨਖਾਹ ਜਾਰੀ ਨਾ ਕਰਨ ਅਤੇ ਮੋਬਾਈਲ ਭੱਤੇ ਵਿੱਚ ਕਟੋਤੀ ਕਰਨ ਦੇ ਸਰਕਾਰ ਵੱਲੋਂ ਲਏ ਗਏ ਮੁਲਾਜਮ ਵਿਰੋਧੀ ਫੈਸਲਿਆ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਇਸ ਮੌਕੇ ਸ੍ਰੀਮਤੀ ਚਰਨਜੀਤ ਕੌਰ, ਸ੍ਰੀਮਤੀ ਸਰਵਜੀਤ ਕੌਰ, ਸ੍ਰੀ ਬਜਿੰਦਰ ਕੁਮਾਰ, ਸ੍ਰੀ ਜਸਵੀਰ ਸਿੰਘ, ਸ੍ਰੀ ਰਵਿੰਦਰ ਸਿੰਘ, ਸ੍ਰੀ ਜਗਜੀਤ ਸਿੰਘ, ਦਿਨੇਸ਼ ਕੁਮਾਰ, ਸ੍ਰੀਮਤੀ ਸਲੋਚਨਾ ਦੇਵੀ, ਸ੍ਰੀਮਤੀ ਹਰਜਿੰਦਰ ਕੌਰ, ਸ੍ਰੀਮਤੀ ਲਲਿਤਾ, ਵਿਪਨ ਸਰਮਾਂ, ਕੈਲਾਸ਼ ਸੇਖਰ, ਪਵਨ ਕੁਮਾਰ, ਖਾਲਿਦ ਮਹਿਮੂਦ, ਵਹੀਦ ਉਰ ਰਹਿਮਾਨ ਅਤੇ ਭੋਲਾ ਸਿੰਘ ਆਦਿ ਮੌਜੂਦ ਸਨ।