13.7 C
United Kingdom
Monday, June 22, 2026

More

    ਆਂਗਣਵਾੜੀ ਮੁਲਾਜਮਾਂ ਦੀਆਂ ਮੰਗਾਂ ਨੂੰ ਲੈਕੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ

    ਅਸ਼ੋਕ ਵਰਮਾ
    ਬਠਿੰਡਾ,30ਜੁਲਾਈ। ਪੰਜਾਬ ਦੀਆਂ ਲਗਭਗ 54 ਹਜਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਵੱਖ-ਵੱਖ ਯੂਨੀਅਨਾਂ ਦੀਆਂ ਆਗੂਆਂ ਨੇ ਅੱਜ ਇੱਕ ਮੀਟਿੰਗ ਵੀਡੀਓ ਐਪ ਰਾਹੀਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਪ੍ਰਮੁੱਖ ਸਕੱਤਰ ਮੈਡਮ ਰਾਜੀ ਸ੍ਰੀ ਵਾਸਤਵਾ ਨਾਲ ਕੀਤੀ । ਇਸ ਮੌਕੇ ਵਿਭਾਗ ਦੇ ਡਾਇਰੈਕਟਰ ਦੀਪਵ ਲਾਕਰਾ ਤੇ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਵੀ ਮੌਜੂਦ ਸਨ । ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ  ਯੂਨੀਅਨ ਦੀ ਮੰਗ ਹੈ ਕਿ ਵਰਕਰਾਂ ਤੇ ਹੈਲਪਰਾਂ ਨੂੰ ਪੰਜਾਬ ਸਰਕਾਰ ਅਕਤੂਬਰ 2018 ਤੋਂ  ਕੱਟੇ ਹੋਏ ਪੈਸੇ ਤਰੁੰਤ ਦੇਵੇ , ਪਿਛਲੇ ਦੋ ਸਾਲਾਂ ਤੋਂ ਰੋਕੇ ਹੋਏ ਪੋਸਣ ਅਭਿਆਨ  ਦੇ ਪੈਸੇ ਅਤੇ ਪ੍ਰਧਾਨ ਮੰਤਰੀ ਮਾਤਰਤਵ ਯੋਜਨਾ ਦੇ ਪੈਸੇ ਰਲੀਜ ਕੀਤੇ ਜਾਣ । ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ । ਲਗਭਗ 200 ਕਰੈੱਚ ਵਰਕਰਾਂ ਨੂੰ ਦੋ ਸਾਲ ਤੋਂ ਤਨਖਾਹਾਂ ਨਹੀਂ ਮਿਲੀਆਂ । ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇ 8 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ । ਸਰਕਲ ਮੀਟਿੰਗਾਂ ਕਰਨ ਲਈ ਟੀ ਏ ਡੀ ਏ ਦੇ ਪੈਸੇ ਵਧਾਏ ਜਾਣ । ਬਾਲਣ ਦੇ ਪੈਸੇ 40, ਪੈਸਿਆਂ ਤੋਂ ਵਧਾ ਕੇ ਇੱਕ ਰੁਪਈਆ ਕੀਤਾ ਜਾਵੇ । ਵਰਕਰਾਂ ਤੇ ਹੈਲਪਰਾਂ ਦਾ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਵੇ । ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਮੈਡਮ ਰਾਜੀ ਸ੍ਰੀ ਵਾਸਤਵਾ ਨੇ ਭਰੋਸਾ ਦਿਵਾਇਆ ਕਿ ਕੱਟੇ ਹੋਏ ਪੈਸੇ ਜਲਦੀ ਮਿਲ ਜਾਣਗੇ ਤੇ ਫਾਈਲ ਵਿੱਤ ਵਿਭਾਗ ਦੇ ਕੋਲ ਪਈ ਹੈ । ਖਾਲੀ ਪਈਆਂ ਵਰਕਰਾਂ ਤੇ ਹੈਲਪਰਾਂ ਦੀਆਂ ਅਸਾਮੀਆਂ ਜਲਦੀ ਭਰ ਦਿਤੀਆਂ ਜਾਣਗੀਆਂ । ਕਰੈੱਚ ਵਰਕਰਾਂ ਦੀ ਤਨਖਾਹ ਲਈ ਕੇਂਦਰ ਸਰਕਾਰ ਨੇ ਮਨਜੂਰੀ ਦੇ ਦਿੱਤੀ ਹੈ ਤੇ ਐਨ ਜੀ ਓ ਵਾਲੀਆਂ ਵਰਕਰਾਂ ਤੇ ਹੈਲਪਰਾਂ ਦੇ ਬਿੱਲ ਲੱਗ ਗਏ ਹਨ । ਤਨਖਾਹਾਂ ਛੇਤੀ ਮਿਲ ਜਾਣਗੀਆਂ ।  ਪ੍ਰਧਾਨ ਮੰਤਰੀ ਮਾਤਰਤਵ ਯੋਜਨਾ ਦੇ ਪੈਸੇ ਆ ਗਏ ਹਨ ਤੇ ਛੇਤੀ ਮਿਲ ਜਾਣਗੇ । ਟੀ ਏ ਡੀ ਏ ਅਤੇ ਬਾਲਣ ਦੇ ਪੈਸਿਆਂ ਬਾਰੇ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ । ਜਦੋਂ ਕਿ 50 ਲੱਖ ਰੁਪਏ ਦੇ ਬੀਮੇ ਬਾਰੇ ਕੇਂਦਰ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ । 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!