6.9 C
United Kingdom
Saturday, March 7, 2026

More

    ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਵੱਲੋਂ ਦੋ ਕਿਤਾਬਾਂ ਰਿਲੀਜ਼

    ਮੋਗਾ/ਨਿਹਾਲ ਸਿੰਘ ਵਾਲਾ, 2 ਅਗਸਤ (ਮਿੰਟੂ ਖੁਰਮੀ, ਕੁਲਦੀਪ ਗੋਹਲ, ਜਗਬੀਰ ਆਜ਼ਾਦ)

    ਇਲਾਕੇ ਦੀ ਨਾਮੀ ਸਾਹਿਤਕ ਸੰਸਥਾ ਲੇਖ਼ਕ ਵਿਚਾਰ ਮੰਚ , ਨਿਹਾਲ ਸਿੰਘ ਵਾਲਾ ਵੱਲੋਂ ਪ੍ਰਧਾਨ ਸੀਰਾ ਗਰੇਵਾਲ ਰੌਤਾ ਦੀ ਪ੍ਰਧਾਨਗੀ ਵਿੱਚ ਹੱਕ ਸੱਚ ‘ਤੇ ਲੋਕਾਂ ਦੀ ਗੱਲ ਕਰਦੇ ਲੇਖ਼ਕ ਅਮਰਜੀਤ ਸਿੰਘ ਦੀਨਾ ਸਾਹਿਬ ਦੀ ਪਲੇਠੀ ਕਿਤਾਬ “ਕੰਬਣੀ” ਅਤੇ ਪਰਮਾਤਮਾ ਦੀ ਅਸਲ ਬੰਦਗੀ ਬਾਰੇ ਗੱਲ ਕਰਦੇ ਲੇਖ਼ਕ ਸੁਖਦੇਵ ਸਿੰਘ ਭੁੱਲੜ ਦੀ ਕਿਤਾਬ “ਬਾਣੀ ਮਹਾ ਪੁਰਖ ਕੀ” ਇਹ ਦੋ ਕਿਤਾਬਾਂ ਲੇਖ਼ਕ ਵਿਚਾਰ ਮੰਚ ਵੱਲੋਂ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਡਾਕਟਰ ਹਰਗੁਰਪ੍ਰਤਾਪ ਸਿੰਘ ਅਤੇ ਰਾਜ ਕੋਇਰ ਸਿੰਘ ਵਾਲਾ ਵੱਲੋਂ ਫੰਕਸ਼ਨ ਦੌਰਾਨ ਰਿਲੀਜ਼ ਕੀਤੀਆਂ ਗਈਆਂ।
    ਇਸ ਮੌਕੇ ‘ਕੰਬਣੀ’ ਕਿਤਾਬ ਬਾਰੇ ਵਿਸਥਾਰ ਵਿੱਚ ਲੇਖ਼ਕ ਅਮਰਜੀਤ ਫੋਜੀ ਦੀਨਾ ਸਾਹਿਬ ਨੇ ਸਾਰਿਆਂ ਨੂੰ ਜਾਣਕਾਰੀ ਦਿੱਤੀ।
    ‘ਬਾਣੀ ਮਹਾ ਪੁਰਖ ਕੀ’ ਕਿਤਾਬ ਬਾਰੇ ਚਾਨਣਾ ਪ੍ਰਸਿੱਧ ਗੀਤਕਾਰ ਰਾਜ ਕੋਇਰ ਸਿੰਘ ਵਾਲਾ ਨੇ ਪਾਇਆ।
    ਜਿਕਰਯੋਗ ਹੈ ਕਿ ਕੰਬਣੀ ਕਿਤਾਬ ਰਹਾਉ ਪਬਲੀਕੇਸ਼ਨ ਵੱਲੋਂ ਅਤੇ ‘ਬਾਣੀ ਮਹਾ ਪੁਰਖ ਕੀ’ ਕਿਤਾਬ JP ਪਬਲੀਕੇਸ਼ਨ ਵੱਲੋਂ ਪਾਠਕਾਂ ਲਈ ਪਬਲਿਸ਼ ਕੀਤੀਆਂ ਗਈਆਂ ਹਨ।
    ਇਸ ਮੌਕੇ ਇਲਾਕੇ ਦੇ ਲੇਖ਼ਕਾ ਨੇ ਸਿਰਕਤ ਕੀਤੀ ਰਾਜਾ ਸਿੰਘ , ਹਰਵਿੰਦਰ ਬਿਲਾਸਪੁਰ , ਸੁਖਦੇਵ ਸਿੰਘ ਭੁੱਲੜ , ਸੀਰਾ ਗਰੇਵਾਲ ਰੌਤਾ , ਸੁਖਦੇਵ ਲੱਧੜ , ਤਰਸੇਮ ਗੋਪੀ ਕਾ , ਅਮਰੀਕ ਸੈਦੋਕੇ , ਹੰਸ ਸਿੰਘ , ਰਾਜਿੰਦਰ ਲੋਪੋਂ , ਜਸਵੰਤ ਰਾਊਕੇ , ਗੁਰਮੇਲ ਮਾਛੀਕੇ , ਕੁਲਵਿੰਦਰ ਸਿੰਘ , ਹਰਦੀਪ ਸਿੰਘ , ਅਮਰਜੀਤ ਸਿੰਘ ਫੋਜੀ ਦੀਨਾ , ਜਗਵੀਰ ਸਿੰਘ (JVS) , ਗੁਰਮੀਤ ਹਮੀਰਗੜ੍ਹ , ਬਲਜੀਤ ਸਰਪੰਚ ਦੀਨਾ ਸਾਹਿਬ , ਗੁਰਮੀਤ ਖਾਈ ਆਦਿ।
    ਪ੍ਰਧਾਨ ਸੀਰਾ ਗਰੇਵਾਲ ਰੌਤਾ ਨੇ ਆਏ ਸਾਰੇ ਲੇਖ਼ਕਾ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ।
    ਸਟੇਜ ਸੈਕਟਰੀ ਦੀ ਭੂਮਿਕਾ ਜਰਨਲ ਸਕੱਤਰ ਸੁਖਦੇਵ ਲੱਧੜ ਨੇ ਨਿਭਾਈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!