3.5 C
United Kingdom
Sunday, March 8, 2026

More

    “ਮਤਲਬੀ ਯਾਰ” ਗੀਤ ਨਾਲ ਚਰਚਾ ‘ਚ ਪ੍ਰਸਿੱਧ ਗਾਇਕ “ਅਸ਼ੋਕ ਗਿੱਲ”

    ਸਿੱਕੀ ਝੱਜੀ ਪਿੰਡ ਵਾਲਾ (ਇਟਲੀ)

    ਅੱਜ ਫਿਰ ਕਿਥੇ ਚੱਲੀ ਏ ਮੋਰਨੀ ਬਣਕੇ, ਗੋਰਾ ਗੋਰਾ, ਮੈਂ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਿਲਾਓ ਜਿਹੇ ਅਨੇਕਾਂ ਵਿਸ਼ਵ ਪ੍ਰਸਿੱਧ ਗੀਤ ਗਾਉਣ ਵਾਲਾ ਗਾਇਕ ਅਸ਼ੋਕ ਗਿੱਲ ਇੱਕ ਵਾਰ ਫਿਰ ਆਪਣੇ ਨਵੇਂ ਗੀਤ “ਮਤਲਬੀ ਯਾਰ” ਨਾਲ ਚਰਚਾ ਵਿੱਚ ਹੈ। ਇੰਗਲੈਂਡ ਕਨੇਡਾ ਯੂ ਅੈਸ ਏ ਅਤੇ ਹੋਰ ਬਹੁਤ ਸਾਰੇ ਮੁਲਕਾਂ ਚ ਆਪਣੀ ਗਾਇਕੀ ਦੇ ਜੌਹਰ ਦਿਖਾਉਣ ਵਾਲੇ ਅਸ਼ੋਕ ਦੇ ਗਾਏ ਗੀਤ ਅੱਜ ਕੱਲ੍ਹ ਬਾਲੀਵੁੱਡ ਇੰਡਸਟਰੀ ਵਿੱਚ ਵੀ ਚਲਦੇ ਹਨ। ਅਸ਼ੋਕ ਗਿੱਲ ਦੇ ਨਵੇਂ ਗੀਤ ਮਤਲਵੀ ਯਾਰ ਨੂੰ ਅੈਸ ਬੀ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ। ਗੀਤਕਾਰ ਅਤੇ ਪੇਸ਼ਕਾਰ ਨਿੱਕਾ ਢਿੱਲੋਂ ਵਲੋਂ ਕੀਤੇ ਗਏ ਇਸ ਪ੍ਰੋਜੈਕਟ ਨੂੰ ਸੰਗੀਤਕ ਧੁਨਾਂ ਚ ਅੈਸ ਵੀ ਰੰਧਾਵਾ ਨੇ ਬਹੁਤ ਹੀ ਵਧੀਆ ਢੰਗ ਨਾਲ ਸ਼ਿੰਗਾਰਿਆ ਹੈ। ਵੀਡੀਓ ਡਾਇਰੈਕਟਰ ਗੁਰਲਾਲ ਦੇ ਫਿਲਮਾਏ ਇਸ ਗੀਤ ਦੇ ਵੀਡੀਓ ਨੂੰ ਸਰੋਤੇ ਖੂਬ ਪਸੰਦ ਕਰ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!