13.7 C
United Kingdom
Monday, June 22, 2026

More

    ਬੀਕੇਯੂ ਉਗਰਾਹਾਂ ਵੱਲੋਂ ਬਾਰਸ਼ ਕਾਰਨ ਖਰਾਬ ਫਸਲਾਂ ਦੇ ਮੁਆਵਜੇ ਦੀ ਮੰਗ

    ਅਸ਼ੋਕ ਵਰਮਾ
    ਮਾਨਸਾ

    ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਮਾਨਸਾ ਜਿਲੇ ਵਿੱਚ ਪਿਛਲੀ ਦਿਨੀਂ ਹੋਈ ਭਾਰੀ ਬਰਸਾਤ ਨਾਲ ਪਾਣੀ ਵਿੱਚ ਡੁੱਬਣ ਕਰਕੇ ਜਿਲੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਬਰਬਾਦ ਹੋਈ ਹਜ਼ਾਰਾਂ ਏਕੜ ਫਸਲ ਦਾ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ਤਬਾਹ ਹੋਈ ਫਸਲ ’ਚ ਝੋਨਾ, ਨਰਮਾ, ਸਬਜੀਆਂ ਅਤੇ ਹਰਾ-ਚਾਰਾ ਸ਼ਾਮਲ ਹਨ। ਇਕੱਲੇ ਖੋਖਰ ਖੁਰਦ ਪਿੰਡ ਵਿੱਚ 300 ਏਕੜ ਦੇ ਲਗਭਗ ਬਿੱਲਕੁਲ ਨਸ਼ਟ ਹੋ ਗਈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਕਿਸਾਨ ਦੇ ਖੇਤ ਦਾ ਮੌਕਾ ਦੇਖ ਕੇ ਮੁਆਵਜੇ ਦੀ ਰਿਪੋਰਟ ਤਿਆਰ ਨਹੀਂ ਕੀਤੀ। ਕਿਸਾਨ ਆਗੂਆਂ ਨੇ ਖੁਦ ਆਪਣੀ ਟੀਮ ਦੇ ਨਾਲ ਖੋਖਰ ਖੁਰਦ ਦੇ ਕਿਸਾਨਾਂ ਦੇ ਖੇਤਾਂ ਦਾ ਮੌਕਾ ਦੇਖਿਆ ਕਿ ਅਜੇ ਵੀ ਖੇਤਾਂ ਵਿੱਚ ਪਾਣੀ ਖੜਾ ਹੈ ਅਤੇ ਪਾਣੀ ਨਾਲ ਫਸਲਾਂ ਸੜ ਚੁੱਕੀਆਂ ਹਨ।
                   ਸ਼੍ਰੀ ਭੈਣੀ ਬਾਘਾ ਦਾ ਕਹਿਣਾ ਹੈ ਕਿ ਸਰਕਾਰਾਂ ਦੀ ਮਾੜੀਆਂ ਨੀਤੀਆਂ ਕਾਰਨ ਕਿਸਾਨ ਪਹਿਲਾਂ ਹੀ ਕਰਜੇ ਦੀ ਪੰਡ ਹੇਠ ਦੱਬੇ ਹੋਏ ਹਨ ਪਰ ਹੁਣ ਵੱਡੀ ਪੱਧਰ ਤੇ ਫਸਲਾਂ ਬਰਬਾਦ ਹੋਣ ਕਾਰਨ ਪੀੜਤ ਕਿਸਾਨ ਵੱਡੇ ਸੰਕਟ ਵਿੱਚ ਫਸ ਚੁੱਕੇ ਹਨ  ਅਤੇ ਹੋਰ ਫਸਲਾਂ ਬੀਜਣ ਦੀ ਕੋਈ ਉਮੀਦ ਨਹੀਂ ਬਚੀ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪੂਰੇ ਜਿਲੇ ਵਿੱਚ ਬਾਰਸ਼ਾਂ ਨਾਲ ਮਰੀਆਂ ਫਸਲਾਂ ਦੀ ਗਰਦਾਵਰੀਆਂ ਕਰਵਾ ਕੇ ਪੀੜਤ ਕਿਸਾਨਾਂ ਨੂੰ 40 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਅਤੇ ਖੇਤਾਂ ਵਿੱਚ ਖੜੇ ਪਾਣੀ ਨੂੰ ਧਰਤੀ ਹੇਠ ਸੁੱਟਣ ਲਈ ਬੋਰ) ਕਰਨ ਵਾਸਤੇ ਆਰਥਿਕ ਮਦਦ ਤੁਰੰਤ ਦਿੱਤੀ ਜਾਵੇ। ਇਸ ਮੌਕੇ ਹਰਿੰਦਰ ਸਿੰਘ ਟੋਨੀ ਭੈਣੀ ਬਾਘਾ, ਬਿੱਟੂ ਸਿੰਘ ਖੋਖਰ, ਰਜਿੰਦਰ ਸਿੰਘ ਨੰਬਰਦਾਰ, ਮੋਨੀ ਸਿੰਘ, ਜੱਗੀ ਸਿੰਘ, ਨਾਜਰ ਸਿੰਘ, ਦਰਸ਼ਨ ਸਿੰਘ, ਗੁਲਾਬ ਸਿੰਘ ਅਤੇ ਹਰਜੀਤ ਸਿੰਘ ਆਦਿ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!