13.7 C
United Kingdom
Monday, June 22, 2026

More

    ਹਿੰਮਤਪੁਰਾ ‘ਚ ਚੋਰਾਂ ਦੀ ਦਹਿਸ਼ਤ, ਪ੍ਰਸਾਸ਼ਨ ਨੇ ਚੁੱਪ ਧਾਰੀ

    ਮੋਗਾ (ਮਿੰਟੂ ਖੁਰਮੀ)

    ਪਿੰਡ ਹਿੰਮਤਪੁਰਾ ਵਿੱਚ ਚੋਰੀ ਦੀਆਂ ਘਟਨਾਵਾਂ ਪਿਛਲੇ ਡੇਢ ਸਾਲ ਤੋਂ ਲਗਾਤਾਰ ਵਾਪਰਣ ਕਰਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਸਮੂਹ ਦੁਕਾਨਦਾਰਾਂ ਵਿੱਚ ਰੋਸ ਦਿਨ-ਬ-ਦਿਨ ਵੱਧ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਚੋਰਾਂ ਤੇ ਪਰਚਾ ਦਰਜ ਕਰਨ ਦੀ ਬਜਾਏ ਪੀੜਤ ਦੁਕਾਨਦਾਰਾਂ ਤੇ ਪਰਚਾ ਦਰਜ ਕਰਨ ਲਈ ਡਰਾ ਧਮਕਾ ਅਤੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਤਾਜ਼ੀ ਹੋਈ ਚੋਰੀ ਦੀ ਘਟਨਾ ਜੋ ਮਿਤੀ 19-20 /07/ 2020 ਦੀ ਰਾਤ ਨੂੰ ਵਾਪਰੀ ਹੈ ਇਸ ਘਟਨਾ ਵਿੱਚ ਚੋਰੀ ਹੋਵੇ ਸਾਮਾਨ ਦੇ ਬਿੱਲ ਅਤੇ ਹੋਰ ਕਾਗਜ਼ ਬਿਨਾਂ ਕਿਸੇ ਕਾਰਨ ਹੀ ਮੰਗੇ ਜਾ ਰਹੇ ਨੇ ਜਦਕਿ ਪੀੜਤ ਦੁਕਾਨਦਾਰ ਸਿਕਾਇਤ ਦਰਜ਼ ਕਰਵਾਉਣ ਸਮੇਂ ਹੀ ਚੋਰੀ ਹੋਏ ਪੁਰਾਣੇ ਸਾਮਾਨ ਦੇ ਜਿਨ੍ਹੇ ਬਿੱਲ ਜਾ ਕੋਈ ਹੋਰ ਦਸਤਾਵੇਜ਼ ਜੋ ਉਹਨਾਂ ਕੋਲ ਮੌਜੂਦ ਸੀ ਉਹ ਸ਼ਿਕਾਇਤ ਕਾਪੀ ਦੇ ਨਾਲ ਨੱਥੀ ਕਰ ਦਿੱਤੇ ਸੀ। ਪ੍ਰਸ਼ਾਸਨ ਨੇ ਇੱਥੋਂ ਤੱਕ ਆਖ ਦਿੱਤਾ ਜੋ ਚੋਰੀ ਸੰਬੰਧੀ ਤੁਸੀ ਸ਼ਿਕਾਇਤ ਦਰਜ ਕਰਵਾਈ ਹੈ ਉਹ ਸਹੀ ਨਹੀ ਹੈ ਇਸ ਕਰਕੇ ਤੁਹਾਡੇ ਖਿਲਾਫ ਕਾਰਵਾਈ ਕਰਾਂਗੇ। ਇਹਨਾਂ ਸਾਰੀਆ ਕਾਰਵਾਈ ਤੋਂ ਪਤਾ ਲੱਗਦਾ ਹੈ ਪ੍ਰਸ਼ਾਸਨ ਦੀ ਨੀਅਤ ਕਿੰਨੀ ਸਾਫ ਹੈ। ਸ਼ਰੇਆਮ ਚੋਰਾਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਚੋਰਾਂ ਖਿਲਾਫ ਮਾਮਲਾ ਦਰਜ ਕਰਨ ਲਈ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਕਿਉਂਕਿ ਚੋਰ ਸਿਆਸੀ ਸਹਿਪ੍ਰਸਤ ਹਨ ਇਸ ਲਈ ਪਰਚਾ ਦਰਜ ਕਰਨ ਦੀ ਬਜਾਏ ਲਾਰਿਆਂ ਨਾਲ ਡੰਗ ਟਪਾਇਆ ਜਾ ਰਿਹਾ ਹੈ।ਅੱਜ ਦੁਕਾਨਦਾਰ ਕਮੇਟੀ ਦਾ ਵਫ਼ਦ ਚੌਕੀ ਇੰਚਾਰਜ ਦੇ ਸੁਨੇਹੇ ਮੁਤਾਬਿਕ ਥਾਣਾ ਨਿਹਾਲ ਸਿੰਘ ਵਾਲਾ ਦੇ ਐਸ ਐਚ ਓ ਦੀ ਗੈਰ ਹਾਜ਼ਰੀ ਦੇ ਕਾਰਨ ਉਹਨਾਂ ਦੇ ਰੀਡਰ ਨੂੰ ਮਿਲਿਆ ਅਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਦੋਸ਼ੀਆਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ।ਕਮੇਟੀ ਮੈਂਬਰਾਂ ਨੇ ਕਿਹਾ ਕਿ ਜੇ ਪੁਲਿਸ ਪ੍ਰਸ਼ਾਸਨ ਨੇ ਚੋਰਾਂ ਖਿਲਾਫ ਪਰਚਾ ਦਰਜ ਨਾ ਕੀਤਾ ਅਤੇ‌ ਨਾ ਹੀ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਨੱਥੀ ਨਾ ਪਾਈ ਤਾਂ ਸਮੂਹ ਦੁਕਾਨਦਾਰ ਕਿਸਾਨ, ਮਜ਼ਦੂਰ, ਨੌਜਵਾਨ ਜੱਥੇਬੰਦੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸੇ ਸਮੇਂ ਕਮੇਟੀ ਕਨਵੀਨਰ ਵੈਦ ਪ੍ਰਕਾਸ਼,ਮੋਹਨ ਲਾਲ, ਗੁਰਪ੍ਰੀਤ ਸਿੰਘ,ਮੰਗਾ ਸਿੰਘ , ਗੁਰਮੁਖ ਸਿੰਘ, ਗੁਰਚਰਨ ਸਿੰਘ, ਰਾਮਲਾਲ, ਜਗਦੀਸ਼ ਚੰਦਰ,ਬੀਰਬਲ ਸਿੰਘ,ਜਗਦੇਵ ਸਿੰਘ ,ਪੱਪਾ, ਬੂਟਾ ਸਿੰਘ, ਮਿੰਟੂ, ਅਤੇ ਗੋਰੀ ਹੋਰ ਦੁਕਾਨਦਾਰ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!