15.3 C
United Kingdom
Monday, June 22, 2026

More

    ਸਰਕਾਰੀ ਸਕੂਲਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਲੈ ਕੇ ਪੰਜਾਬ ਭਰ ‘ਚ ਵੱਜੇ ਜਿੱਤ ਦੇ ਢੋਲ

    ਵਿਦੇਸ਼ਾਂ ਚੋਂ ਵੀ ਆ ਰਹੇ ਨੇ ਮਾਣ ਸਨਮਾਨ
    ਅਸ਼ੋਕ ਵਰਮਾ

    ਮਾਨਸਾ 30 ਜੁਲਾਈ : ਸਰਕਾਰੀ ਸਕੂਲਾਂ ਦੇ ਆਏ ਸ਼ਾਨਦਾਰ ਨਤੀਜਿਆਂ ਕਾਰਨ ਪੰਜਾਬ ਭਰ ਵਿੱਚ ਜਿੱਤ ਦੇ ਢੋਲ ਵੱਜ ਰਹੇ ਨੇ,ਹਰ ਕੋਈ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਦੀ ਹਾਮੀ ਭਰ ਰਿਹਾ ਹੈ।ਡਿਪਟੀ ਕਮਿਸ਼ਨਰਾਂ ,ਸਿੱਖਿਆ ਅਧਿਕਾਰੀਆਂ,  ਪੰਚਾਇਤਾਂ ਅਤੇ ਵੱਖ ਵੱਖ ਸੰਸਥਾਵਾਂ ਵੱਲ੍ਹੋਂ ਹੋਣਹਾਰ ਵਿਦਿਆਰਥੀਆਂ ਦੇ ਘਰ ਘਰ ਜਾਕੇ ਸਨਮਾਨ ਹੋ ਰਹੇ ਨੇ,ਮਾਪੇ ਮਾਣ ਮਹਿਸੂਸ ਕਰ ਰਹੇ ਹਨ ਕਿ ਸਿੱਖਿਆ ਵਿਭਾਗ ਦੀ ਸਮਾਰਟ ਸਿੱਖਿਆ ਨੀਤੀ ਅਤੇ ਅਧਿਆਪਕਾਂ ਵੱਲ੍ਹੋਂ ਮਿਸ਼ਨ ਸਤ ਪ੍ਰਤੀਸ਼ਤ ਤਹਿਤ ਕੀਤੀ ਮਿਹਨਤ ਰੰਗ ਲਿਆਈ ਹੈ।
                         ਵਿਦੇਸ਼ਾਂ ਚੋਂ ਵੀ ਵਿਦਿਆਰਥੀਆਂ ਦੇ ਮਾਣ ਸਨਮਾਨ ਦਾ ਹੇਜ਼ ਜਾਗਿਆ ਹੈ।ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦੇ ਸਰਕਾਰੀ ਗਰਲਜ਼ ਸਕੂਲ ਦੀਆਂ ਹੋਣਹਾਰ ਧੀਆਂ ਲਈ ਵਿਦੇਸ਼ ਰਹਿੰਦੇ ਪਿੰਡ ਵਾਸੀ ਕੁਲਦੀਪ ਸਿੰਘ ਵਾਲੀਆ ਅਤੇ ਰਾਜਵੀਰ ਕੌਰ ਵਾਲੀਆਂ ਵੱਲ੍ਹੋਂ 1100 -1100 ਰੁਪਏ ਦੇਕੇ ਸਨਮਾਨ ਕੀਤਾ ਗਿਆ। ਹੋਣਹਾਰ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਨੂੰ ਲੈਕੇ ਸਕੂਲ ਪਿ੍ਰੰਸੀਪਲ ਸੁਰਿੰਦਰ ਪਾਲ ਚੰਨੀ ਬਾਗੋਬਾਗ ਹਨ ਕਿ ਉਨ੍ਹਾਂ ਦੀਆਂ ਹੋਣਹਾਰ ਬੱਚੀਆਂ ਨੇ ਘਰਾਂ ਦੀਆਂ ਔਖੇਂ ਹਲਾਤਾਂ ਦੇ ਬਾਵਜੂਦ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪਾਇਆ ਹੈ, ਜਿਸ ਦੀ ਵਿਦੇਸ਼ ਚ ਵੀ ਧੁੰਮ ਪੈ ਗਈ।
    ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਇਸ ਵਾਰ ਪੰਜਾਬ ਭਰ ਚ ਅਨੇਕਾਂ ਸਕੂਲਾਂ ਵਿੱਚ ਆਏ ਸੌ ਫੀਸਦੀ ਨਤੀਜਿਆਂ ਕਾਰਨ ਵੱਖਰੀ ਤਰ੍ਹਾਂ ਦਾ ਮਹੋਲ ਹੈ। ਦੂਜੇ ਬੰਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤ 94.32 ਅਤੇ ਜ਼ਿਲ੍ਹੇ ਦੀ ਰਿਕਾਰਡ ਪ੍ਰਤੀਸ਼ਤ ਨੇ ਅਧਿਆਪਕਾਂ ਦੇ ਹੋਸਲੇ ਵਧਾਏ ਹਨ ਅਤੇ ਮਾਪਿਆਂ ਦਾ ਸਰਕਾਰੀ ਸਕੂਲਾਂ ਪ੍ਰਤੀ ਹੋਰ ਭਰੋਸਾ ਵਧਿਆ ਹੈ।
