15.3 C
United Kingdom
Friday, July 3, 2026

More

    ਮਾਨਸਾ ਪੁਲਿਸ ਨੇ ਦਬੋਚਿਆ 7 ਮੈਂਬਰੀ ਖਤਰਨਾਕ ਲੁਟੇਰਾ ਗਿਰੋਹ

    ਅਸ਼ੋਕ ਵਰਮਾ
    ਮਾਨਸਾ,28 ਜੁਲਾਈ। ਮਾਨਸਾ ਪੁਲਿਸ ਨੇ ਅਪਰਾਧੀਆਂ ਖਿਲਾਫ ਆਪਣੀ ਮੁਹਿੰਮ ਜਾਰੀ ਰੱਖਦਿਆਂ ਇੱਥ ਹੋਰ ਅੰਤਰਰਾਜੀ ਖਤਰਨਾਕ ਲੁਟੇਰਾ ਗਿਰੋਹ ਦੇ ਸੱਤ ਮੈਂਬਰਾਂ ਨੂੰ ਕਾਬੂ ਕੀਤਾ ਹੈ ਜੋਕਿ ਬਾਬਾ ਜੋਗੀਪੀਰ ਦੀ ਝਿੜੀ ਲਾਗੇ ਬੇਆਬਾਦ ਜਗਾ ’ਚ ਪਿੰਡ ਰੱਲਾ ਕੋਲ ਲੁੱਟ-ਖੋਹ ਜਾਂ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰ ਰਹੇ ਸਨ। ਪੁਲਿਸ ਦੇ ਵਹੀ ਖਾਤਿਆਂ ਅਨੁਸਾਰ ਇਸ ਗਿਰੋਹ ਦੇ ਮੈਂਬਰ ਪਿਛਲੇ 20-11 ਵਰਿਆਂ ਤੋਂ ਸਰਗਰਮ ਸਨ। ਪੁਲਿਸ ਅਨੁਸਾਰ ਮੁਲਾਜਮਾਂ ਖਿਲਾਫ ਪੰਜਾਬ ਤੇ ਹਰਿਆਣਾ ’ਚ 16 ਦੇ ਕਰੀਬ ਮੁਕੱਦਮੇ ਦਰਜ ਹਨ।ਐਸਐਸਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਗਿ੍ਰਫਤਾਰ ਲੁਟੇਰਿਆਂ ਤੋਂ 32 ਬੋਰ ਦਾ ਰਿਵਾਲਵਰ ਤੇ ਤਿੰਨ ਰੌਂਦ, ਲੋਹੇ ਦੀਆਂ ਦੋ ਰਾਡਾਂ, ਨਲਕੇ ਦੀ ਹੱਥੀ, 2 ਕਾਪੇ,ਇੱਕ ਟਕੂਆ, ਇੱਕ ਸਵਿਫਟ ਕਾਰ 2 ਮੋਟਰਸਾਈਕਲ ਬਰਾਮਦ ਕੀਤੇ ਹਨ। ਉਨਾਂ ਦੱਸਿਆ ਕਿ ਇਹ ਸਫਲਤਾ ਸੀ.ਆਈ.ਏ. ਸਟਾਫ ਮਾਨਸਾ ਨੂੰ ਗਸ਼ਤ ਦੌਰਾਨ ਮਿਲੀ ਹੈ ਜੋ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗਿਰੋਹ ਲੁਟ ਮਾਰ ਕਰਨ ਦੀ ਤਿਆਰੀ ਕਰ ਰਿਹਾ ਹੈ ਚਿਸ ਪਿੱਛੋਂ  ਸੀਆਈਏ ਸਟਾਫ ਮਾਨਸਾ ਨੇ ਛਾਪਾ ਮਾਰਿਆ ਸੀ।
                   ਇਸ ਛਾਪੇ ਦੌਰਾਨ ਅੰਤਰਰਾਜੀ ਗਿਰੋਹ ਨਾਲ ਸਬੰਧਤ ਮਨਜੀਤ ਸਿੰਘ ਮਿੰਟੂ  ਉਰਫ ਬਾਬਾ ਪੁੱਤਰ ਗੁਰਬਖਸ਼ ਸਿੰਘ ਵਾਸੀ ਮੋਗਾ, ਮੁਰਾਰੀ ਲਾਲ ਉਰਫ ਬਿੱਲੂ ਪੁੱਤਰ ਪਿ੍ਰਥਵੀ ਸਿੰਘ ਵਾਸੀ ਕਾਬਰੇਲ ਜਿਲਾ ਹਿਸਾਰ (ਹਰਿਆਣਾ), ਸੰਜੂ ਪੁੱਤਰ ਕਰਮਵੀਰ ਸਿੰਘ ਵਾਸੀ ਸਲੇਮਗੜ (ਹਰਿਆਣਾ), ਧਰਮਾ ਪੁੱਤਰ  ਵਿਰਸਾ ਸਿੰਘ ਵਾਸੀ ਚੱਕ ਪੰਨੀ ਵਾਲਾ ਜਿਲਾ ਫਾਜਿਲਕਾ, ਰੌਸ਼ਨ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਆਸਲ ਜਿਲਾ ਤਰਨਤਾਰਨ, ਸਰਦੂਲ ਸਿੰਘ ਉਰਫ ਸੂਲਾ ਪੁੱਤਰ ਦਲੀਪ ਸਿੰਘ ਵਾਸੀ ਰੱਤੀਆਂ ਜਿਲਾ ਮੋਗਾ ਅਤੇ ਗੁਰਮੀਤ ਸਿੰਘ ਉਰਫ ਘੋਗੀ ਪੁੱਤਰ ਗੁਰਮੇਲ ਸਿੰਘ ਗਾਸੀ ਖੋਸਾ ਕੋਟਲਾ ਜਿਲਾ ਮੋਗਾ ਨੂੰ ਕਾਬੂ  ਕਰ ਲਿਆ। ਉਨਾਂ ਦੱਸਿਆ ਕਿ ਇਸ ਸਬੰਧ ’ਚ ਥਾਣਾ ਜੋਗਾ ਵਿਖੇ ਧਾਰਾ 399,402 ਅਤੇ 25/54/59 ਅਸਲਾ ਐਕਟ ਤਹਿਤ ਦਰਜ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜਮਾਂ ਨੇ ਪਿਛਲੇ ਦਿਨੀਂ ਥਾਣਾ ਭੀਖੀ ਦੇ  ਇਲਾਕੇ ’ਚ 10 ਲੱਖ ਰੁਪਏ ਲੁੱਟਣ ਦੀ ਵਾਰਦਾਤ ਕਬੂਲੀ ਹੈ ਜਿਸ ਚੋਂ ਢਾਈ ਲੱਖ ਰੁਪਏ ਵੀ ਮਿਲੇ ਹਨ। ਉਨਾਂ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਲਿਆ ਜਾ ਰਿਹਾ ਹੈ ਜਿਸ ਉਪਰੰਤ ਡੂੰਘਾਈ ਨਾਲ ਹੋਰ ਵਾਰਦਾਤਾਂ ਆਦਿ ਬਾਰੇ ਪੁੱਛ ਪੜਤਾਲ ਕੀਤੀ ਜਾਏਗੀ।          
                   ਮੁਲਜਮਾਂ ਦਾ ਅਪਰਾਧਿਕ ਰਿਕਾਰਡ
    ਮਾਨਸਾ ਪੁਲਿਸ ਅਨੁਸਾਰ ਮਨਜੀਤ ਸਿੰਘ ਮਿੰਟੂ ਖਿਲਾਫ ਸਾਲ-2014 ਵਿੱਚ ਧਾਰਾ ਥਾਣਾ ਸਿਟੀ-1 ਮੋਗਾ,  ਸਾਲ-2015 ਵਿੱਚ ਧਾਰਾ 379,411 ਤਹਿਤ ਥਾਣਾ ਸਿਟੀ ਬਰਨਾਲਾ  ਤੇ ਧਾਰਾ 382 ਹਿੰ:ਦੰ: ਥਾਣਾ ਸਦਰ ਫਿਰੋਜਪੁਰ  , ਸਾਲ-2016 ਵਿੱਚ ਧਾਰਾ 420,384 , ਸਾਲ-2016 ਆਬਕਾਰੀ ਐਕਟ ਅਤੇ  ਸਾਲ-2019 ਵਿੱਚ ਧਾਰਾ 229ਏ. ਥਾਣਾ ਸਿਟੀ-1 ਮੋਗਾ ’ਚ ਦਰਜ ਹਨ। ਇਸ ਤਰਾਂ ਹੀ ਮੁਰਾਰੀ ਲਾਲ ਉਰਫ ਬਿੱਲੂ ਖਿਲਾਫ ਸਾਲ-2014 ਵਿੱਚ ਧਾਰਾ 379,411 ਥਾਣਾ ਆਦਮਪੁਰ ਅਤੇ ਸਾਲ-2018 ਵਿੱਚ ਧਾਰਾ 326,324,323 ਥਾਣਾ ਆਦਮਪੁਰ ’ਚ ਦਰਜ ਹਨ। ਸੰਜੂ ਖਿਲਾਫਸਾਲ2016 ’ਚ  ਧਾਰਾ 399 ,402,452 ਥਾਣਾ ਮੰਡੀ ਆਦਮਪੁਰ, ਧਰਮਾ ਖਿਲਾਫ ਸਾਲ 2015 ’ਚ ਥਾਣਾ ਘੱਲ ਖੁਰਦ ’ਚ ਆਬਕਾਰੀ ਐਕਟ ਦਾ ਮਕੱਦਮਾ ਦਰਜ ਹੈ ਜਦੋਂਕਿ ਰੌਸ਼ਨ ਸਿੰਘ ਥਾਣਾ ਪੱਟੀ ’ਚ ਸਾਲ-2008 ਵਿੱਚ ਧਾਰਾ 379, ਸਾਲ 2017 ’ਚ ਧਾਰਾ 452,325 ਅਤੇ ਸਾਲ 2018 ’ਚ ਐਨਡੀਪੀਐਸ ਐਕਟ ਤੀਿਤ ਮੁਕੱਦਮੇ ਦਰਜ ਹਨ। ਸਰਦੂਲ ਸਿੰਘ ਖਿਲਾਫ ਥਾਣਾ ਘੱਲ ਕਲਾਂ ’ਚ  ਸਾਲ 2007,2009 ਤੇ 2012 ’ਚ ਐਨਡੀਪੀਐਸ ਐਕਟ ਤਹਿਤ ਮੂਕੱਦਮੇ ਦਰਜ ਹਨ ਜਦੋਂਕਿ ਗੁਰਮੀਤ ਸਿੰਘ ਉਰਫ ਘੋਗੀ ਦਾ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!