3.5 C
United Kingdom
Sunday, March 8, 2026

More

    ਟੈਕਨੀਕਲ ਸਰਵਿਸਜ ਯੂਨੀਅਨ ਸਬ ਡਵੀਜਨ ਮਹਿਲ ਕਲਾਂ ਦੀ ਅਹਿਮ ਮੀਟਿੰਗ ਹੋਈ

    ਮਹਿਲ ਕਲਾਂ 04 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)


    ਟੈਕਨੀਕਲ ਸਰਵਿਸਜ ਯੂਨੀਅਨ ਸਬ ਡਵੀਜਨ ਮਹਿਲ ਕਲਾਂ ਦੀ ਮੀਟਿੰਗ ਸਬ ਡਵੀਜਨ ਪ੍ਰਧਾਨ ਰਾਜਪਤੀ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਟੀ ਐਸ ਯੂ ਸਰਕਲ ਬਰਨਾਲਾ ਦੇ ਸਹਾਇਕ ਸਕੱਤਰ ਕੁਲਵੀਰ ਸਿੰਘ ਔਲਖ ਨੇ ਕਿਹਾ ਕਿ ਅੱਜ ਜਦੋ ਪੂਰੀ ਦੁਨੀਆ ਕੋਰੋਨਾ ਜਿਹੀ ਭਿਆਨਕ ਬੀਮਾਰੀ ਨਾਲ ਲੜ ਰਹੀ ਏ , ਸਾਡੇ ਦੇਸ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਏ ,ਬਹੁਤ ਸਾਰੇ ਅਦਾਰਿਆ ਦੇ ਮੁਲਾਜਮ ਆਪਣਾ ਕੰਮ ਘਰੋ ਬੈਠ ਕੇ ਹੀ ਚਲਾ ਰਹੇ ਹਨ । ਉਸ ਸਮੇ ਪਾਵਰਕਾਮ ਦੇ ਬਿਜਲੀ ਕਾਮੇ ਆਪਣੀ ਡਿਊਟੀ ਪੂਰੀ ਦਿ੍ਰੜਤਾ ਨਾਲ ਨਿਭਾ ਰਹੇ ਹਨ । ਪਰ ਸਾਡੇ ਦੇਸ ਦੀ ਕੇਦਰ ਸਰਕਾਰ ਅਤੇ ਪੰਜਾਬ ਦੀ ਸਰਕਾਰ ਲਗਾਤਾਰ ਮੁਲਾਜਮ , ਕਿਸਾਨ , ਮਜਦੂਰ ਵਿਰੋਧੀ ਕਾਨੂੰਨ ਪਾਸ ਕਰ ਰਹੀ ਏ ,ਖਜਾਨਾ ਖਾਲੀ ਹੋਣ ਦਾ ਬਹਾਨਾ ਲਗਾਕੇ ਪਹਿਲਾ ਤੋ ਹੀ ਮਿਲ ਰਹੀਆ ਨਿਗੂਣੀਆਂ ਸਹੂਲਤਾਂ ਖੋਹੀਆ ਜਾ ਰਹੀਆਂ ਹਨ । ਬਿਜਲੀ ਸੋਧ ਬਿੱਲ 2020 ਲਾਗੂ ਕਰਕੇ ਬਿਜਲੀ ਬੋਰਡਾਂ ਦਾ ਭੋਗ ਪਾ ਕੇ ਨਿਜੀਕਰਨ ਦੀ ਨੀਤੀ ਨੂੰ ਤੇਜੀ ਨਾਲ ਲਾਗੂ ਕਰ ਰਹੀ ਏ । ਤਿੰਨ ਖੇਤੀ ਆਰਡੀਨੈਸ ਲਾਗੂ ਕਰਕੇ ਕਿਸਾਨ ਦੇ ਗਲ ਚ’ ਅੰਗੂਠਾ ਦਿੱਤਾ ਜਾ ਰਿਹਾ ,ਕਿਰਤ ਕਾਨੂੰਨਾਂ ਚ ਸੋਧਾ ਕਰਕੇ ਮਜਦੂਰ ਦਾ ਹੱਕ ਖੋਹਿਆ ਜਾ ਰਿਹਾ ਹੈ। ਜਿਸ ਕਾਰਨ ਜਿੱਥੇ ਅਸੀ ਕੋਰੋਨਾ ਜਿਹੀ ਬੀਮਾਰੀ ਨਾਲ ਲੜ ਰਹੇ ਹਾਂਂ, ਉਥੇ ਅਸੀ ਇਹਨਾਂ ਮਾਰੂ ਨੀਤੀਆ ਖਿਲਾਫ ਲੜਾਈ ਦੇ ਮੈਦਾਨ ਚ ਲੜ ਰਹੇ ਹਾਂ । ਪਾਵਰਕਾਮ ਦੀ ਮੈਨਜਮੈਟ ਵੀ ਪੰਜਾਬ ਸਰਕਾਰ ਦੇ ਇਸਾਰੇ ਤੇ ਬਿਜਲੀ ਮੁਲਾਜਮਾਂ ਦੀ ਮੰਗਾਂ ਲਾਗੂ ਕਰਨ ਤੋ ਟਾਲਾ ਵੱਟ ਰਹੀ ਏ । ਪਾਵਰਕਾਮ ਅੰਦਰ ਟੈਕਨੀਕਲ ਕਾਮਿਆ ਦੀ ਵੱਡੀ ਪੱਧਰ ਤੇ ਘਾਟ ਹੋਣ ਕਾਰਨ ਬਿਜਲੀ ਕਾਮੇ ਬਿਜਲੀ ਸਪਲਾਈ ਨੂੰ ਚਾਲੂ ਰੱਖਣ ਲਈ ਮੋਬਾਇਲ ਸਹਾਰੇ ਆਪਣਾ ਕੰਮ ਚਲਾ ਰਹੇ ਹਨ। ਪਰ ਮੁਲਾਜਮਾਂ ਦੇ ਮੋਬਾਇਲ ਭੱਤੇ ਚ ਕਟੌਤੀਆ ਕੀਤੀਆ ਜਾ ਰਹੀਆ ਨੇ , ਦੂਜੇ ਪਾਸੇ ਐਮ ਐਲ ਏ , ਐਮ ਪੀ ਨੂੰ ਪੰਦਰਾਂ ਪੰਦਰਾਂ ਹਜਾਰ ਰੁਪਏ ਮੋਬਾਇਲ ਭੱਤਾ ਦਿੱਤਾ ਜਾ ਰਿਹਾ ਏ। ਜਿਸ ਕਾਰਨ ਪੰਜਾਬ ਦੇ ਸਮੁੱਚੇ ਮੁਲਾਜਮਾਂ ਵਿੱਚ ਗੁੱਸੇ ਦੀ ਲਹਿਰ ਚੱਲ ਰਹੀ ਏ ।ਇਹਨਾਂ ਨੀਤੀਆ ਦੇ ਖਿਲਾਫ ਪੰਜਾਬ ਦੇ ਬਿਜਲੀ ਕਾਮੇ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਛੇਤੀ ਹੀ ਪਾਵਰਕਾਮ ਦੇ ਹੈਡ ਆਫਿਸ ਪਟਿਆਲਾ ਵਿਖੇ ਸਟੇਟ ਪੱਧਰਾ ਧਰਨਾ ਤੇ ਮੁਜਾਹਰਾ ਕਰਨ ਜਾ ਰਹੇ ਹਨ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਬ ਡਵੀਜਨ ਸਕੱਤਰ ਜਸਵਿੰਦਰ ਚੰਨਣਵਾਲ ਨੇ ਕਿਹਾ ਕਿ ਪਾਵਰਕਾਮ ਦੇ ਮੁਲਾਜਮਾਂ ਲਈ ਅੱਜ ਦਾ ਸਮਾ ਬਹੁਤ ਮਾੜਾ ਚੱਲ ਰਿਹਾ ਏ ਸਾਡੇ ਬਿਜਲੀ ਕਾਮਿਆ ਨਾਲ ਲਗਾਤਾਰ ਹਾਦਸੇ ਵਾਪਰ ਰਹੇ ਨੇ ਅਨੇਕਾ ਸਾਥੀ ਸਾਡੇ ਤੋ ਵਿੱਛੜ ਗਏ ਹਨ ।