18.3 C
United Kingdom
Thursday, June 25, 2026

More

    ਫਾਰਮਾਸਿਸਟ ਅਤੇ ਦਰਜਾ ਚਾਰ ਮੁਲਾਜ਼ਮਾਂ ਦਾ ਧਰਨਾ 39ਵੇਂ ਦਿਨ ‘ਚ ਸ਼ਾਮਲ

    ਅਸ਼ੋਕ ਵਰਮਾ
    ਬਠਿੰਡਾ,28 ਜੁਲਾਈ।ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਪਿਛਲੇ 15 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ, ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਪੰਜਾਬ ਭਰ ਚ ਜ਼ਿਲਾ ਪੱਧਰਾਂ ਤੇ  ਚੱਲ ਰਿਹਾ ਧਰਨਾ ਅੱਜ 39ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ। ਅੱਜ ਜ਼ਿਲਾ ਪ੍ਰੀਸ਼ਦ ਦਫਤਰ ਬਠਿੰਡਾ ਵਿਖੇ ਇਕੱਤਰ ਹੋਏ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਨਾਅਰੇਬਜੀ ਦੌਰਾਨ 31 ਜੁਲਾਈ ਨੂੰ ਕਾਦੀਆਂ ਵਿਖੇ ਪੰੰੰਚਾਇਤ ਮੰਤਰੀ ਦੇ ਘਿਰਾਓ ਦਾ ਐਲਾਨ ਕੀਤਾ। ਜ਼ਿਲਾ ਪ੍ਰਧਾਨ ਸੁਨੀਲ ਗਰਗ ਅਤੇ ਸਟੇਟ ਜਨਰਲ ਸਕੱਤਰ ਨਵਦੀਪ ਕੁਮਾਰ ਨੇ ਕਿਹਾ ਕੇ ਫਾਰਮਾਸਿਸਟ ਕੋਵਿਡ ਨਿਯਮਾਂ ਦੀ ਪਾਲਣਾ ਤਹਿਤ ਪਿਛਲੇ 39ਦਿਨਾਂ ਤੋਂ ਲਗਾਤਾਰ ਪੰਜਾਬ ਭਰ ਚ ਆਪਣੀ ਸਰਵਿਸ ਨੂੰ ਰੈਗੂਲਰ ਕਰਵਾਓਣ ਹਿੱਤ ਸੰਘਰਸ਼ ਕਰ ਰਹੇ ਹਨ ਪਰ ਗੂੰਗੀ ਬੋਲੀ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ ਜਿਸ ਕਰਕੇ।ੁਲਾਜ਼ਮਾਂ ਦਾ ਰੋਹ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ।
    ਉਨਾਂ ਕਿਹਾ ਕਿ ਇਸ ਕਰਕੇ ਸੂਬਾ ਕਮੇਟੀ ਵਲੋਂ ਲਏ ਗਏ ਫੈਸਲੇ  ਤਹਿਤ ਅਗਲੇ ਸ਼ੁੱਕਰਵਾਰ ਨੂੰ  ਸੂਬੇ ਭਰ ਦੇ ਫਾਰਮਾਸਿਸਟ ਅਤੇ ਦਰਜਾ ਚਾਰ ਮੁਲਾਜ਼ਮਾ ਆਪਣੇ ਪਰਿਵਾਰਾਂ ਸਮੇਤ  ਪੰਚਾਇਤ ਮੰਤਰੀ ਦੀ ਰਿਹਾਇਸ਼ ਕਾਦੀਆਂ ਗੁਰਦਾਸਪੁਰ ਵੱਲ ਨੂੰ ਕੂਚ ਕਰਨਗੇ।  