ਲੱਭਦੇ ਨਈਂ ਹੁਣ ਕਿਤੋਂ ਉਹ ਭਾਲ਼ੇ!
ਸਾਨੂੰ ਦਿਲੋਂ ਪਿਆਰਨ ਵਾਲ਼ੇ!
ਖੋਭ ਗਏ ਓਹ ਪਿੱਠ ‘ਚ ਖੰਜਰ,
ਦਿਖਦੇ ਸੀ ਜੋ ਭੋਲ਼ੇ-ਭਾਲ਼ੇ!
ਕਿੰਜ ਕਰਾਂ ਕਾਤਲ ਦੀਆਂ ਸਿਫ਼ਤਾਂ?
ਰੰਗ ਦੇ ਚਿੱਟੇ ਦਿਲ ਦੇ ਕਾਲ਼ੇ,
ਚੋਰ ਓਹ ਨਿਕਲ਼ੇ, ਦੇ ਗਏ ਧੋਖਾ,
ਭੁੱਲ ਕੇ ਸੀ ਜੋ ਯਾਰ ਬਣਾ-ਲੇ!
ਆਦਤ ਤੋਂ ਮਜਬੂਰ “ਸ਼ਾਹਪੁਰੀ”,
ਬੁੱਕਲ ਦੇ ਵਿੱਚ ਸੱਪ ਨੇ ਪਾਲ਼ੇ!
ਜਗਦੀਪ ਸ਼ਾਹਪੁਰੀ
+91925607307