4.2 C
United Kingdom
Saturday, March 7, 2026

More

    ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਮਾਸਕ ਤੇ ਸੈਨੇਟਾਈਜ਼ਰ ਵੰਡੇ ਗਏ

    ਮੋਗਾ, ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਕੁਲਦੀਪ ਗੋਹਲ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (295) ਦੇ ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ ਦੇ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਮਾਸਕ ਅਤੇ ਸਾਇਨਾਟਾਈਜ਼ਰ ਵੰਡਣ ਦਾ ਫੈਸਲਾ ਕੀਤਾ ਗਿਆ। ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ, ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਜਨਰਲ ਸਕੱਤਰ ਜਸਵਿੰਦਰ ਕਾਲਖ, ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਡਾਕਟਰ ਕੁਲਦੀਪ ਸਿੰਘ ਬਿਲਾਸਪੁਰ, ਸਲਾਹਕਾਰ ਡਾਕਟਰ ਬਲਵੀਰ ਸਿੰਘ ਲਾਂਡਰਾਂ ਵੱੱਲੋਂ ਮਹਾਨ ਦੇਸ਼ ਭਗਤ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਪੰਦਰਵਾੜਾ ਮਨਾਉਣ ਦਾ ਪ੍ਰਣ ਲਿਆ ਗਿਆ। ਇਸ ਦੌਰਾਨ ਅੱਜ ਮੋਗਾ ਜ਼ਿਲ੍ਹਾ ਦੇ ਨਿਹਾਲ ਸਿੰਘ ਵਾਲਾ ਵਿਖੇ ਐੱਚ ਐੱਸ ਓ ਪਲਵਿੰਦਰ ਸਿੰਘ, ਏ ਐੱਸ ਆਈ ਸਤਨਾਮ ਕੌਰ, ਏਐੱਸਆਈ ਗੁਰਪ੍ਰੀਤ ਸਿੰਘ, ਏ ਐੱਸ ਆਈ ਬਲਜਿੰਦਰ ਸਿੰਘ ,ਮੁਨਸ਼ੀ ਗੁਰਚਰਨ ਸਿੰਘ ਸਮਾਧ ਭਾਈ, ਹੌਲਦਾਰ ਗੱਗੂ ਧੂੜਕੋਟ ਤੇ ਪੁਲਸ ਪਾਰਟੀ ਦੀ ਮੌਜੂਦਗੀ ਵਿੱਚ (RM P) ਡਾਕਟਰਾਂ ਵੱਲੋਂ ਮਾਸਕ ਅਤੇ ਸੈਨੀਟਾਈਜ਼ਰ ਵੰਡੇ। ਗੁਰਮੁੱਖ ਸਿੰਘ ਜ਼ਿਲ੍ਹਾ ਪ੍ਰਧਾਨ ਡਾ ਪਰਗਟ ਸਿੰਘ ਜਨਰਲ ਸਕੱਤਰ ਨੇ ਕਿਹਾ ਕਿ ਅਸੀਂ ਨਿਹਾਲ ਸਿੰਘ ਵਾਲਾ ਦੇ ਮੇਨ ਚੌਕ ਵਿੱਚ, ਬੱਸ ਸਟੈਂਡ, ਧੂੜਕੋਟ ,ਚੌਕ ਪੱਤੋ ਹੀਰਾ ਸਿੰਘ ਚੌਕ ਵਿੱਚ ਮਾਸਕ ਵੰਡੇ। ਇਸ ਸਮੇਂ ਡਾ ਹਰਜਿੰਦਰ ਸਿੰਘ ,ਡਾ ਸਵਰਨਜੀਤ ਸਿੰਘ ਲੋਪੋ ,ਡਾ ਲਖਵਿੰਦਰ ਸਿੰਘ ਰਿੰਕੂ ਬੀੜ ਰਾਊਕੇ ,ਡਾ ਅਰਸ਼ਪ੍ਰੀਤ ਬੱਧਨੀ ,ਡਾਕਟਰ ਜਸਪ੍ਰੀਤ ਬੱਧਨੀ ,ਡਾਕਟਰ ਗੋਰਾ ਸਿੰਘ ਖੋਟੇ ,ਡਾ ਰਮਨਦੀਪ ਸਿੰਘ ਬਾਰੇਵਾਲਾ ,ਡਾ ਰਮਨਪ੍ਰੀਤ ਕੌਰ ਰਿੰਪੀ ਬੋੌਡੇ ,ਰਾਜਵੀਰ ਕੌਰ ਧੂੜਕੋਟ ,ਅਜਮੇਰ ਕੌਰ ਸੇਦੋਕੇ,ਡਾ ਸਤਨਾਮ ਸਿੰਘ ਮੀਨੀਆਂ ,ਡਾਕਟਰ ਜਗਰਾਜ ਸਿੰਘ ਰਾਣੀਆਂ , ਡਾਕਟਰ ਗੁਰਪ੍ਰੀਤ ਸਿੰਘ ਚੰਨੂੰ, ਵਾਲੇ ਵਾਲਾ ,ਡਾ ਕੁਲਵਿੰਦਰ ਸਿੰਘ ਰਣਸੀਂਹ ,ਡਾ ਜਗਰਾਜ ਸਿੰਘ ਨਿਹਾਲ ਸਿੰਘ ਵਾਲਾ ,ਡਾ ਦੀਪ ਸ਼ਰਮਾ ਸੇਦੋਕੇ ,ਡਾ ਗੁਰਜੀਤ ਸਿੰਘ ਜਵਾਹਰ ਸਿੰਘ ਵਾਲਾ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!