ਇਸ ਮੌਕੇ ਬਾਜਵਾ ਦੀ ਕੋਠੀ ਦਾ ਘਿਰਾਓ ਕਰਨ ਉਪਰੰਤ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ । ਜਥੇਬੰਦੀ ਦਾ ਕਹਿਣਾ ਹੈ ਕੇ ਜੇਕਰ ਇਸ ਦਿਨ ਪੁਲਿਸ ਪ੍ਰਸਾਸ਼ਨ ਵਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹਜਾਰਾਂ ਦੀ ਗਿਣਤੀ ਵਿਚ ਮੁਲਜ਼ਮਾਂ ਵਲੋਂ ਸਮੂਹਿਕ ਗਿਰਫਤਾਰੀਆਂ ਦੇਕੇ ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜੋ ਕੀ ਮੰਗਾਂ ਮੰਨੇ ਜਾਣ ਨੋਟੀਫਿਕੇਸ਼ਨ ਹੋਣ  ਤੱਕ ਜਾਰੀ ਰਹੇਗਾ । ਉਹਨਾਂ ਕਿਹਾ ਕੇ ਹੁਣ ਪੰਚਾਇਤ ਮੰਤਰੀ ਅਤੇ ਸਰਕਾਰ ਦੇ ਲਾਰਿਆਂ ਨੂੰ ਹੋਰ ਬਰਦਾਸਤ ਨਹੀਂ ਕੀਤਾ ਜਾਵੇਗਾ ਕਿਉਂਕਿ ਲਗਾਤਰ 39 ਦਿਨਾਂ ਤੋਂ ਫਾਰਮਾਸਿਸਟਾਂ ਦੀ ਮੰਗ ਨੂੰ ਅਣਸੁਣਿਆ ਕਰਕੇ ਸਰਕਾਰ ਨੇ ਮੁਲਾਜ਼ਮਾਂ ਦੇ ਸਬਰ ਦਾ ਬੰਨ ਤੋੜ ਦਿੱਤਾ ਹੈ ।
                   ਉਨਾਂ ਕਿਹਾ ਕਿ ਫਾਰਮਾਸਿਸਟ ਨਿਯਮਾਂ ਅਨੁਸਾਰ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਭੁੱਖ ਹੜਤਾਲ ਤੇ ਬੈਠੇ ਹਨ।  ਜੇਕਰ ਇਸ ਮਹਾਮਾਰੀ ਦੌਰਾਨ ਪੈਨਡੇਮਿਕ ਹਾਲਤਾਂ ਵਿਚ ਸਰਕਾਰ ਫ਼ਰੰਟ ਲਾਈਨ ਤੇ ਸਿਹਤ ਸੇਵਾਵਾਂ ਦੇ ਰਹੇ ਅਮਲੇ ਦੀ ਬਾਂਹ ਨਹੀਂ ਫੜਦੀ ਤਾਂ ਫੇਰ ਸਰਕਾਰ ਨੀਅਤ ਵਿਚ ਖੋਟ ਹੈ । ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਫੇਰ ਵੀ ਮੰਗਾਂ ਲਾਗੂ ਨਾ ਕੀਤੀਆਂ ਤਾਂ ਨਾਲੋਂ ਨਾਲ  ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਜਥੇਬੰਦੀ ਦੁਆਰਾ ਪੰਜਾਬ ਭਰ ਚ ਕਾਂਗਰਸ ਦੇ ਵਜੀਰਾਂ ਅਤੇ  ਐਮ ਐਲ ਏ ਦੀਆਂ ਕੋਠੀਆਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ  ਜਿਸਦੀ ਜਿੰਮੇਵਾਰੀ ਪੰਚਾਇਤ ਵਿਭਾਗ  ਅਤੇ ਸਰਕਾਰ ਦੀ ਹੋਏਗੀ ।  ਅੱਜ ਦੇ ਧਰਨੇ ਵਿਚ ਫਾਰਮੇਸੀ ਅਫਸਰ ਭਾਰਤ ਭੂਸ਼ਨ, ਜਗਮੋਹਨ ਸ਼ਰਮਾ ,ਨਵਲੀਨ ਕੁਮਾਰ, ਕੁਲਵਿੰਦਰ ਸਿੰਘ, ਅਜੇ ਕੁਮਾਰ, ਨਵਦੀਪ ਕੁਮਾਰ, ਪ੍ਰਵੀਨ ਕੁਮਾਰ, ਦਵਿੰਦਰਪਾਲ ਸਿੰਘ, ਲਖਵਿੰਦਰ ਸਿੰਘ, ਇੰਦਰਜੀਤ ਕੁਮਾਰ, ਰਾਜ ਰਾਣੀ, ਨੀਲਮ ਸ਼ਰਮਾ, ਹਰਪ੍ਰੀਤ ਕੌਰ ਸਮੇਤ ਦਰਜਾ ਚਾਰ ਰਣਜੀਤ ਸਿੰਘ, ਪਰਮਜੀਤ ਕੌਰ ਅਤੇ ਅਮਰਜੀਤ ਕੌਰ ਹਾਜਰ ਸਨ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!