19.8 C
United Kingdom
Sunday, September 6, 2026

More

    ਨਿੱਜੀ ਸਕੂਲਾਂ ਦੇ ਆਧਿਆਪਕ ਹੁਣ ਹੋਰ ਸੋਸ਼ਣ ਬਰਦਾਸ਼ਤ ਨਹੀਂ ਕਰਨਗੇ -ਜਸਪਾਲ ਸਿੰਘ ਅਲਮਸਤ

    ਮਹਿਲ ਕਲਾਂ 29  ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ )

    ਪੰਜਾਬ ਦੇ ਵਿੱਚ ਨਿੱਜੀ ਸਕੂਲਾਂ ਵਿੱਚ ਬਤੌਰ ਅਧਿਕਾਰਕ ਅਪਣੀਆਂ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਨਾਲ ਬਹੁਤ ਧੱਕਾ ਹੋ ਰਿਹਾ ਹੈ। ਅਧਿਆਪਕਾਂ ਨੂੰ ਕਾਨੂੰਨ ਮੁਤਾਬਿਕ   ਤਨਖਾਹਾਂ ਨਹੀਂ ਮਿਲ ਰਹੀਆਂ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜਸਪਾਲ ਸਿੰਘ ਅਲਮਸਤ ਨੇ ਕਿਹਾ ਕਿ ਕੋਰੋਨ  ਮਾਹਾਮਾਰੀ ਦੌਰਾਨ ਬੇਸ਼ੱਕ ਸਰਕਾਰ ਨੇ ਨਿੱਜੀ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਸਨ ਕਿ ਕਿਸੇ ਵੀ ਅਧਿਆਪਕ ਦੀ ਤਨਖਾਹ ਰੋਕੀ ਨਾ ਜਾਵੇ। ਪਰ ਇਸ ਦੇ ਉਟ ਕਈ ਨਿੱਜੀ ਸਕੂਲਾਂ ਨੇ ਬੱਚਿਆਂ ਦੇ ਮਾਂ ਪਿਓ ਵਲੋਂ ਫੀਸਾਂ ਉਗਾਹ ਲਈਆਂ ਹਨ ਪਰ ਅਧਿਆਪਕਾਂ ਨੂੰ ਉਹਨਾਂ ਦਾ ਬਣਦਾ ਮਿਹਨਤਾਨਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਤੋਂ ਬਿੰਨਾ ਵੀ ਨਿੱਜੀ ਸਕੂਲਾਂ ਦੀ ਮੈਨੇਜਮੈਂਟ ਅਧਿਆਪਕਾਂ ਨਾਲ ਕਈ ਥਾਵੇਂ ਧੱਕਾ ਕਰਦੀ ਹੈ। ਬਿੰਨਾ ਨੋਟਿਸ ਦਿੱਤੇ ਹੀ ਅਧਿਆਪਕਾਂ ਨੂੰ ਸਕੂਲ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ।   ਜਸਪਾਲ ਸਿੰਘ ਨੇ ਗੱਲ ਕਰਦਿਆਂ ਦੱਸਿਆ ਕਿ ਕਈ ਅਧਿਆਪਕਾਂ ਦੇ ਖਾਤੇ ਵਿੱਚ ਤਨਖਾਹ ਸਰਕਾਰੀ ਹਦਾਇਤਾਂ ਅਨੁਸਾਰ ਪਾ ਦਿੱਤੀ ਜਾਂਦੀ ਹੈ ਪਰ ਦੂਜੇ ਹੀ ਦਿਨ ਉਹਨਾਂ ਕੋਲੋ ਅੱਧੀ ਤੋਂ ਵੱਧ ਤਨਖਾਹ ਵਾਪਸ ਲੈ ਲਈ ਜਾਂਦੀ ਹੈ। ਉਹਨਾਂ ਕਿਹਾ ਕਿ ਪ੍ਰਾਈਵੇਟ ਅਧਿਆਪਕਾਂ ਬਾਰੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਜਾਂ ਸਿਆਸੀ ਪਾਰਟੀ ਨੇ ਨਹੀਂ ਸੋਚਿਆ ਪਰ ਉਹ ਹੁਣ ਇਹ ਧੱਕਾ ਹੋਰ ਨਾਂ ਬਰਦਾਸ਼ਤ ਕਰਦੇ ਹੋਏ ਹੀ ਪੰਜਾਬ  ਪ੍ਰਾਈਵੇਟ ਟੀਚਰਜ਼ ਫਰੰਟ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਸੂਬੇ ਭਰ ਦੇ ਨਿੱਜੀ ਸਕੂਲਾਂ ਦੇ ਅਧਿਆਪਕ ਸ਼ਾਮਲ ਹਨ। ਜਿੰਨਾ ਦੀ ਪਲੇਠੀ ਮੀਟਿੰਗ ਬਰਨਾਲਾ ਜਿਲ੍ਹੇ ਵਿੱਚ ਜਲਦ ਹੋਣ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!