          ਉਨ੍ਹਾਂ ਦੱਸਿਆ ਕਿ ਸਿੱਖਿਆ ਬੋਰਡ ਵੱਲ੍ਹੋਂ ਜਾਰੀ ਕੀਤੇ ਗਏ ਸਰਕਾਰੀ ਸਕੂਲਾਂ ਦੇ ਵੱਖਰੇ ਨਤੀਜੇ ਕਾਰਨ ਜ਼ਿਲ੍ਹਾਵਾਰ ਨਤੀਜਿਆਂ ਚ ਫਰਕ ਪਿਆ ਹੈ,ਪਹਿਲਾ ਇਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਸਾਂਝੇ ਰੂਪ ਵਿੱਚ ਜਾਰੀ ਕੀਤਾ ਗਿਆ ਸੀ। ਸਰਕਾਰੀ ਸਕੂਲਾਂ ਦੇ ਐਲਾਨੀ ਪ੍ਰਤੀਸ਼ਤ ਦੇ ਹਿਸਾਬ ਨਾਲ ਹੁਣ ਕਪੂਰਥਲਾ 98.84 ,ਗੁਰਦਾਸਪੁਰ 98.36, ਫਿਰੋਜ਼ਪੁਰ 98.15, ਬਠਿੰਡਾ 98.04,ਜਲੰਧਰ 97.86, ਫਰੀਦਕੋਟ 97.84,ਰੂਪਨਗਰ 97.69,ਐੱਸ ਏ ਐਂਸ ਨਗਰ 97.68,ਅੰਮਿ੍ਰਤਸਰ 97.47,ਪਟਿਆਲਾ 97.33,ਐੱਸ ਬੀ ਐੱਸ ਨਗਰ 97.11,ਹੁਸ਼ਿਆਰਪੁਰ 97.07, ਸ੍ਰੀ ਮੁਕਤਸਰ ਸਾਹਿਬ 96.67,ਲੁਧਿਆਣਾ 96.61,ਫਤਿਹਗੜ੍ਹ 96.51,ਬਰਨਾਲਾ 96.41,ਮਾਨਸਾ 96.30,ਫਾਜਿਲਕਾ 96.14,ਮੋਗਾ 95.73,ਪਠਾਨਕੋਟ 95.60,ਤਰਨਤਾਰਨ 95.25 ਅਤੇ ਸੰਗਰੂਰ ਦੀ 94.73 ਪ੍ਰਤੀਸ਼ਤ ਪਾਸ ਪ੍ਰਤੀਸ਼ਤ ਰਹੀ।
    ਰਾਜ ਦੇ 1180 ਸਰਕਾਰੀ ਸਕੂਲ ਅਜਿਹੇ ਹਨ,ਜਿਨ੍ਹਾਂ ਦਾ ਨਤੀਜਾ 100 ਫੀਸਦੀ ਰਿਹਾ।
    ਉਧਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਡਿਪਟੀ ਡੀਈਓ ਜਗਰੂਪ ਭਾਰਤੀ, ਜ਼ਿਲ੍ਹਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ ਦੀ ਅਗਵਾਈ ਚ ਆਲਮਪੁਰ ਮੰਦਰਾਂ, ਬਾਜੇਵਾਲਾ, ਗਰਲਜ਼ ਸਕੂਲ ਬੁਢਲਾਡਾ, ਕਰੰਡੀ ਅਤੇ ਹੋਰਨਾਂ ਸਕੂਲਾਂ ਅਤੇ ਘਰਾਂ ਚ ਜਾਕੇ ਬੱਚਿਆਂ ਦੀ ਹੋਸਲਾ ਅਫਜਾਈ ਕੀਤੀ। ਇਸ ਤੋਂ ਪਹਿਲਾ ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰਪਾਲ ਸਿੰਘ ਅਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਵੱਲ੍ਹੋ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਸਰਕਾਰੀ ਸਕੂਲਾਂ  ਦੇ ਅਧਿਆਪਕਾਂ ਦੀ ਮਿਹਨਤ ਨੂੰ ਸਲਾਮ ਕਰ ਰਹੇ ਹਨ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!