ਇਸ ਲਈ ਸਾਨੂੰ ਇਕੱਠੇ ਹੋ ਕੇ ਸੰਘਰੰਸ ਕਰਨਾ ਸਮੇ ਦੀ ਮੁੱਖ ਲੋੜ ਬਣਦੀ ਹੈ । ਟੀ ਐਸ ਯੂ ਦੇ ਮੀਤ ਪ੍ਰਧਾਨ ਪ੍ਰਗਟ ਸਿੰਘ ਬਰਨਾਲਾ ਨੇ ਕਿਹਾ ਕਿ ਅੱਜ ਭਾਵੇ ਅਸੀ 23 ਸਾਲ ਤੋ ਮਹਿਲ ਕਲਾਂ ਦੀ ਧਰਤੀ ਤੇ ਚੱਲ ਰਹੇ ਲੋਕ ਘੋਲ ਭੈਣ ਕਿਰਨਜੀਤ ਕੌਰ ਮਹਿਲ ਕਲਾਂ ਦੀ ਸਹੀਦੀ ਬਰਸੀ ਕੋਰੋਨਾ ਕਾਰਨ ਐਕਸਨ ਕਮੇਟੀ ਮਹਿਲ ਕਲਾਂ ਵੱਲੋ ਇਸ ਵਾਰ ਬਰਸੀ ਨੂੰ ਮਹਿਲ ਕਲਾਂ ਦੀ ਦਾਣਾ ਮੰਡੀ ਚ ਵੱਡੇ ਪੱਧਰ ਤੇ ਨਾ ਮਨਾਉਣ ਦੇ ਲਏ ਫੈਸਲੇ ਨੂੰ ਦਰੁਸਤ ਮੰਨਦੇ ਹਾਂ ,ਪਰ ਉਸ ਦਿਨ 12 ਅਗਸਤ ਨੂੰ ਸਮੁੱਚੇ ਦੁਨੀਆ ਦੇ ਇਨਸਾਫ ਪਾਸੰਦ ਲੋਕ ਆਪਣੇ ਆਪਣੇ ਘਰਾਂ ਚ ਸਹੀਦ ਭੈਣ ਕਿਰਨਜੀਤ ਕੌਰ ਨੂੰ ਸਰਧਾਜਲੀ ਭੇਟ ਕਰਨਗੇ। ਪਾਵਰਕਾਮ ਦੇ ਬਿਜਲੀ ਕਾਮੇ ਵੀ ਉਸ ਦਿਨ ਸਹੀਦ ਭੈਣ ਨੂੰ ਆਪਣੇ ਆਪਣੇ ਤੌਰ ਤੇ ਸਰਧਾ ਦੇ ਫੁੱਲ ਭੇਟ ਕਰਨਗੇ ।ਬਲਵੀਰ ਸਿੰਘ ਮਹਿਲ ਖੁਰਦ ਨੇ ਐਕਸਨ ਕਮੇਟੀ ਮਹਿਲ ਕਲਾ ਵੱਲੋ ਲੜੇ ਇਸ ਘੋਲ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਲੋਕਾਂ ਵੱਲੋ ਪੂਰਨ ਸਹਿਯੋਗ ਦੇ ਸਦਕਾ ਹੀ ਐਕਸਨ ਕਮੇਟੀ ਨੇ ਇਸ ਘੋਲ ਨੂੰ ਸਹੀ ਦਿਸਾ ਦੇ ਕੇ ਜਿੱਤ ਦੀ ਮੰਜਿਲ ਸਰ ਕੀਤੀ ਏ । ਇਸ ਲਈ ਪਾਵਰਕਾਮ ਦੇ ਬਿਜਲੀ ਕਾਮੇ ਪਹਿਲਾ ਦੀ ਤਰ੍ਹਾ ਇਸ ਘੋਲ ਵਿੱਚ ਇਸ ਵਾਰ ਹੀ ਵੱਧ ਤੋ ਵੱਧ ਫੰਡ ਇਕੱਠਾ ਕਰਕੇ ਐਕਸਨ ਕਮੇਟੀ ਨੂੰ ਦੇਣਗੇ ।