22.5 C
United Kingdom
Sunday, June 21, 2026

More

    ਪਾਕਿਸਤਾਨ ਵਿੱਚ ਉੱਠਿਆ ਗੁੰਮ ਹੋਏ ਪੱਤਰਕਾਰ ਦਾ ਮਾਮਲਾ।

    ਇਸਲਾਮਾਬਾਦ

    ਮਤੀਉੱਲਾਹ ਜਾਨ

    ਪਾਕਿਸਤਾਨ ਵਿੱਚ ਪਿਛਲੇ ਦਿਨੀਂ ਗੁੰਮ ਹੋਏ ਇੱਕ ਪੱਤਰਕਾਰ ਦੇ ਗੁੰਮ ਹੋਣ ਦਾ ਮੁੱਦਾ ਮਨੁੱਖੀ ਅਧਿਕਾਰ ਸਮੂਹਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਠਾਇਆ ਹੈ। ਅਗਵਾ ਕੀਤੇ ਗਏ ਪੱਤਰਕਾਰ ਮਤੀਉੱਲਾਹ ਜਾਨ ਦੇ ਛੋਟੇ ਭਰਾ ਸ਼ਾਹਿਦ ਅਕਬਰ ਅੱਬਾਸੀ ਨੇ ਇੱਕ ਟੈਲੀਫ਼ੋਨ ਇੰਟਰਵਿਊ ਵਿੱਚ ਦੱਸਿਆ ਕਿ ਤਿੰਨ ਵਾਹਨਾਂ ਵਿੱਚ ਘੱਟੋ ਘੱਟ 10 ਹਥਿਆਰਬੰਦ ਵਿਅਕਤੀਆਂ ਨੇ ਮਤੀਉੱਲਾਹ ਜਾਨ ਨੂੰ ਮੰਗਲਵਾਰ ਨੂੰ ਰਾਜਧਾਨੀ ਇਸਲਾਮਾਬਾਦ ਵਿੱਚ ਉਸ ਸਮੇਂ ਉਠਾ ਲਿਆ ਜਦ ਉਹ ਸਕੂਲ ਵਿੱਚੋਂ ਆਪਣੀ ਘਰਵਾਲੀ ਨੂੰ ਲੈਣ ਲਈ ਆਇਆ ਸੀ। ਇੱਕ ਟਵੀਟ ਵਿੱਚ, ਪਾਕਿਸਤਾਨ ਦੇ ਸੁਤੰਤਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੰਗ ਕੀਤੀ ਕਿ “ਸਰਕਾਰ ਤੁਰੰਤ ਪੱਤਰਕਾਰ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਵੇ।” ਜਿਕਰਯੋਗ ਹੈ ਕਿ ਪੱਤਰਕਾਰ ਅਤੇ ਮਨੁੱਖੀ ਅਧਿਕਾਰ ਸਮੂਹ, ਸੈਨਿਕ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦੇ ਤਿੱਖੇ ਆਲੋਚਕ ਰਹੇ ਹਨ। ਇਸ ਸੰਬੰਧ ਵਿੱਚ ਮੀਡੀਆ ਹਾਊਸਾਂ ਅਤੇ ਟੈਲੀਵਿਜ਼ਨ ਨਿਊਜ਼ ਚੈਨਲਾਂ ਨੂੰ ਫੌਜ ਦੀ ਅਲੋਚਨਾ ਵਾਲੀਆਂ ਖਬਰਾਂ ਬਾਰੇ ਵੀ ਖ਼ਬਰਦਾਰ ਕੀਤਾ ਗਿਆ ਸੀ, ਜਿਸ ਵਿੱਚ ਖ਼ਾਸਕਰ ਪਸ਼ਤੂਨ ਤਹਿਫੂਜ਼ (ਪ੍ਰੋਟੈਕਸ਼ਨ) ਅੰਦੋਲਨ ਵਜੋਂ ਜਾਣੇ ਜਾਂਦੇ ਇੱਕ ਪਸ਼ਤੂਨ ਅਧਿਕਾਰ ਸਮੂਹ ਦੀਆਂ ਗਤੀਵਿਧੀਆਂ ਸਨ ਜੋ ਕਬਾਇਲੀ ਖੇਤਰਾਂ ਵਿੱਚ ਫੌਜ ਉੱਤੇ ਦੁਰਵਿਵਹਾਰ ਦੇ ਦੋਸ਼ ਲਗਾਉਂਦੇ ਹਨ। ਮਤੀਉੱਲਾਹ ਜਾਨ ਦੇਸ਼ ਦੀਆਂ ਸ਼ਕਤੀਸ਼ਾਲੀ ਸੰਸਥਾਵਾਂ, ਜਿਨ੍ਹਾਂ ਵਿਚ ਇਸ ਦੀਆਂ ਫੌਜਾਂ ਵੀ ਸ਼ਾਮਲ ਹਨ, ਦੀ ਸਖਤ ਅਲੋਚਨਾ ਕਰਨ ਲਈ ਮਸ਼ਹੂਰ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!