13.1 C
United Kingdom
Sunday, June 7, 2026

More

    ਓਪੀਡੀ ਤੇ ਇਨਡੋਰ ਸੇਵਾਵਾਂ ਮਹਿਲ ਕਲਾਂ ਤੋਂ ਚੰਨਣਵਾਲ ਸ਼ਿਫਟ ਕਰਨ ਖਿਲਾਫ ਮਹਿਲ ਕਲਾਂ ਵਾਸੀ ਨਿੱਤਰੇ

    ਹਸਪਤਾਲ ਸੁਧਾਰ ਕਮੇਟੀ ਦੀ ਅਗਵਾਈ ਹੇਠ ਮਹਿਲ ਕਲਾਂ ਦੇ ਲੋਕਾਂ ਵੱਲੋਂ ਰੋਸ ਜਾਹਿਰ

    ਮਹਿਲ ਕਲਾਂ 31 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਕਰਨਾ ਵਾਇਰਸ ਕਾਰਨ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲ ਮਹਿਲ ਕਲਾਂ ਤੋਂ ਓਪੀਡੀ ਅਤੇ ਇਨਡੋਰ ਸੇਵਾਵਾਂ ਸੀਐਚਸੀ ਚੰਨਣਵਾਲ ਵਿਖੇ ਤਬਦੀਲ ਕਰਨ ਖਿਲਾਫ ਮਹਿਲ ਕਲਾਂ ਦੇ ਲੋਕਾਂ ਨੇ ਰੋਸ ਜਾਹਿਰ ਕੀਤਾ ਹੈ।ਹਸਪਤਾਲ ਸੁਧਾਰ ਕਮੇਟੀ ਦੀ ਅਗਵਾਈ ਹੇਠ ਕਸਬੇ ਦੇ ਮੋਹਤਵਰਾਂ ਨੇ ਨਾਅਰੇਬਾਜੀ ਕਰਦਿਆ ਕਿਹਾ ਕਿ ਮਹਿਲ ਕਲਾਂ ਇੱਕ ਵੱਡਾ ਕਸਬਾ ਹੈ ਜਿੱਥੇ ਇਲਾਜ਼ ਲਈ ਆਸ ਪਾਸ ਦੇ ਦਰਜ਼ਨਾਂ ਪਿੰਡਾਂ ਦੇ ਲੋਕ ਆਉਂਦੇ ਹਨ ਪਰ ਸਰਕਾਰ ਇਸ ਤਰ੍ਹਾਂ ਦੇ ਫੈਸਲੇ ਨਾਲ ਲੋਕਾਂ ਨੂੰ ਸਰਕਾਰੀ ਇਲਾਜ਼ ਤੋਂ ਵਿਰਵੇ ਕਰ ਰਹੀ ਹੈ।ਇਸ ਮੌਕੇ ਹਸਪਤਾਲ ਸੁਧਾਰ ਕਮੇਟੀ ਦੇ ਚੇਅਰਮੈਨ ਮਾਸਟਰ ਯਸ਼ਪਾਲ ਮਹਿਲ ਕਲਾਂ,ਉੱਪ ਚੇਅਰਮੈਨ ਸੁਖਦੇਵ ਸਿੰਘ ਧਨੇਰ,ਤੇਜਿੰਦਰਦੇਵ ਸਿੰਘ,ਗੁਰਪ੍ਰੀਤ ਸਿੰਘ ਅਣਖੀ,ਗੁਰਦੀਪ ਸਿੰਘ ਸੋਢਾ ਤੇ ਸਰਬਜੀਤ ਸਿੰਘ ਸਰਬੀ ਨੇ ਕਿਹਾ ਕਿ ਸਰਕਾਰ ਨੂੰ ਇਸ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਸਰਕਾਰੀ ਹਸਪਤਾਲਾਂ ‘ਚ ਕਰੋਨਾਵਾਇਰਸ ਮਰੀਜ਼ਾਂ ਦੇ ਨਾਲ ਨਾਲ ਆਮ ਲੋਕਾਂ ਦਾ ਵੀ ਪਹਿਲਾਂ ਦੀ ਤਰ੍ਹਾਂ ਇਲਾਜ਼ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਮਹਿਲ ਕਲਾਂ ਦੋ ਗ੍ਰਾਮ ਪੰਚਾਇਤਾਂ ਵਾਲਾ ਇਲਾਕੇ ਦਾ ਇੱਕ ਵੱਡਾ ਪਿੰਡ ਹੈ ਤੇ ਇਹ ਪਿੰਡ ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਹੋਣ ਕਾਰਨ ਇੱਥੇ ਇਲਾਜ ਲਈ ਆਸ ਪਾਸ ਦੇ ਪਿੰਡਾਂ ਤੋਂ ਵੀ ਰੋਜਾਨਾ ਲੋਕ ਆਉਂਦੇ ਹਨ ਪਰ ਹੁਣ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਨਿਰਾਸ਼ ਕੀਤਾ ਜਾ ਰਿਹਾ ਹੈ।ਇਸ ਮੌਕੇ ਮੋਹਤਵਰਾਂ ਨੇ ਦੱਸਿਆ ਕਿ ਜਿਸ ਸੀਐਚਸੀ ਚੰਨਣਵਾਲ ਵਿਖੇ ਮਰੀਜਾਂ ਨੂੰ ਓਪੀਡੀ ਤੇ ਇਨਡੋਰ ਸੇਵਾਵਾਂ ਮੁਹੱਈਆ ਕਰਨ ਬਾਰੇ ਕਿਹਾ ਜਾ ਰਿਹਾ ਹੈ ਉਸ ਸਿਹਤ ਕੇਂਦਰ ਵੱਲ ਕੋਈ ਸਾਧਨ ਨਹੀਂ ਜਾਂਦਾ ਹੈ ਇਸ ਲਈ ਗਰੀਬ ਲੋਕ ਬਗੈਰ ਬੱਸ/ਆਟੋ ਸਰਵਿਸ ਤੋਂ ਇਲਾਜ ਲਈ ਆਉਣ ਜਾਣ ਸਮੇਂ ਖੱਜਲ ਖੁਆਰ ਹੋਣਗੇ।ਓਪੀਡੀ ਸੇਵਾਵਾਂ ਸ਼ਿਫਟ ਕਰਨ ਸਬੰਧੀ ਮਹਿਲ ਕਲਾਂ ਦੇ ਐਸਐਮਓ ਡਾ. ਹਰਜਿੰਦਰ ਸਿੰਘ ਆਂਡਲੂ ਨੇ ਕਿਹਾ ਕਿ ਕਰੋਨਾਵਾਇਰਸ ਦੀ ਵਧ ਰਹੀ ਮਹਾਂਮਾਰੀ ਕਾਰਨ ਇਹ ਫੈਸਲਾ ਵਿਭਾਗ ਵੱਲੋਂ ਹੀ ਲਿਆ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!