ਕੈਸੀਅਰ ਗੁਰਪ੍ਰੀਤ ਸਿੰਘ ਛੀਨੀਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਵਰਕਾਮ ਦੀ ਮੈਨਜਮੈਟ ਤੋ ਮੰਗ ਕੀਤੀ ਕਿ ਸਹਾਇਕ ਲਾਈਨਮੈਨ ਦੀਆ ਰਹਿੰਦੀਆ ਬਾਕੀ ਖਾਲੀ ਪੋਸਟਾ ਤੇ ਜਲਦੀ ਆਡਰ ਕੀਤੇ ਜਾਣ , ਪਰਖ ਕਾਲ ਦਾ ਸਮਾ ਤਿੰਨ ਸਾਲ ਤੋ ਦੋ ਸਾਲ ਕੀਤਾ ਜਾਵੇ , ਮੋਬਾਇਲ ਭੱਤੇ ਚ ਕੀਤੀ ਜਾ ਰਹੀ ਕਟੌਤੀ ਬੰਦ ਕੀਤੀ ਜਾਵੇ ,ਨਵੇ ਸਹਾਇਕ ਲਾਈਨਮੈਨਾਂ ਮੁਲਾਜਮਾਂ ਨੂੰ ਬਿਜਲੀ ਯੂਨਿਟਾਂ ਚ ਕੁਨਸੈਸਨ ਦਿੱਤੀ ਜਾਵੇ । ਟੀ ਐਸ ਯੂ ਸਟੇਟ ਕਮੇਟੀ ਨਾਲ ਮੀਟਿੰਗ ਕਰਕੇ ਮੰਗ ਪੱਤਰ ਅਨੁਸਾਰ ਸਾਰੀਆ ਮੰਗਾਂ ਨੂੰ ਲਾਗੂ ਕੀਤਾ ਜਾਵੇ ।ਕੰਮ ਦੇ ਹਿਸਾਬ ਨਾਲ ਮੁਲਾਜਮਾਂ ਦੀ ਹੋਰ ਭਰਤੀ ਕੀਤੀ ਜਾਵੇ ।ਇਸ ਮੀਟਿੰਗ ਚ ਸਬ ਡਵੀਜਨ ਮਹਿਲ ਕਲਾਂ ਦੇ ਸਮੁੱਚੇ ਮੁਲਾਜਮਾਂ ਨੇ ਭਾਗ ਲਿਆ ।ਅੰਤ ਵਿੱਚ ਮੁਲਾਜਮਾਂ ਵੱਲੋ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨਜਮੈਟ ਵੱਲੋ ਲਏ ਜਾ ਰਹੇ ਮੁਲਾਜਮ ਵਿਰੋਧੀ ਫੈਸਲਿਆ ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ ਅਤੇ ਸਟੇਟ ਕਮੇਟੀ ਵੱਲੋ ਕੀਤੇ ਜਾ ਸਟੇਟ ਪੱਧਰ ਦੇ ਧਰਨੇ / ਮੁਜਾਹਰੇ ਲਈ ਸਾਰੇ ਸਾਥੀਆ ਨੂੰ ਤਿਆਰ ਰਹਿਣ ਦੇ ਸੱਦਾ ਦਿੱਤਾ ਗਿਆ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!