ਨਿਹਾਲ ਸਿੰਘ ਵਾਲਾ 31ਜੁਲਾਈ (ਮਿੰਟੂ ਖੁਰਮੀ, ਕੁਲਦੀਪ ਗੋਹਲ)
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜ਼ਿਲ੍ਹਾ ਵਾਸੀਆਂ ਨੂੰ ਖੁਸ਼ਖਬਰੀ ਦਿੰਦਿਆਂ ਐਲਾਨ ਕੀਤਾ ਕਿ ਰੱਖੜੀ ਦੇ ਤਿਉਹਾਰ ਨੂੰ ਧਿਆਨ ‘ਚ ਰੱਖਦਿਆਂ ਮਿਤੀ 2 ਅਗਸਤ, 2020 ਦਿਨ ਐਤਵਾਰ ਨੂੰ ਹਲਵਾਈ, ਮਿਠਾਈ ਤੇ ਬੇਕਰੀ ਦੀਆਂ ਦੁਕਾਨਾਂ ਤੜਕੇ 8 ਵਜੇ ਤੋਂ ਸ਼ਾਮ ਨੂੰ 8 ਵਜੇ ਤਕ ਖੁੱਲ੍ਹੀਆਂ ਰਹਿਣਗੀਆਂ। ਐਤਵਾਰ ਨੂੰ ਹੋਰ ਦੁਕਾਨਾਂ ਆਮ ਵਾਂਗ ਬੰਦ ਰਹਿਣਗੀਆਂ, ਇਸ ਕਰ ਕੇ ਲੋਕ ਸ਼ਨਿੱਚਰਵਾਰ ਨੂੰ ਹੀ ਖਰੀਦਦਾਰੀ ਕਰ ਲੈਣ
ਆਪਣੇ ਹਫ਼ਤਾਵਰੀ ਫੇਸਬੁੱਕ ਲਾਈਵ ਸ਼ੈਸ਼ਨ ਦੌਰਾਨ ਜ਼ਿਲ੍ਹਾ ਮੋਗਾ ਦੇ ਲੋਕਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਦਿਆਂ ਡੀ ਸੀ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਤੇ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੋਚਿੰਗ ਸੈਂਟਰ ਹਾਲੇ ਖੋਲ੍ਹੇ ਨਹੀਂ ਜਾ ਸਕਦੇ ਹਨ। ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰਾਂ ਦੇ ਨਾਲ ਨਾਲ ਬਾਕੀ ਖੇਤਰਾਂ ਵਿਚ ਵੀ ਰੋਗਾਣੂ ਰੋਕਥਾਮ ਦਵਾਈਆਂ ਦਾ ਛਿੜਕਾਅ ਕਰਵਾਇਆ ਜਾਵੇਗਾ।