3.1 C
United Kingdom
Sunday, March 8, 2026

More

    ਸ੍ਰੀ ਰਾਮ ਮੰਦਰ ਭੂਮੀ ਪੂਜਨ ਮੌਕੇ ਬ੍ਰਾਹਮਣ ਸਭਾ ਨੇ ਲੱਡੂ ਵੰਡੇ

    ਭਦੌੜ ( ਪੁਨੀਤ ਗਰਗ )
    ਆਯੋਧਿਆਂ ਵਿਖੇ ਬਣ ਰਹੇ ਸ੍ਰੀ ਰਾਮ ਮੰਦਰ ਦੇ ਮਹੂਰਤ ਮੌਕੇ ਰੱਖੇ ਭੂਮੀ ਪੁੂਜਨ ਦੀ ਖੁਸ਼ੀ ਚ ਸ੍ਰੀ ਬ੍ਰਾਹਮਣ ਸਭਾ ਭਦੌੜ ਵੱਲੋਂ ਲੱਡੂ ਵੰਡੇ ਗਏ।ਸ਼ਿਵ ਮੰਦਰ ਸ਼ਿਵਾਲਾ ਭਦੋੌੜ ਵਿਖੇ ਰੱਖੇ ਗਏ ਇਸ ਸਮਾਗਮ ਮੌਕੇ ਸੰਬੋਧਨ ਕਰਦਿਆਂ ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਅਨੀਸ਼ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਬਲਰਾਜ ਕੌਂਸਲ ਬੱਬੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਰਾਮ ਮੰਦਰ ਬਣਨਾ ਦੇਸ਼ ਵਾਸੀਆਂ ਅਤੇ ਹਿੰਦੂ ਧਰਮ ਲਈ ਸ਼ੁਭ ਹੈ ਕਿਉਂਕਿ ਅਯੁੱਧਿਆ ਦਾ ਇਤਿਹਾਸ ਭਗਵਾਨ ਸ੍ਰੀ ਰਾਮ ਨਾਲ ਜੁੜਿਆ ਹੋਇਆ ਹੈ। ਇਸ ਲਈ ਉੱਥੇ ਮੰਦਰ ਬਣਨਾ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦਾ ਅੰਤ ਹੋਣਾ ਦੇਸ਼ ਵਾਸੀਆਂ ਲਈ ਖ਼ੁਸ਼ੀ ਦੀ ਗੱਲ ਹੈ ਕਿਉਂਕਿ ਹਰੇਕ ਮਸਲੇ ਦਾ ਹੱਲ ਸਹਿਮਤੀ ਨਾਲ ਹੋਣ ਦੇ ਨਾਲ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੋਣੀ ਚਾਹੀਦੀ ਹੈ ਜੋ ਦੇਸ਼ ਲਈ ਅਤੀ ਜ਼ਰੂਰੀ ਹੈ। ਇਸ ਮੌਕੇ ਖੁਸ਼ੀ ਜ਼ਾਹਿਰ ਕਰਦਿਆਂ ਸਮੁੱਚੀ ਬ੍ਰਾਹਮਣ ਸਭਾ ਵੱਲੋਂ ਲੱਡੂ ਵੰਡੇ ਗਏ।ਇਸ ਸਮਾਗਮ ਲਈ ਕ੍ਰਿਸ਼ਨ ਕੁਮਾਰ ਸ਼ਰਮਾ ਆਸਟ੍ਰੇਲੀਆ ਵਾਲਿਆਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਅਨੀਸ਼ ਕੁਮਾਰ ਕਾਲਾ, ਸੀਨੀਅਰ ਮੀਤ ਪ੍ਰਧਾਨ ਬਲਰਾਜ ਕੌਂਸਲ ਬੱਬੀ, ਜਨਰਲ ਸਕੱਤਰ ਯੋਗੇਸ਼ ਸ਼ਰਮਾ,ਬੋਨੀ ਸ਼ਰਮਾ, ਸੁਮਨਦੀਪ ਸ਼ਰਮਾ, ਕ੍ਰਿਸ਼ਨ ਸ਼ਰਮਾ ਆਸਟ੍ਰੇਲੀਆ ਵਾਲੇ, ਤਰਸੇਮ ਕਾਲਾ ਸ਼ਰਮਾ,ਸ਼ਾਸਤਰੀ ਆਸ਼ੂ ਸ਼ਰਮਾ, ਵਿਦਰੀ ਸ਼ਰਮਾ,ਬਿਟਾ ਸ਼ਰਮਾ, ਸ਼ੇਖਰ ਸ਼ਰਮਾ, ਪਿਲੁੂ ਸ਼ਰਮਾ,ਭਗਵਾਨ ਦਾਸ ਸ਼ਰਮਾ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ। ਫੋਟੋ ਕੈਪਸ਼ਨ ਰਾਮ ਮੰਦਰ ਭੂਮੀ ਪੂਜਨ ਦੀ ਖੁਸ਼ੀ ਚ ਲੱਡੂ ਵੰਡਦੇ ਹੋਏ ਬ੍ਰਾਹਮਣ ਸਭਾ ਭਦੌੜ ਦੇ ਅਹੁਦੇਦਾਰ ਤੇ ਮੈਂਬਰ.

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!